ਭਾਰਤੀ ਕ੍ਰਿਕੇਟਰ ਰੋਹਿਤ ਸ਼ਰਮਾ ਨੇ ਸ਼ੇਅਰ ਕੀਤੀ ਬੇਟੀ ਦੀ ਤਸਵੀਰ, ਨਾਂਅ ਰੱਖਿਆ ਸਮਾਇਰਾ

rohit sharma
ਭਾਰਤੀ ਕ੍ਰਿਕੇਟਰ ਰੋਹਿਤ ਸ਼ਰਮਾ ਨੇ ਸ਼ੇਅਰ ਕੀਤੀ ਬੇਟੀ ਦੀ ਤਸਵੀਰ, ਨਾਂਅ ਰੱਖਿਆ ਸਮਾਇਰਾ

ਭਾਰਤੀ ਕ੍ਰਿਕੇਟਰ ਰੋਹਿਤ ਸ਼ਰਮਾ ਨੇ ਸ਼ੇਅਰ ਕੀਤੀ ਬੇਟੀ ਦੀ ਤਸਵੀਰ, ਨਾਂਅ ਰੱਖਿਆ ਸਮਾਇਰਾ,ਮੁੰਬਈ: ਭਾਰਤੀ ਟੀਮ ਦੇ ਬੇਹਤਰੀਨ ਖਿਡਾਰੀ ਰੋਹਿਤ ਸ਼ਰਮਾ ਨੂੰ ਨਵੇਂ ਸਾਲ ‘ਤੇ ਖਾਸ ਤੋਹਫ਼ਾ ਮਿਲਿਆ ਹੈ। ਦਰਅਸਲ ਰੋਹਿਤ ਸ਼ਰਮਾ ਦੇ ਘਰ ‘ਚ ਨੰਨੀ ਪਰੀ ਨੇ ਜਨਮ ਲਿਆ ਹੈ।ਭਾਰਤੀ ਕ੍ਰਿਕਟ ‘ਚ ਵਨਡੇ ਟੀਮ ਦੇ ਉਪ-ਕਪਤਾਨ ਰੋਹਿਤ ਦੀ ਪਤਨੀ ਰਿਤਿਕਾ ਨੇ ਇਕ ਬੇਬੀ ਗਰਲ ਨੂੰ ਜਨਮ ਦਿੱਤਾ ਹੈ।

ਦੱਸ ਦੇਈਏ ਕਿ ਰੋਹਿਤ ਸ਼ਰਮਾ ਅਤੇ ਉਹਨਾਂ ਪਰਿਵਾਰ ਨੰਨੀ ਪਰੀ ਦੇ ਘਰ ਆਉਣ ਨਾਲ ਕਾਫੀ ਖੁਸ਼ ਨਜ਼ਰ ਆਏ।

ਰੋਹਿਤ ਸ਼ਰਮਾ ਨੇ ਇਕ ਵਾਰ ਫਿਰ ਤੋਂ ਆਪਣੀ ਬੇਟੀ ਦੀ ਝਲਕ ਦਿਖਾਈ ਹੈ।ਰੋਹਿਤ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਤਸਵੀਰ ਪੋਸਟ ਕੀਤੀ ਹੈ ਜਿਸ ਵਿਚ ਉਹ ਪਤਨੀ ਰਿਤਿਕਾ ਸਜਦੇਵ ਦੇ ਨਾਲ ਹੈ। ਰਿਤਿਕਾ ਦੇ ਹੱਥ ਵਿਚ ਉਸ ਦੀ ਕੁਝ ਹੀ ਦਿਨ ਪਹਿਲਾਂ ਨਵ-ਜਨਮੀ ਬੇਟੀ ਦੇ ਨਾਂ ਦਾ ਖੁਲਾਸਾ ਕੀਤਾ ਹੈ।

ਇਸਦੇ ਨਾਲ ਹੀ ਰੋਹਿਤ ਨੇ ਐਡਮ ਲਿਵਾਈਨ ਨੂੰ ਟੈਗ ਕਰਦਿਆਂ ਮੈਰੂਨ 5 ਪਾਪ ਬੈਂਡ ਦਾ ਇਕ ਗੀਤ ‘ਗਰਲਸ ਲਾਈਕ ਯੂ’ ਵੀ ਸ਼ੇਅਰ ਕੀਤਾ।

-PTC News