Wed, Apr 24, 2024
Whatsapp

ਮੁੰਬਈ ‘ਚ 4 ਮੰਜ਼ਿਲਾ ਇਮਾਰਤ ਡਿੱਗਣ ਕਾਰਨ 14 ਲੋਕਾਂ ਦੀ ਮੌਤ, ਕਈ ਜ਼ਖਮੀ

Written by  Jashan A -- July 17th 2019 08:27 AM
ਮੁੰਬਈ ‘ਚ 4 ਮੰਜ਼ਿਲਾ ਇਮਾਰਤ ਡਿੱਗਣ ਕਾਰਨ 14 ਲੋਕਾਂ ਦੀ ਮੌਤ, ਕਈ ਜ਼ਖਮੀ

ਮੁੰਬਈ ‘ਚ 4 ਮੰਜ਼ਿਲਾ ਇਮਾਰਤ ਡਿੱਗਣ ਕਾਰਨ 14 ਲੋਕਾਂ ਦੀ ਮੌਤ, ਕਈ ਜ਼ਖਮੀ

ਮੁੰਬਈ ‘ਚ 4 ਮੰਜ਼ਿਲਾ ਇਮਾਰਤ ਡਿੱਗਣ ਕਾਰਨ 14 ਲੋਕਾਂ ਦੀ ਮੌਤ, ਕਈ ਜ਼ਖਮੀ,ਬੀਤੇ ਦਿਨ ਮੁੰਬਈ ਦੇ ਡੋਂਗਰੀ ਇਲਾਕੇ ‘ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 14 ਹੋ ਗਈ ਹੈ, ਜਦਕਿ ਕਈ ਲੋਕ ਜ਼ਖਮੀ ਹੋ ਗਏ ਹਨ।ਜ਼ਖ਼ਮੀਆਂ ਨੂੰ ਜੇ ਜੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇਮਾਰਤ 100 ਸਾਲ ਪੁਰਾਣੀ ਸੀ। https://twitter.com/ANI/status/1151319885173207040 ਸਥਾਨਕ ਲੋਕਾਂ ਦੱਸਿਆ ਕਿ ਡੋਂਗਰੀ ਇਲਾਕੇ 'ਚ ਕੇਸਰਬਾਈ ਨਾਂਅ ਦੀ ਇਹ ਚਾਰ ਮੰਜ਼ਲਾ ਇਮਾਰਤ ਲੱਗਭੱਗ 100 ਸਾਲ ਪੁਰਾਣੀ ਸੀ। ਮੰਗਲਵਾਰ ਨੂੰ ਕਰੀਬ 11 ਵਜੇ ਅਚਾਨਕ ਇਮਾਰਤ ਡਿੱਗ ਪਈ। https://twitter.com/ANI/status/1151317276345475072 ਹੋਰ ਪੜ੍ਹੋ:ਨੇਪਾਲ 'ਚ ਤੂਫ਼ਾਨ ਨੇ ਮਚਾਈ ਤਬਾਹੀ, ਹੁਣ ਤੱਕ 27 ਦੀ ਮੌਤ, 400 ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਕਿ ਇਮਾਰਤ ਡਿੱਗਣ ਕਾਰਨ ਇਸ 'ਚ ਰਹਿ ਰਹੇ ਕਈ ਲੋਕ ਥੱਲੇ ਦੱਬ ਗਏ। ਰੈਸਕਿਊ ਦੌਰਾਨ ਇੱਕ ਬੱਚੇ ਨੂੰ ਵੀ ਮਲਬੇ 'ਚੋਂ ਬਾਹਰ ਕੱਢਿਆ ਗਿਆ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। https://twitter.com/ANI/status/1151315701535248394 ਮੁੰਬਈ 'ਚ ਇਮਾਰਤ ਡਿੱਗਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਵਿਸ਼ੇਸ਼ ਕਰਕੇ ਬਰਸਾਤ ਦੇ ਮੌਸਮ 'ਚ ਇੱਥੇ ਇਮਾਰਤ ਡਿੱਗਣ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ। ਇਸ ਮਹੀਨੇ ਮੁੰਬਈ 'ਚ ਇਹ ਚੌਥੀ ਘਟਨਾ ਹੈ ਅਤੇ ਹੁਣ ਤੱਕ 42 ਲੋਕਾਂ ਦੀ ਇਸ 'ਚ ਜਾਨ ਜਾ ਚੁੱਕੀ ਹੈ। -PTC News


Top News view more...

Latest News view more...