ਦੇਸ਼

ਮੁੰਬਈ: MTNL ਦੀ ਇਮਾਰਤ 'ਚ ਲੱਗੀ ਭਿਆਨਕ ਅੱਗ, ਕਈ ਲੋਕ ਫਸੇ

By Jashan A -- July 22, 2019 5:07 pm -- Updated:Feb 15, 2021

ਮੁੰਬਈ: MTNL ਦੀ ਇਮਾਰਤ 'ਚ ਲੱਗੀ ਭਿਆਨਕ ਅੱਗ, ਕਈ ਲੋਕ ਫਸੇ,ਮੁੰਬਈ: ਮੁੰਬਈ 'ਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ ਐੱਮ.ਟੀ.ਐੱਨ.ਐੱਲ. 9 ਮੰਜ਼ਲਾ ਇਮਾਰਤ 'ਚ ਅੱਗ ਲੱਗ ਗਈ। ਇਮਾਰਤ ਦੀ ਤੀਜੀ ਅਤੇ ਚੌਥੀ ਮੰਜ਼ਲ 'ਤੇ ਅੱਗ ਲੱਗੀ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਪਹੁੰਚ ਗਈਆਂ।

ਮਿਲੀ ਜਾਣਕਾਰੀ ਮੁਤਾਬਕ ਬਿਲਡਿੰਗ 'ਚ ਕਈ ਲੋਕ ਫਸੇ ਹੋਏ ਹਨ।ਅੱਗ ਇੰਨੀ ਭਿਆਨਕ ਸੀ ਕਿ ਦੂਰ ਤੋਂ ਹੀ ਧੂੰਏ ਦਾ ਗੁਬਾਰ ਦੇਖਿਆ ਜਾ ਸਕਦਾ ਹੈ।

ਹੋਰ ਪੜ੍ਹੋ: ਸੋਮਾਲੀਆ: ਆਤਮਘਾਤੀ ਹਮਲੇ ਦੌਰਾਨ 16 ਲੋਕਾਂ ਦੀ ਮੌਤ, 20 ਗੰਭੀਰ ਜ਼ਖਮੀ

ਜਿਸ ਸਮੇਂ ਬਿਲਡਿੰਗ 'ਚ ਅੱਗ ਲੱਗੀ, ਉਸ ਸਮੇਂ ਲੋਕ ਦਫ਼ਤਰ 'ਚ ਸਨ। ਅੱਗ ਲੱਗਦੇ ਹੀ ਭੱਜ-ਦੌੜ ਮਚ ਗਈ। ਇਸ ਘਟਨਾ ਦੀ ਦੀ ਸੂਚਨਾ ਪਾ ਕੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News