
Shah Rukh Khan's residence: ਸ਼ਾਹਰੁਖ ਖ਼ਾਨ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ।ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਘਰ ਮੰਨਤ ਨਾਰਕੋਟਿਸ ਕੰਟਰੋਲ ਬਿਊਰੋ ਦੀ ਟੀਮ ਪਹੁੰਚੀ ਹੈ। ਐਨਸੀਬੀ ਦੇ ਸੀਨੀਅਰ ਅਧਿਕਾਰੀ ਵੀਵੀ ਸਿੰਘ ਆਪਣੀ ਟੀਮ ਦੇ ਨਾਲ ਪਹੁੰਚੇ। ਹਾਲਾਂਕਿ, ਇਹ ਕੋਈ ਛਾਪਾ ਨਹੀਂ ਸੀ ਪਰ ਐਨਸੀਬੀ ਦੀ ਟੀਮ ਕੁਝ ਕਾਗਜ਼ੀ ਕਾਰਵਾਈ ਲਈ ਪਹੁੰਚੀ ਸੀ.ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਖਾਨ ਕਰੂਜ਼ ਡਰੱਗਜ਼ ਮਾਮਲੇ ਵਿੱਚ ਆਰਥਰ ਰੋਡ ਜੇਲ੍ਹ ਵਿੱਚ ਬੰਦ ਹੈ।
ਇਸ ਤੋਂ ਪਹਿਲਾਂ ਸਵੇਰੇ ਸ਼ਾਹਰੁਖ ਖਾਨ ਆਰੀਅਨ ਖਾਨ ਨੂੰ ਮਿਲਣ ਲਈ ਆਰਥਰ ਰੋਡ ਪਹੁੰਚੇ ਸਨ। ਉਹ ਲਗਭਗ 15 ਮਿੰਟ ਉੱਥੇ ਰਹੇ ਅਤੇ ਫਿਰ ਮੀਡੀਆ ਨਾਲ ਗੱਲ ਕੀਤੇ ਬਗੈਰ ਵਾਪਸ ਆ ਗਿਆ। ਇਸ ਤੋਂ ਪਹਿਲਾਂ ਕੇਂਦਰੀ ਜਾਂਚ ਏਜੰਸੀ ਬਾਂਦਰਾ, ਮੁੰਬਈ ਵਿੱਚ ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਦੇ ਘਰ ਪਹੁੰਚੀ ਸੀ। ਐਨਸੀਬੀ ਦੀ ਟੀਮ ਅਨੰਨਿਆ ਦੇ ਘਰ ਤੋਂ ਕੁਝ ਸਾਮਾਨ ਵੀ ਲੈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਚੰਕੀ ਪਾਂਡੇ ਦੀ ਧੀ ਅਨਨਿਆ ਪਾਂਡੇ ਕੋਲੋਂ ਐੱਨ. ਸੀ. ਬੀ. 2 ਵਜੇ ਪੁੱਛਗਿੱਛ ਕਰ ਸਕਦੀ ਹੈ। ਉਥੇ ਸ਼ਾਹਰੁਖ ਦੇ ਘਰ 'ਚ ਵੀ ਪੁੱਛਗਿੱਛ ਹੋਵੇਗੀ। ਬਾਕੀ ਮੈਂਬਰਾਂ ਸਮੇਤ ਸ਼ਾਹਰੁਖ ਨੂੰ ਵੀ ਪੁੱਛਗਿੱਛ ਲਈ ਬਿਠਾਇਆ ਜਾਵੇਗਾ।
Mumbai | A team of Narcotics Control Bureau (NCB) is currently present at actor Shah Rukh Khan's residence 'Mannat'
Earlier today, Shah Rukh Khan met son Aryan at Arthur Road Jail
Bombay High Court to hear Aryan Khan's bail application on 26th October pic.twitter.com/SyzoWVi9UL
— ANI (@ANI) October 21, 2021
ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਦੇ ਪੁੱਤਰ ਆਰਿਆਨ ਖ਼ਾਨ ਵੀ 3 ਅਕਤੂਬਰ ਤੋਂ ਡਰੱਗਜ਼ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ। ਅੱਜ ਸਵੇਰੇ ਹੀ ਉਹ ਆਪਣੇ ਪੁੱਤਰ ਨੂੰ ਮਿਲਣ ਆਰਥਰ ਰੋਡ ਜੇਲ੍ਹ ਪਹੁੰਚੇ ਸਨ।
-PTC News