ਮੁੱਲਾਂਪੁਰ ਦੇ ਪ੍ਰੇਮ ਨਗਰ ਮੁਹੱਲੇ ‘ਚ ਝੁੱਗੀ ਨੂੰ ਲੱਗੀ ਅੱਗ , ਜਿਊਂਦੇ ਸੜ ਗਏ ਪਿਓ-ਪੁੱਤਰ

mullanpur Prem Nagar Mohalla Dove fire , father and son burned
ਮੁੱਲਾਂਪੁਰ ਦੇ ਪ੍ਰੇਮ ਨਗਰਮੁਹੱਲੇ 'ਚ ਝੁੱਗੀ ਨੂੰ ਲੱਗੀ ਅੱਗ , ਜਿਊਂਦੇ ਸੜ ਗਏ ਪਿਓ-ਪੁੱਤਰ

ਮੁੱਲਾਂਪੁਰ ਦੇ ਪ੍ਰੇਮ ਨਗਰ ਮੁਹੱਲੇ ‘ਚ ਝੁੱਗੀ ਨੂੰ ਲੱਗੀ ਅੱਗ , ਜਿਊਂਦੇ ਸੜ ਗਏ ਪਿਓ-ਪੁੱਤਰ:ਮੁੱਲਾਂਪੁਰ : ਮੁੱਲਾਂਪੁਰ ਦੇ ਪ੍ਰੇਮ ਨਗਰਮੁਹੱਲੇ ‘ਚ ਬੀਤੀ ਰਾਤ ਇੱਕ ਝੁੱਗੀ ਨੂੰ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਅੱਗ ਦੇ ਕਾਰਨ ਪਿਉ-ਪੁੱਤਰ ਜ਼ਿੰਦਾ ਸੜ ਗਏ ਹਨ। ਇਸ ਦੌਰਾਨ ਝੁੱਗੀ ਸਮੇਤ ਸਾਰਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ ਹੈ।

mullanpur Prem Nagar Mohalla Dove fire , father and son burned
ਮੁੱਲਾਂਪੁਰ ਦੇ ਪ੍ਰੇਮ ਨਗਰਮੁਹੱਲੇ ‘ਚ ਝੁੱਗੀ ਨੂੰ ਲੱਗੀ ਅੱਗ , ਜਿਊਂਦੇ ਸੜ ਗਏ ਪਿਓ-ਪੁੱਤਰ

ਮਿਲੀ ਜਾਣਕਾਰੀ ਅਨੁਸਾਰ ਦੋਵੇਂ ਪਿਉ-ਪੁੱਤਰ ਰਾਤ ਨੂੰ ਰੋਟੀ ਖਾ ਕੇ ਸੁੱਤੇ ਪਏ ਸਨ। ਇਸ ਦੌਰਾਨ ਰਾਤ 10 ਵਜੇ ਇਹ ਹਾਦਸਾ ਵਾਪਰਿਆ ਹੈ।ਮ੍ਰਿਤਕਾਂ ਦੀ ਪਛਾਣ (36)ਨਾਰਾਇਣ ਤੇ ਉਸ ਦੇ 13 ਸਾਲਾਂ ਪੁੱਤਰ ਰੋਸ਼ਨ ਵਜੋਂ ਹੋਈ ਹੈ।

mullanpur Prem Nagar Mohalla Dove fire , father and son burned
ਮੁੱਲਾਂਪੁਰ ਦੇ ਪ੍ਰੇਮ ਨਗਰਮੁਹੱਲੇ ‘ਚ ਝੁੱਗੀ ਨੂੰ ਲੱਗੀ ਅੱਗ , ਜਿਊਂਦੇ ਸੜ ਗਏ ਪਿਓ-ਪੁੱਤਰ

ਦੱਸਿਆ ਜਾਂਦਾ ਹੈ ਕਿ ਮ੍ਰਿਤਕ ਦੀ ਪਤਨੀ ਸ਼ੋਭਾ ਇਕ ਹਫ਼ਤਾ ਪਹਿਲਾਂ ਆਪਣੇ ਦੋ ਪੁੱਤਰਾਂ ਨਾਲ ਬਿਹਾਰ ਰਹਿੰਦੀ ਲੜਕੀ ਨੂੰ ਮਿਲਣ ਗਈ ਹੋਈ ਹੈ। ਇਸ ਹਾਦਸੇ ਤੋਂ ਬਾਅਦ ਦਾਖਾ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਵਾਰਸਾਂ ਦੇ ਆਉਣ ਤੱਕ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਓਂ ‘ਚ ਰੱਖਵਾ ਦਿੱਤੀਆਂ ਹਨ।
-PTCNews