ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੂੰ ਆਪਣੀ ਪਤਨੀ ਨਾਲ ਬਾਈਕ ‘ਤੇ ਗੇੜੀ ਲਾਉਣੀ ਪਈ ਮਹਿੰਗੀ

Mumbai: Actor Vivek Oberoi charged as he rides bike without helmet, mask
ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੂੰ ਆਪਣੀ ਪਤਨੀ ਨਾਲ ਬਾਈਕ 'ਤੇ ਗੇੜੀ ਲਾਉਣੀ ਪਈ ਮਹਿੰਗੀ    

ਮੁੰਬਈ : ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੂੰ ਬਿਨ੍ਹਾਂ ਹੈਲਮਟ ਅਤੇ ਬਿਨ੍ਹਾਂ ਮਾਸਕ ਬਾਈਕ ਚਲਾਉਣਾ ਮਹਿੰਗਾ ਪੈ ਗਿਆ ਹੈ। ਉਨ੍ਹਾਂ ‘ਤੇ ਬਿਨਾਂ ਮਾਸਕ ਲਗਾਏ ਬਾਈਕ ਚਲਾਉਣ ਦਾ ਕੇਸ ਦਰਜ ਹੋਇਆ ਹੈ। ਉੱਥੇ ਹੀ ਹੈਲਮਟ ਨਾ ਪਾਉਣ ‘ਤੇ 500 ਰੁਪਏ ਦਾ ਚਲਾਨ ਵੀ ਹੋਇਆ ਹੈ।

Mumbai: Actor Vivek Oberoi charged as he rides bike without helmet, mask
ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੂੰ ਆਪਣੀ ਪਤਨੀ ਨਾਲ ਬਾਈਕ ‘ਤੇ ਗੇੜੀ ਲਾਉਣੀ ਪਈ ਮਹਿੰਗੀ

ਪੜ੍ਹੋ ਹੋਰ ਖ਼ਬਰਾਂ : ਲਗਾਤਾਰ 12ਵੇਂ ਵੀ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ ‘ਚ ਰਿਕਾਰਡ ਵਾਧਾ

ਵਿਵੇਕ ਓਰਾਏ ਨੇ ਵੈਲੇਨਟਾਈਨ ਡੇਅ ਦਾ ਇਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿਚ ਉਹ ਬਿਨਾਂ ਮਾਸਕ ਤੇ ਬਿਨ੍ਹਾਂ ਹੈਲਮਟ ਬਾਈਕ ‘ਤੇ ਆਪਣੀ ਪਤਨੀ ਨਾਲ ਨਜ਼ਰ ਆ ਰਹੇ ਹਨ। ਮੁੰਬਈ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਣ ਤੋਂ ਬਾਅਦ ਵੀਰਵਾਰ ਨੂੰ ਪ੍ਰਸ਼ਾਸਨ ਨੇ ਕਿਹਾ ਸੀ ਕਿ ਬਿਨਾਂ ਮਾਸਕ ਘਰੋਂ ਬਾਹਰ ਨਿਕਲਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Mumbai: Actor Vivek Oberoi charged as he rides bike without helmet, mask
ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੂੰ ਆਪਣੀ ਪਤਨੀ ਨਾਲ ਬਾਈਕ ‘ਤੇ ਗੇੜੀ ਲਾਉਣੀ ਪਈ ਮਹਿੰਗੀ

ਅਧਿਕਾਰੀ ਨੇ ਦੱਸਿਆ ਕਿ Vivek Oberoi ਖ਼ਿਲਾਫ਼ ਜੁਹੂ ਥਾਣੇ ‘ਚ ਆਈਪੀਸੀ ਦੀਆਂ ਧਾਰਾਵਾਂ 188 ਤੇ 269 ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਇਨ੍ਹਾਂ ਧਾਰਾਵਾਂ ਤਹਿਤ 6 ਮਹੀਨੇ ਤੱਕ ਕੈਦ ਜਾਂ ਜੁਰਮਾਨਾ ਜਾਂ ਦੋਨੋਂ ਹੀ ਸਜ਼ਾ ਦੀ ਵਿਵਸਥਾ ਹੈ। ਫਿਲਹਾਲ ਅਦਾਕਾਰ ਵੱਲੋਂ ਕੋਈ ਸਪੱਸ਼ਟੀਕਰਨ ਨਹੀਂ ਆਇਆ ਹੈ।

Mumbai: Actor Vivek Oberoi charged as he rides bike without helmet, mask
ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੂੰ ਆਪਣੀ ਪਤਨੀ ਨਾਲ ਬਾਈਕ ‘ਤੇ ਗੇੜੀ ਲਾਉਣੀ ਪਈ ਮਹਿੰਗੀ

ਪੜ੍ਹੋ ਹੋਰ ਖ਼ਬਰਾਂ : ਅੱਜ ਚੰਡੀਗੜ੍ਹ ‘ਚ ਵੀ ਗੂੰਜਣਗੇ ਕਿਸਾਨੀ ਦੇ ਹੱਕ ਵਿਚ ਨਾਅਰੇ, ਦੁਪਹਿਰ 2 ਵਜੇ ਹੋਵੇਗੀ ਮਹਾਂਪੰਚਾਇਤ

ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮਾਜਿਕ ਕਾਰਕੁਨ ਮੀਨੂ ਵਰਗਿਸ ਨੇ ਅਦਾਕਾਰ ਵਿਵੇਕ ਓਬਰਾਏ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਤੇ ਮੁੰਬਈ ਪੁਲਿਸ ਨੂੰ ਅਪੀਲ ਕੀਤੀ ਸੀ ਕਿ ਟ੍ਰੈਫਿਕ ਨਿਯਮ ਤੋੜਨ ‘ਤੇ ਅਦਾਕਾਰ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
-PTCNews

View this post on Instagram

A post shared by Vivek Oberoi (@vivekoberoi)