Fri, Apr 19, 2024
Whatsapp

ਪੈਸਿਆਂ ਲਈ ਵਿਅਕਤੀ ਨੇ ਕੀਤਾ ਕਤਲ, ਲਾਸ਼ ਦੇ ਟੁਕੜੇ ਕਰ ਟਾਇਲਟ 'ਚ ਰੋੜ੍ਹੇ, ਪੜ੍ਹੋ ਖ਼ਬਰ

Written by  Jashan A -- January 24th 2019 02:23 PM
ਪੈਸਿਆਂ ਲਈ ਵਿਅਕਤੀ ਨੇ ਕੀਤਾ ਕਤਲ, ਲਾਸ਼ ਦੇ ਟੁਕੜੇ ਕਰ ਟਾਇਲਟ 'ਚ ਰੋੜ੍ਹੇ, ਪੜ੍ਹੋ ਖ਼ਬਰ

ਪੈਸਿਆਂ ਲਈ ਵਿਅਕਤੀ ਨੇ ਕੀਤਾ ਕਤਲ, ਲਾਸ਼ ਦੇ ਟੁਕੜੇ ਕਰ ਟਾਇਲਟ 'ਚ ਰੋੜ੍ਹੇ, ਪੜ੍ਹੋ ਖ਼ਬਰ

ਪੈਸਿਆਂ ਲਈ ਵਿਅਕਤੀ ਨੇ ਕੀਤਾ ਕਤਲ, ਲਾਸ਼ ਦੇ ਟੁਕੜੇ ਕਰ ਟਾਇਲਟ 'ਚ ਰੋੜ੍ਹੇ, ਪੜ੍ਹੋ ਖ਼ਬਰ ,ਮੁੰਬਈ: ਮੁੰਬਈ ਦੇ ਗਲੋਬਲ ਸਿਟੀ ਇਲਾਕੇ 'ਚ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ 40 ਸਾਲਾਂ ਵਿਅਕਤੀ ਦਾ 60 ਹਜ਼ਾਰ ਰੁਪਏ ਲਈ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਇਹ ਕਤਲ ਮ੍ਰਿਤਕ ਦੇ ਰਿਸਤੇਦਾਰ ਨੇ ਹੀ ਕੀਤਾ ਹੈ। ਖ਼ਬਰਾਂ ਮੁਤਾਬਕ ਕਤਲ ਤੋਂ ਬਾਅਦ ਦੋਸ਼ੀ ਨੇ ਲਾਸ਼ ਦੇ ਕਰੀਬ 400 ਟੋਟੇ ਕਰ ਕੇ ਟਾਲਿਟ 'ਚ ਫਲੱਸ਼ ਕਰ ਦਿੱਤੇ। [caption id="attachment_245177" align="aligncenter" width="300"]mumbai ਪੈਸਿਆਂ ਲਈ ਵਿਅਕਤੀ ਨੇ ਕੀਤਾ ਕਤਲ, ਲਾਸ਼ ਦੇ ਟੁਕੜੇ ਕਰ ਟਾਇਲਟ 'ਚ ਰੋੜ੍ਹੇ, ਪੜ੍ਹੋ ਖ਼ਬਰ[/caption] ਇਸ ਘਟਨਾ ਬਾਰੇ ਉਸ ਸਮੇਂ ਪਤਾ ਚੱਲਿਆ ਵਛਰਾਜ ਪੈਰਾਡਾਈਜ਼ ਸੋਸਾਇਟੀ ਦੇ ਚੈਂਬਰ ਤੋਂ ਤੇਜ਼ ਬਦਬੂ ਆਉਣ ਲੱਗੀ। ਸੋਸਾਇਟੀ ਦੇ ਅਹੁਦਾ ਅਧਿਕਾਰੀਆਂ ਨੇ ਚੈਂਬਰ ਦੀ ਸਫ਼ਾਈ ਲਈ 2 ਮਜ਼ਦੂਰ ਬੁਲਾਏ ਤਾਂ ਉੱਥੇ ਮਾਸ ਦੇ ਟੁੱਕੜੇ ਫਸੇ ਮਿਲੇ। ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਪੁਲਸ ਨੂੰ ਮ੍ਰਿਤਕ ਦੀਆਂ ਉਂਗਲੀਆਂ ਮਿਲੀਆਂ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ 10 ਘੰਟੇ ਬਾਅਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। [caption id="attachment_245176" align="aligncenter" width="300"]mumbai ਪੈਸਿਆਂ ਲਈ ਵਿਅਕਤੀ ਨੇ ਕੀਤਾ ਕਤਲ, ਲਾਸ਼ ਦੇ ਟੁਕੜੇ ਕਰ ਟਾਇਲਟ 'ਚ ਰੋੜ੍ਹੇ, ਪੜ੍ਹੋ ਖ਼ਬਰ[/caption] ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਪਤਾ ਲੱਗਾ ਕਿ ਪਿੰਟੂ ਕਿਸ਼ਨ ਸ਼ਰਮਾ ਫਲੈਟ ਨੰਬਰ 602 'ਚ ਰਹਿੰਦਾ ਹੈ, ਜਿਸ ਨੇ ਹਾਲ 'ਚ ਇਸ ਨੂੰ ਕਿਰਾਏ 'ਤੇ ਲਿਆ ਹੈ। ਪੁਲਿਸ ਨੇ ਉਸ ਨੂੰ ਦੇਰ ਰਾਤ 3 ਵਜੇ ਗ੍ਰਿਫਤਾਰ ਕਰ ਲਿਆ। -PTC News


Top News view more...

Latest News view more...