Fri, Apr 19, 2024
Whatsapp

ਮੁੰਬਈ 'ਚ 4 ਮੰਜਿਲਾ ਇਮਾਰਤ ਢਹਿ-ਢੇਰੀ, 3 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ

Written by  Jashan A -- July 16th 2019 04:18 PM
ਮੁੰਬਈ 'ਚ 4 ਮੰਜਿਲਾ ਇਮਾਰਤ ਢਹਿ-ਢੇਰੀ, 3 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ

ਮੁੰਬਈ 'ਚ 4 ਮੰਜਿਲਾ ਇਮਾਰਤ ਢਹਿ-ਢੇਰੀ, 3 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ

ਮੁੰਬਈ 'ਚ 4 ਮੰਜਿਲਾ ਇਮਾਰਤ ਢਹਿ-ਢੇਰੀ, 3 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ,ਮੁੰਬਈ ਦੇ ਡੋਂਗਰੀ ਇਲਾਕੇ 'ਚ ਅੱਜ ਉਸ ਮੌਕੇ ਹੜਕੰਪ ਮੱਚ ਗਿਆ, ਜਦੋਂ ਇਥੇ 4 ਮੰਜਿਲਾ ਇਮਾਰਤ ਢਹਿ ਢੇਰੀ ਹੋ ਗਈ। ਜਿਸ ਕਾਰਨ 50 ਦੇ ਕਰੀਬ ਲੋਕ ਮਲਬੇ ਹੇਠ ਦੱਬ ਗਏ।ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਜਦਕਿ 8 ਲੋਕ ਜ਼ਖਮੀ ਦੱਸੇ ਜਾ ਰਹੇ ਹਨ। https://twitter.com/ANI/status/1151062525737390082 ਮੌਕੇ ਦੇ ਫਾਇਰ ਬ੍ਰਿਗੇਡ ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਪਹੁੰਚੀਆਂ ਹੋਈਆਂ ਹਨ, ਜਿਨ੍ਹਾਂ ਵੱਲੋਂ ਬਚਾਅ ਕਾਰਜ ਜਾਰੀ ਹੈ। ਐੱਨ. ਡੀ. ਆਰ. ਐੱਫ. ਮੁਤਾਬਕ ਤੰਗ ਗਲੀ ਹੋਣ ਕਾਰਨ ਬਚਾਅ ਕੰਮ 'ਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। https://twitter.com/ANI/status/1151050191908347905 ਹੋਰ ਪੜ੍ਹੋ:ਫਿਰੋਜ਼ਪੁਰ: ਸਤਲੁਜ ਦਰਿਆ 'ਚ ਪਲਟੀ ਕਿਸ਼ਤੀ, 3 ਲੋਕਾਂ ਦੀ ਮੌਤ ਇਕ ਚਸ਼ਮਦੀਦ ਮੁਤਾਬਕ ਇਹ ਇਮਾਰਤ 100 ਸਾਲ ਪੁਰਾਣੀ ਹੈ ਅਤੇ ਇਸ ਵਿਚ 15 ਪਰਿਵਾਰ ਰਹਿੰਦੇ ਹਨ। ਜਦੋਂ ਇਮਾਰਤ ਡਿੱਗੀ ਤਾਂ ਇਸ 'ਚ 40 ਲੋਕ ਮੌਜੂਦ ਸਨ। ਬਚਾਅ ਟੀਮਾਂ ਨੇ ਇਕ ਬੱਚੇ ਨੂੰ ਜ਼ਿੰਦਾ ਬਚਾਇਆ ਹੈ। https://twitter.com/ANI/status/1151044578495139840 ਓਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਿਹਾ ਹੈ ਕਿ ਇਹ 100 ਸਾਲ ਪੁਰਾਣੀ ਇਮਾਰਤ ਹੈ, ਇੱਥੇ ਰਹਿਣ ਵਾਲੀ ਵਸਨੀਕਾਂ ਨੂੰ ਇਸ ਇਮਾਰਤ ਨੂੰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। https://twitter.com/ANI/status/1151075189356208128 ਫਿਲਹਾਲ ਸਾਡਾ ਫੋਕਸ ਲੋਕਾਂ ਨੂੰ ਬਚਾਉਣ 'ਤੇ ਹੈ। ਜਦੋਂ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ ਤਾਂ ਇਸ ਦੀ ਜਾਂਚ ਕਰਵਾਈ ਜਾਵੇਗੀ। -PTC News


Top News view more...

Latest News view more...