Advertisment

Mumbai drugs case: ਬੇਟੇ ਦੀ ਰਿਹਾਈ ਲਈ ਸ਼ਾਹਰੁਖ ਖਾਨ ਹੋਏ ਰਵਾਨਾ, 25 ਦਿਨ ਬਾਅਦ ਆਰੀਅਨ ਅੱਜ ਪਰਤੇਗਾ ਘਰ

author-image
Riya Bawa
New Update
Mumbai drugs case: ਬੇਟੇ ਦੀ ਰਿਹਾਈ ਲਈ ਸ਼ਾਹਰੁਖ ਖਾਨ ਹੋਏ ਰਵਾਨਾ, 25 ਦਿਨ ਬਾਅਦ ਆਰੀਅਨ ਅੱਜ ਪਰਤੇਗਾ ਘਰ
Advertisment
ਮੁੰਬਈ - ਮੁੰਬਈ ਕਰੂਜ਼ ਡਰੱਗਸ ਪਾਰਟੀ ਮਾਮਲੇ 'ਚ 25 ਦਿਨਾਂ ਤੋਂ ਜੇਲ 'ਚ ਬੰਦ ਆਰੀਅਨ ਖਾਨ ਨੂੰ ਅੱਜ ਸਵੇਰੇ ਜੇਲ ਤੋਂ ਰਿਹਾਅ ਕਰ ਦਿੱਤਾ ਜਾਵੇਗਾ। ਆਰੀਅਨ ਖਾਨ ਦੀ ਰਿਹਾਈ ਲਈ ਪੁਲਿਸ ਅਧਿਕਾਰੀਆਂ ਨੇ ਸਵੇਰੇ ਸਾਢੇ ਪੰਜ ਵਜੇ ਹੀ ਆਰਥਰ ਰੋਡ ਜੇਲ੍ਹ ਦੇ ਬਾਹਰ ਜ਼ਮਾਨਤ ਬਾਕਸ ਖੋਲ੍ਹ ਕੇ ਜ਼ਮਾਨਤ ਦੇ ਹੁਕਮ ਲੈ ਲਏ ਹਨ। ਆਰੀਅਨ ਦੀ ਜ਼ਮਾਨਤ ਲਈ ਬੀਤੀ ਰਾਤ ਹੀ ਜ਼ਮਾਨਤ ਦੇ ਕਾਗਜ਼ ਦੀ ਭੌਤਿਕ ਕਾਪੀ ਬਾਕਸ ਦੇ ਅੰਦਰ ਰੱਖੀ ਗਈ ਸੀ। ਸੂਤਰਾਂ ਦੇਮੁਤਾਬਕ ਕਿਹਾ ਜਾ ਰਿਹਾ ਹੈ ਕਿ ਅੱਜ ਸਵੇਰੇ ਆਰੀਅਨ ਖਾਨ ਨੂੰ ਰਿਹਾਅ ਕਰ ਦਿੱਤਾ ਜਾਵੇਗਾ।
Advertisment
publive-image ਜਾਣਕਾਰੀ ਮੁਤਾਬਕ ਆਰੀਅਨ ਖਾਨ ਨੂੰ ਜੇਲ ਤੋਂ ਰਿਹਾਅ ਕਰਵਾਉਣ ਲਈ ਸ਼ਾਹਰੁਖ ਖਾਨ ਖੁਦ ਆਰਥਰ ਰੋਡ ਜੇਲ ਪਹੁੰਚ ਰਹੇ ਹਨ। ਉਹ ਸਵੇਰੇ ਆਪਣੇ ਬੰਗਲੇ ਮੰਨਤ ਤੋਂ ਜੇਲ੍ਹ ਲਈ ਰਵਾਨਾ ਹੋ ਗਏ ਹਨ। ਪਹਿਲਾਂ ਜ਼ਮਾਨਤ ਮਿਲਣ ਦੇ ਬਾਵਜੂਦ ਉਹ ਸ਼ੁੱਕਰਵਾਰ ਨੂੰ ਵੀ ਘਰ ਨਹੀਂ ਜਾ ਸਕਿਆ। ਦਰਅਸਲ ਅਦਾਲਤ ਦੇ ਹੁਕਮ ਮਿਲਣ ਵਿੱਚ ਦੇਰੀ ਕਾਰਨ ਰਿਹਾਈ ਦੀਆਂ ਰਸਮਾਂ ਪੂਰੀਆਂ ਨਹੀਂ ਹੋ ਸਕੀਆਂ। Mumbai Cruise drug case: Probe reveals Aryan Khan's role in illicit procurement, says NCB ਹੁਣ ਅੱਜ ਯਾਨੀ ਸ਼ਨੀਵਾਰ ਨੂੰ ਆਰੀਅਨ ਰਿਹਾਅ ਹੋ ਜਾਣਗੇ। ਆਰੀਅਨ ਦੇ ਵਕੀਲਾਂ ਨੂੰ ਹਾਈਕੋਰਟ ਦਾ ਹੁਕਮ ਮਿਲ ਗਿਆ ਸੀ ਪਰ ਉਸ ਨੂੰ ਸਮੇਂ ਸਿਰ ਰਿਹਾਈ ਦੀ ਪ੍ਰਕਿਰਿਆ ਪੂਰੀ ਕਰਨ ਲਈ ਜੇਲ੍ਹ ਨਹੀਂ ਲਿਜਾਇਆ ਜਾ ਸਕਿਆ। ਇਸ ਲਈ ਉਸ ਨੂੰ ਸ਼ੁੱਕਰਵਾਰ ਦੀ ਰਾਤ ਵੀ ਜੇਲ੍ਹ ਵਿੱਚ ਹੀ ਕੱਟਣੀ ਪਈ। ਦੱਸ ਦੇਈਏ ਕਿ ਆਰੀਅਨ ਖਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ NCB ਟੀਮ ਨੇ 2 ਅਕਤੂਬਰ ਨੂੰ ਕਰੂਜ਼ ਤੋਂ ਹਿਰਾਸਤ ਵਿੱਚ ਲਿਆ ਸੀ। Mumbai cruise drug case: Shah Rukh Khan reaches Arthur Road Jail to meet son Aryan Khan ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀ ਅਗਵਾਈ ਵਾਲੀ ਟੀਮ ਨੇ ਕਰੂਜ਼ ’ਤੇ ਛਾਪਾ ਮਾਰ ਕੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਇਸ ਦੋਸ਼ 'ਚ ਇਨ੍ਹਾਂ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਅਤੇ ਬਾਅਦ 'ਚ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਨਸੀਬੀ ਨੇ ਇਸ ਮਾਮਲੇ ਵਿੱਚ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਨੂੰ ਜ਼ਮਾਨਤ ਮਿਲ ਚੁੱਕੀ ਹੈ। Mumbai cruise drugs case: Shah Rukh Khan’s son Aryan Khan being questioned publive-image -PTC News-
shahrukh-khan bombay-high-court aryan-khan mumbai-drugs-case
Advertisment

Stay updated with the latest news headlines.

Follow us:
Advertisment