ਮੁੰਬਈ : CST ਰੇਲਵੇ ਸਟੇਸ਼ਨ ਦੇ ਬਾਹਰ ਡਿੱਗਿਆ ਫੁੱਟ ਓਵਰ ਬ੍ਰਿਜ, 2 ਦੀ ਮੌਤ, ਕਈ ਜ਼ਖਮੀ

mumbai
ਮੁੰਬਈ : CST ਰੇਲਵੇ ਸਟੇਸ਼ਨ ਦੇ ਬਾਹਰ ਡਿੱਗਿਆ ਫੁੱਟ ਓਵਰ ਬ੍ਰਿਜ, 2 ਦੀ ਮੌਤ, ਕਈ ਜ਼ਖਮੀ

ਮੁੰਬਈ : CST ਰੇਲਵੇ ਸਟੇਸ਼ਨ ਦੇ ਬਾਹਰ ਡਿੱਗਿਆ ਫੁੱਟ ਓਵਰ ਬ੍ਰਿਜ, 2 ਦੀ ਮੌਤ, ਕਈ ਜ਼ਖਮੀ,ਮੁੰਬਈ : ਅੱਜ ਮੁੰਬਈ ਦੇ ਸੀ.ਐੱਸ.ਟੀ. ਰੇਲਵੇ ਸਟੇਸ਼ਨ ਕੋਲ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਉਥੇ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਅੱਜ ਸੀ.ਐੱਸ.ਟੀ. ਰੇਲਵੇ ਸਟੇਸ਼ਨ ਕੋਲ ਇਕ ਫੁੱਟ ਓਵਰ ਬ੍ਰਿਜ ਡਿੱਗ ਗਿਆ, ਜਿਸ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 23 ਦੇ ਕਰੀਬ ਲੋਕ ਜ਼ਖਮੀ ਹੋ ਗਏ।

ਮਲਬੇ ‘ਚੋਂ 7-8 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਦੱਸ ਦਈਏ ਕਿ ਸੀ.ਐੱਸ.ਟੀ. ਰੇਲਵੇ ਸਟੇਸ਼ਨ ਵੱਡਾ ਸਟੇਸ਼ਨ ਹੈ। ਇਹ ਬ੍ਰਿਜ ਆਜ਼ਾਦ ਮੈਦਾਨ ਨੂੰ ਸੀ.ਐੱਸ.ਟੀ. ਰੇਲਵੇ ਸਟੇਸ਼ਨ ਨਾਲ ਜੋੜਦਾ ਹੈ। ਇਸ ਤੋਂ ਇਲਾਵਾ ਕਈ ਗੱਡੀਆਂ ਵੀ ਬ੍ਰਿਜ ਦੇ ਹੇਠਾਂ ਦੱਬ ਹੋ ਗਈਆਂ।

ਜਾਣਕਾਰੀ ਮੁਤਾਬਕ ਹਾਦਸੇ ‘ਚ ਜ਼ਖਮੀ ਲੋਕਾਂ ਨੂੰ ਨਜ਼ਦੀਕੀ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਜਾ ਰਿਹਾ ਹੈ।ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News