Sat, Apr 20, 2024
Whatsapp

ਜੇਕਰ ਤੁਹਾਡੇ ਬੱਚੇ ਵੀ ਜਾਂਦੇ ਹਨ ਸਕੂਲ ਤਾਂ ਪੜ੍ਹੋ ਇਹ ਖ਼ਬਰ ਨਹੀਂ ਤਾਂ ਪਵੇਗਾ ਪਛਤਾਉਣਾ

Written by  Shanker Badra -- October 29th 2018 08:02 PM
ਜੇਕਰ ਤੁਹਾਡੇ ਬੱਚੇ ਵੀ ਜਾਂਦੇ ਹਨ ਸਕੂਲ ਤਾਂ ਪੜ੍ਹੋ ਇਹ ਖ਼ਬਰ ਨਹੀਂ ਤਾਂ ਪਵੇਗਾ ਪਛਤਾਉਣਾ

ਜੇਕਰ ਤੁਹਾਡੇ ਬੱਚੇ ਵੀ ਜਾਂਦੇ ਹਨ ਸਕੂਲ ਤਾਂ ਪੜ੍ਹੋ ਇਹ ਖ਼ਬਰ ਨਹੀਂ ਤਾਂ ਪਵੇਗਾ ਪਛਤਾਉਣਾ

ਜੇਕਰ ਤੁਹਾਡੇ ਬੱਚੇ ਵੀ ਜਾਂਦੇ ਹਨ ਸਕੂਲ ਤਾਂ ਪੜ੍ਹੋ ਇਹ ਖ਼ਬਰ ਨਹੀਂ ਤਾਂ ਪਵੇਗਾ ਪਛਤਾਉਣਾ:ਸਕੂਲ ਵੈਨਾਂ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਸਾਲ 2014 ਵਿਚ ‘ਸਕੂਲ ਸੇਫ਼ਟੀ ਵਾਹਨ ਕਾਨੂੰਨ’ ਬਣਾਇਆ ਗਿਆ ਸੀ, ਜਿਸ ਅਨੁਸਾਰ ਕੋਈ ਵੀ ਖਸਤਾ ਹਾਲ ਵੈਨ ਜਾਂ ਬੱਸ ਸਕੂਲਾਂ ਦੇ ਬੱਚਿਆਂ ਨੂੰ ਲਿਆਉਣ ਤੇ ਘਰ ਛੱਡਣ ਲਈ ਨਹੀਂ ਚੱਲ ਸਕਦੀ।ਇਸ ਅਨੁਸਾਰ ਹਰੇਕ ਡਰਾਈਵਰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲਾ ਹੋਣਾ ਚਾਹੀਦਾ ਹੈ।ਉਸ ਕੋਲ ਹੈਵੀ ਲਾਇਸੈਂਸ, ਵਰਦੀ ਅਤੇ ਇੱਕ ਸਹਾਇਕ ਨਾਲ ਹੋਣਾ ਚਾਹੀਦਾ ਹੈ।ਇਸ ਦੇ ਇਲਾਵਾ ਵੈਨ ਵਿਚ ਰਿਕਾਰਡਿੰਗ ਕੈਮਰਾ, ਜੀ.ਪੀ.ਐੱਸ. ਸਿਸਟਮ ਲੱਗਾ ਹੋਣਾ ਚਾਹੀਦਾ ਹੈ ਪਰ ਇਹ ਸਾਰੀਅਾਂ ਸ਼ਰਤਾਂ ਸਮੂਹ ਸਕੂਲਾਂ ਦੇ ਪ੍ਰਬੰਧਕ ਤੇ ਸਬੰਧਤ ਡਰਾਈਵਰ ਪੂਰੀਆਂ ਨਹੀਂ ਕਰਦੇ, ਜਿਸ ਕਾਰਨ ਇਸ ਕਾਨੂੰਨ ਦੀਆਂ ਸ਼ਰੇਆਮ ਧੱਜੀਅਾਂ ਉੱਡ ਰਹੀਅਾਂ ਹਨ। ਇਸ ਦੌਰਾਨ ਜਦੋਂ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ ਤਾਂ ਓਦੋਂ ਪ੍ਰਸ਼ਾਸਨ ਅਤੇ ਮਾਪੇ ਵੀ ਇੱਕ ਦੂਜੇ ਨੂੰ ਜਿੰਮੇਵਾਰ ਦੱਸਣ ਲੱਗ ਜਾਂਦੇ ਹਨ।ਅਜਿਹਾ ਹੀ ਇੱਕ ਮਾਮਲਾ ਮੁੱਲਾਂਪੁਰ ਦੇ ਪਿੰਡ ਖਿਦਰਬਾਦ ਨਜ਼ਦੀਕ ਸਾਹਮਣੇ ਆਇਆ ਹੈ।ਜਿਸ ਨੂੰ ਪੀਟੀਸੀ ਨਿਊਜ਼ ਦੀ ਟੀਮ ਨੇ ਆਪਣੇ ਕੈਮਰੇ ਵਿੱਚ ਕੈਚ ਕੀਤਾ ਹੈ।ਜਿਥੇ ਇੱਕ ਸਕੂਲ ਵੈਨ ਵਿੱਚ ਬੱਚੇ ਮੁਰਗੀਆਂ ਵਾਂਗ ਭਰੇ ਹੋਏ ਸਨ।ਇਸ ਦਾ ਜਿੰਮੇਵਾਰ ਕੌਣ ਹੈ ਉਹ ਮਾਪੇ ਜੋ ਇਸ ਤਰ੍ਹਾਂ ਦੀ ਵੈਨ ਵਿੱਚ ਬੱਚਿਆਂ ਨੂੰ ਭੇਜ ਰਹੇ ਹਨ ਜਾਂ ਫ਼ਿਰ ਸਕੂਲ ਪ੍ਰਸ਼ਾਸਨ ?? ਜੇਕਰ ਤੁਹਾਡਾ ਬੱਚਾ ਵੈਨ 'ਚ ਸਕੂਲ ਪੜ੍ਹਨ ਲਈ ਜਾਂਦਾ ਹੈ ਤਾਂ ਉਹ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ।ਹਰ ਦਿਨ ਸਕੂਲੀ ਬੱਚਿਆਂ ਦੀਆਂ ਬੱਸਾਂ ਨਾਲ ਭਿਆਨਿਕ ਸੜਕ ਹਾਦਸੇ ਵਾਪਰਦੇ ਹਨ।ਇਨ੍ਹਾਂ ਹਾਦਸਿਆਂ ਕਾਰਨ ਕਈ ਮਾਸੂਮ ਬੱਚਿਆਂ ਦੀ ਜਾਨ ਜਾ ਚੁੱਕੀ ਹੈ।ਪੰਜਾਬ ਅੰਦਰ ਆਏ ਦਿਨ ਹੋ ਰਹੀਆਂ ਦੁਰਘਟਨਾਵਾਂ ਦੇ ਬਾਵਜੂਦ ਵੀ ਬਹੁਤ ਸਾਰੇ ਸਕੂਲਾਂ ਦੀਆਂ ਵੈਨਾਂ ਦੀ ਹਾਲਤ ਖਸਤਾ ਹੈ।ਕਈ ਸਕੂਲਾਂ ਨੇ ਤਾਂ ਮਾੜੀ ਹਾਲਾਤ 'ਚ ਬੱਸਾਂ ਰੱਖੀਆਂ ਹੋਈਆਂ ਹਨ।ਇਨ੍ਹਾਂ ਬੱਸਾਂ 'ਚ ਨਾ ਤਾਂ ਕੈਮਰੇ ਲਗੇ ਹੋਏ ਹਨ ਅਤੇ ਨਾ ਹੀ ਮੁੱਢਲੀ ਸਹਾਇਤਾਂ ਦਾ ਕੋਈ ਪੁਖਤਾ ਪ੍ਰਬੰਧ ਹੈ।ਇਨ੍ਹਾਂ ਬੱਸਾਂ 'ਚ ਬੱਚੀਆਂ ਦੀ ਸਾਂਭ ਅਤੇ ਸੰਭਾਲ ਲਈ ਕੋਈ ਔਰਤ ਨਹੀਂ ਰੱਖੀ। ਇਸ ਦੌਰਾਨ ਸਕੂਲੀ ਬੱਚਿਆਂ ਵਾਲੀਆਂ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।ਇਸ ਮੌਕੇ ਬਹੁਤ ਸਾਰੀਆਂ ਸਕੂਲੀ ਬੱਸਾਂ 'ਚ ਕਮੀਆਂ ਹੀ ਵੇਖਣ ਨੂੰ ਮਿਲੀਆਂ ਹਨ।ਦੱਸ ਦਈਏ ਕਿ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਾਈਕੋਰਟ ਨੇ ਸਕੂਲ ਬੱਸਾਂ ਸਬੰਧੀ ਕੁਝ ਗਾਇਡ ਲਾਇਨ ਜਾਰੀ ਕੀਤੀਆਂ ਹਨ ਪਰ ਬਹੁਤ ਸਕੂਲ ਨਿਯਮਾਂ ਨੂੰ ਛਿੱਕੇ ਟੰਗ ਕੇ ਸਕੂਲ ਵੈਨਾਂ ਬੱਚੇ ਲਿਜਾਂਦੀਅਾਂ ਹਨ।ਅਜਿਹੇ ਵਿੱਚ ਜੇਕਰ ਸਕੂਲ ਵੈਨ ਦੁਰਘਟਨਾਗ੍ਰਸਤ ਹੁੰਦੀ ਹੈ ਤਾਂ ਇਸ ਦੇ ਲਈ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਪੂਰਾ ਜ਼ਿੰਮੇਵਾਰ ਮੰਨਿਆ ਜਾਵੇਗਾ। -PTCNews


Top News view more...

Latest News view more...