Wed, Apr 24, 2024
Whatsapp

ਮੁੱਲਾਂਪੁਰ ਗੈਂਗਰੇਪ ਮਾਮਲਾ: ਲੁਧਿਆਣਾ ਪੁਲਿਸ ਨੇ ਤੀਜੇ ਮੁਲਜ਼ਮ ਨੂੰ ਕੀਤਾ ਕਾਬੂ, ਅਦਾਲਤ 'ਚ ਕੀਤਾ ਜਾ ਰਿਹੈ ਪੇਸ਼

Written by  Jashan A -- February 13th 2019 01:49 PM
ਮੁੱਲਾਂਪੁਰ ਗੈਂਗਰੇਪ ਮਾਮਲਾ: ਲੁਧਿਆਣਾ ਪੁਲਿਸ ਨੇ ਤੀਜੇ ਮੁਲਜ਼ਮ ਨੂੰ ਕੀਤਾ ਕਾਬੂ, ਅਦਾਲਤ 'ਚ ਕੀਤਾ ਜਾ ਰਿਹੈ ਪੇਸ਼

ਮੁੱਲਾਂਪੁਰ ਗੈਂਗਰੇਪ ਮਾਮਲਾ: ਲੁਧਿਆਣਾ ਪੁਲਿਸ ਨੇ ਤੀਜੇ ਮੁਲਜ਼ਮ ਨੂੰ ਕੀਤਾ ਕਾਬੂ, ਅਦਾਲਤ 'ਚ ਕੀਤਾ ਜਾ ਰਿਹੈ ਪੇਸ਼

ਮੁੱਲਾਂਪੁਰ ਗੈਂਗਰੇਪ ਮਾਮਲਾ: ਲੁਧਿਆਣਾ ਪੁਲਿਸ ਨੇ ਤੀਜੇ ਮੁਲਜ਼ਮ ਨੂੰ ਕੀਤਾ ਕਾਬੂ, ਅਦਾਲਤ 'ਚ ਕੀਤਾ ਜਾ ਰਿਹੈ ਪੇਸ਼,ਲੁਧਿਆਣਾ: ਲੁਧਿਆਣਾ ਦੇ ਮੁੱਲਾਂਪੁਰ ਦਾਖਾ ‘ਚ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਸੀ, ਜਿਸ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਮੁੱਲਾਂਪੁਰ ‘ਚ ਬੀਤੇ ਦਿਨੀਂ ਇੱਕ ਲੜਕੀ ਨਾਲ 12 ਲੋਕਾਂ ਵੱਲੋਂ ਬਲਾਤਕਾਰ ਕੀਤਾ ਗਿਆ ਸੀ। [caption id="attachment_255645" align="aligncenter" width="300"]ldh ਮੁੱਲਾਂਪੁਰ ਗੈਂਗਰੇਪ ਮਾਮਲਾ: ਲੁਧਿਆਣਾ ਪੁਲਿਸ ਨੇ ਤੀਜੇ ਮੁਲਜ਼ਮ ਨੂੰ ਕੀਤਾ ਕਾਬੂ, ਅਦਾਲਤ 'ਚ ਕੀਤਾ ਜਾ ਰਿਹੈ ਪੇਸ਼[/caption] ਜਿਸ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਹਿਲਾ ਕੇ ਰੱਖ ਦਿੱਤਾ। ਬੀਤੇ ਦਿਨ ਪੁਲਿਸ ਨੇ 12 ਵਿੱਚੋਂ 6 ਦੇ ਸਕੈੱਚ ਜਾਰੀ ਕੀਤੇ ਸਨ। ਜਿੰਨ੍ਹਾਂ ਵਿੱਚੋਂ ਪੁਲਿਸ ਨੇ 3 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। [caption id="attachment_255647" align="aligncenter" width="300"]ldh ਮੁੱਲਾਂਪੁਰ ਗੈਂਗਰੇਪ ਮਾਮਲਾ: ਲੁਧਿਆਣਾ ਪੁਲਿਸ ਨੇ ਤੀਜੇ ਮੁਲਜ਼ਮ ਨੂੰ ਕੀਤਾ ਕਾਬੂ, ਅਦਾਲਤ 'ਚ ਕੀਤਾ ਜਾ ਰਿਹੈ ਪੇਸ਼[/caption] ਪੁਲਸ ਨੇ ਸੁਰਮੂ ਨਾਂ ਦੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੁਲਜ਼ਮ ਨੂੰ ਚੱਕ ਕਲਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਨੇ ਕਿਹਾ ਕਿ ਮੁਲਜ਼ਮ ਕਠੂਆ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ ਜੋ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਠੂਆ 'ਚ ਹੀ ਜਾ ਕੇ ਲੁਕਿਆ ਹੋਇਆ ਸੀ ਪਰ ਪੁਲਸ ਲਗਾਤਾਰ ਉਸ ਨੂੰ ਟਰੇਸ ਕਰ ਰਹੀ ਸੀ ਜਿਸ ਤੋਂ ਬਾਅਦ ਉਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। [caption id="attachment_255646" align="aligncenter" width="300"]ldh ਮੁੱਲਾਂਪੁਰ ਗੈਂਗਰੇਪ ਮਾਮਲਾ: ਲੁਧਿਆਣਾ ਪੁਲਿਸ ਨੇ ਤੀਜੇ ਮੁਲਜ਼ਮ ਨੂੰ ਕੀਤਾ ਕਾਬੂ, ਅਦਾਲਤ 'ਚ ਕੀਤਾ ਜਾ ਰਿਹੈ ਪੇਸ਼[/caption] ਇਸ ਮਾਮਲੇ ਸਬੰਧੀ ਡੀ. ਆਈ. ਜੀ. ਖੱਟੜਾ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਫਿਰ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। -PTC News


Top News view more...

Latest News view more...