ਮਨੋਰੰਜਨ ਜਗਤ

Mumbai cruise drug case: ਪਹਿਲੀ ਵਾਰ ਜੇਲ੍ਹ 'ਚ ਬੇਟੇ ਆਰੀਅਨ ਨੂੰ ਮਿਲਣ ਗਏ ਸ਼ਾਹਰੁਖ ਖਾਨ

By Riya Bawa -- October 21, 2021 11:10 am -- Updated:Feb 15, 2021

ਮੁੰਬਈ: ਵਿਸ਼ੇਸ਼ ਅਦਾਲਤ ਨੇ ਕਰੂਜ਼ ’ਤੇ ਨਸ਼ੀਲੇ ਪਦਾਰਥ ਜ਼ਬਤ ਕਰਨ ਦੇ ਮਾਮਲੇ ਵਿੱਚ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਪੁੱਤ ਆਰੀਅਨ ਖਾਨ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਰੀਅਨ ਖਾਨ ਪਿਛਲੇ 13 ਦਿਨਾਂ ਤੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਬੰਦ ਹੈ। ਪਹਿਲੀ ਵਾਰ ਸ਼ਾਹਰੁਖ ਆਪਣੇ ਬੇਟੇ ਨੂੰ ਮਿਲਣ ਆਏ ਜੋ ਕਈ ਦਿਨਾਂ ਤੋਂ ਜੇਲ੍ਹ ਵਿਚ ਸਨ। ਇਸ ਤੋਂ ਪਹਿਲਾਂ ਉਹ ਆਰੀਅਨ ਖ਼ਾਨ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਦੇ ਰਹੇ ਹਨ।

Image

ਸ਼ਾਹਰੁਖ ਸਵੇਰੇ ਲਗਭਗ 9:15 'ਤੇ ਆਰਥਰ ਜੇਲ੍ਹ ਪਹੁੰਚੇ ਤੇ ਵਿਜ਼ਿਟਰ ਲਾਈਨ 'ਚੋਂ ਹੁੰਦੇ ਹੋਏ ਅੰਦਰ ਗਏ। ਜਿਸ ਸਮੇਂ ਸ਼ਾਹਰੁਖ ਖ਼ਾਨ ਆਰਥਰ ਰੋਡ ਜੇਲ੍ਹ ਪਹੁੰਚੇ, ਉਥੇ ਮੀਡੀਆ ਦਾ ਹਜੂਮ ਸੀ। ਸ਼ਾਹਰੁਖ ਖ਼ਾਨ ਨੂੰ ਮੀਡੀਆ ਨੇ ਕਈ ਸਵਾਲ ਕੀਤੇ ਪਰ ਉਹ ਬਿਨਾਂ ਕੁਝ ਕਹੇ ਆਪਣੇ ਸੁਰੱਖਿਆ ਘੇਰੇ ਨਾਲ ਸਿੱਧਾ ਅੰਦਰ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਨੇ ਆਰੀਅਨ ਖ਼ਾਨ ਨਾਲ ਲਗਭਗ 15 ਮਿੰਟ ਮੁਲਾਕਾਤ ਕੀਤੀ।

ਆਰੀਅਨ ਦੇ ਵਕੀਲਾਂ ਕੋਲ ਹੁਣ ਇਸ ਮਾਮਲੇ ਵਿੱਚ ਹਾਈ ਕੋਰਟ ਜਾਣ ਦਾ ਵਿਕਲਪ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਆਰੀਅਨ ਖਾਨ ਦੇ ਵਕੀਲਾਂ ਨੇ ਕਿਹਾ ਕਿ ਅਸੀਂ ਹੁਣ ਜ਼ਮਾਨਤ ਲਈ ਹਾਈਕੋਰਟ ਤੱਕ ਪਹੁੰਚ ਕਰਾਂਗੇ। ਉਨ੍ਹਾਂ ਕਿਹਾ ਕਿ ਜੇ ਤੁਸੀਂ ਅੱਜ ਨਹੀਂ ਜਾ ਸਕੇ, ਤਾਂ ਕੱਲ੍ਹ ਜਾਵਾਂਗੇ। ਵਕੀਲ ਨੇ ਕਿਹਾ ਕਿ ਉਮੀਦ ਹੈ ਕਿ ਅਸੀਂ ਹਾਈਕੋਰਟ ਹੱਕ ਵਿੱਚ ਫੈਸਲਾ ਮਿਲੇਗਾ ਕਿਉਂਕਿ ਪਿਛਲੇ ਸਮੇਂ ਵਿੱਚ ਵੀ ਹਾਈਕੋਰਟ ਨੇ ਅਜਿਹੇ ਮਾਮਲਿਆਂ ਵਿੱਚ ਜ਼ਮਾਨਤ ਦਿੱਤੀ ਹੈ।

Image

ਦੱਸ ਦਈਏ ਕਿ ਆਰੀਅਨ ਨੂੰ ਐਨਸੀਬੀ ਨੇ 2 ਅਕਤੂਬਰ ਦੀ ਰਾਤ 'ਕੋਰਡੇਲੀਆ ਦ ਇੰਪ੍ਰੈਸ' ਨਾਂ ਦੇ ਕਰੂਜ਼ ਤੋਂ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਹੁਣ ਤੱਕ 17 ਦਿਨ ਬੀਤ ਗਏ ਹਨ ਪਰ ਆਰੀਅਨ ਨਸ਼ਿਆਂ ਦੇ ਮਾਮਲੇ ਵਿੱਚ ਜੇਲ੍ਹ ਤੋਂ ਬਾਹਰ ਨਹੀਂ ਆ ਸਕਿਆ।

-PTC News

  • Share