ਗਟਰ ‘ਚ ਡਿੱਗਿਆ 3 ਸਾਲ ਦਾ ਬੱਚਾ, ਸੁਰੱਖਿਅਤ ਕੱਢਣ ਲਈ ਬਚਾਅ ਕਾਰਜ ਜਾਰੀ, ਦੇਖੋ ਵੀਡੀਓ

ਗਟਰ ‘ਚ ਡਿੱਗਿਆ 3 ਸਾਲ ਦਾ ਬੱਚਾ, ਸੁਰੱਖਿਅਤ ਕੱਢਣ ਲਈ ਬਚਾਅ ਕਾਰਜ ਜਾਰੀ, ਦੇਖੋ ਵੀਡੀਓ,ਮੁੰਬਈ: ਮੁੰਬਈ ਦੇ ਗੋਰੇਗਾਓਂ ਈਸਟ ਦੇ ਅੰਬੇਡਕਰ ਨਗਰ ਬੀਤੀ ਰਾਤ ਇਕ ਬੱਚਾ ਖੁੱਲ੍ਹੇ ਗਟਰ ਵਿਚ ਡਿੱਗ ਕੇ ਪਾਣੀ ਵਿਚ ਵਹਿ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦਾ ਨਾਮ ਦਿਵਯਾਂਸ਼ੂ ਅਤੇ ਉਸ ਦੀ ਉਮਰ 3 ਸਾਲ ਹੈ।

Mumbai: Three-year-old boy falls into open gutter, watch video, rescue operations underwayਬੱਚੇ ਦੇ ਗਟਰ ‘ਚ ਡਿੱਗਣ ਦੀ ਪੂਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ‘ਚ ਕੈਦ ਹੋ ਗਈ।ਘਟਨਾ ਦੇ ਮਹਿਜ 20 ਤੋਂ 30 ਸੈਕਿੰਡ ਬਾਅਦ ਬੱਚੇ ਦੀ ਮਾਂ ਉਸ ਨੂੰ ਲੱਭਣ ਲਈ ਆਉਂਦੀ ਹੈ ਪਰ ਉਸ ਨੂੰ ਆਪਣੇ ਬੇਟੇ ਦਾ ਕੁਝ ਪਤਾ ਨਹੀਂ ਲੱਗਦਾ।

ਹੋਰ ਪੜ੍ਹੋ:ਜੇਤਲੀ ਨੇ ਮੰਤਰੀ ਬਣਨ ਤੋਂ ਕੀਤਾ ਇਨਕਾਰ, ਘਰ ਮਿਲਣ ਪਹੁੰਚੇ ਨਰਿੰਦਰ ਮੋਦੀ

ਜਦੋਂ ਨੇੜੇ ਦੇ ਸੀ. ਸੀ. ਟੀ. ਵੀ. ਨੂੰ ਦੇਖਿਆ ਗਿਆ ਤਾਂ ਦਿਵਯਾਸ਼ੂ ਖੁੱਲ੍ਹੇ ਗਟਰ ਵਿਚ ਡਿੱਗਦਾ ਹੋਇਆ ਨਜ਼ਰ ਆਉਂਦਾ ਹੈ। ਇਸ ਤੋਂ ਤੁਰੰਤ ਬਾਅਦ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ।


ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ ਬੀ. ਐੱਮ. ਸੀ. ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਬੱਚੇ ਦੀ ਭਾਲ ਲਈ ਸਰਚ ਆਪਰੇਸ਼ਨ ਚਲਾਇਆ ਗਿਆ।ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਸ ਘਟਨਾ ਲਈ ਪੂਰੀ ਤਰ੍ਹਾਂ ਬੀ. ਐੱਮ. ਸੀ. ਜ਼ਿੰਮੇਵਾਰ ਹੈ। ਜੇਕਰ ਬੀ. ਐੱਮ. ਸੀ. ਖੁੱਲ੍ਹੇ ਗਟਰ ਨੂੰ ਢੱਕ ਕੇ ਰੱਖਦੀ ਤਾਂ ਇੰਨਾ ਵੱਡਾ ਹਾਦਸਾ ਨਾ ਵਾਪਰਦਾ।

-PTC News