ਹੋਰ ਖਬਰਾਂ

ਇੱਕ ਜ਼ਹਿਰੀਲੇ ਸੱਪ ਨੇ ਘਰ 'ਚ ਵੜ ਕੇ ਮਾਂ-ਧੀ ਨੂੰ ਡੰਗਿਆ , ਮਗਰੋਂ ਸੱਪ ਲੈ ਕੇ ਪਹੁੰਚੀਆਂ ਹਸਪਤਾਲ

By Shanker Badra -- July 09, 2019 6:07 pm -- Updated:Feb 15, 2021

ਇੱਕ ਜ਼ਹਿਰੀਲੇ ਸੱਪ ਨੇ ਘਰ 'ਚ ਵੜ ਕੇ ਮਾਂ-ਧੀ ਨੂੰ ਡੰਗਿਆ , ਮਗਰੋਂ ਸੱਪ ਲੈ ਕੇ ਪਹੁੰਚੀਆਂ ਹਸਪਤਾਲ:ਮੁੰਬਈ : ਮੁੰਬਈ 'ਚ ਇੱਕ ਜ਼ਹਿਰੀਲੇ ਤੇ ਖਤਰਨਾਕ ਸੱਪ ਨੇ ਇੱਕ ਘਰ 'ਚ ਦਾਖਲ ਹੋ ਕੇ ਮਾਂ ਤੇ ਬੇਟੀ ਨੂੰ ਡੰਗ ਲਿਆ ਹੈ। ਇਸ ਤੋਂ ਬਾਅਦ ਜੋ ਹੋਇਆ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।ਇਹ ਘਟਨਾ ਮੁੰਬਈ ਦੇ ਧਾਰਾਵੀ ਇਲਾਕੇ ਦੀ ਹੈ।

Mumbai Poisonous snake Sting mother and daughter
ਇੱਕ ਜ਼ਹਿਰੀਲੇ ਸੱਪ ਨੇ ਘਰ 'ਚ ਵੜ ਕੇ ਮਾਂ-ਧੀ ਨੂੰ ਡੰਗਿਆ , ਮਗਰੋਂ ਸੱਪ ਲੈ ਕੇ ਪਹੁੰਚੀਆਂ ਹਸਪਤਾਲ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਨੇਚਰ ਪਾਰਕ ਦੇ ਨਜ਼ਦੀਕ ਆਬਾਦੀ ਵਾਲੇ ਇਲਾਕੇ 'ਚ 18 ਸਾਲ ਦੀ ਤੈਸ਼ੀਨ ਸਲੀਮ ਖਾਨ ਆਪਣੀ ਮਾਂ ਸੁਲਤਾਨ ਖਾਨ (34) ਦੇ ਨਾਲ ਰਹਿੰਦੀ ਹੈ।ਐਤਵਾਰ ਸਵੇਰੇ ਮੀਂਹ ਦੌਰਾਨ ਇਨ੍ਹਾਂ ਦੇ ਘਰ 'ਚ ਇਕ ਜ਼ਹਿਰੀਲਾ ਰੈਟਲ ਵਾਈਪਲ ਸੱਪ ਦਾਖਲ ਹੋ ਗਿਆ। ਜਿਸ ਸਮੇਂ ਸੱਪ ਘਰ 'ਚ ਦਾਖਲ ਹੋਇਆ ਤਾਂ ਬੇਟੀ ਤੈਸ਼ੀਨ ਸਲੀਮ ਖਾਨ ਦਰਵਾਜ਼ੇ 'ਚ ਖੜ੍ਹੀ ਸੀ ਅਤੇ ਸੱਪ ਨੇ ਉਥੇ ਹੀ ਉਸ ਨੂੰ ਡੰਗ ਲਿਆ। ਜਦੋਂ ਉਸ ਨੇ ਰੌਲਾ ਪਾਇਆ ਤਾਂ ਉਸ ਦੀ ਆਵਾਜ਼ ਸੁਣ ਕੇ ਉਸ ਦੀ ਮਾਂ ਸੁਲਤਾਨਾ ਖਾਨ ਭੱਜ ਕੇ ਉਸ ਦੀ ਮਦਦ ਕਰਨ ਪਹੁੰਚੀ। ਉਸ ਨੇ ਸੱਪ ਨੂੰ ਪੂੰਛ ਤੋਂ ਫੜਨ ਦਾ ਯਤਨ ਕੀਤਾ , ਇਸ ਦੌਰਾਨ ਸੱਪ ਨੇ ਸੁਲਤਾਨਾ ਨੂੰ ਵੀ ਡੰਗ ਲਿਆ।

Mumbai Poisonous snake Sting mother and daughter
ਇੱਕ ਜ਼ਹਿਰੀਲੇ ਸੱਪ ਨੇ ਘਰ 'ਚ ਵੜ ਕੇ ਮਾਂ-ਧੀ ਨੂੰ ਡੰਗਿਆ , ਮਗਰੋਂ ਸੱਪ ਲੈ ਕੇ ਪਹੁੰਚੀਆਂ ਹਸਪਤਾਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :CBI ਦੀ ਵੱਡੀ ਕਾਰਵਾਈ , ਸੀਬੀਆਈ ਵੱਲੋਂ 19 ਰਾਜਾਂ ਦੇ 110 ਟਿਕਾਣਿਆਂ ’ਤੇ ਛਾਪੇਮਾਰੀ

ਇਸ ਤੋਂ ਬਾਅਦ ਮਾਂ-ਧੀ ਸੱਪ ਨੂੰ ਲੈ ਕੇ ਹਸਪਤਾਲ ਪਹੁੰਚ ਗਈਆਂ। ਸੁਲਤਾਨਾ ਦੇ ਪਤੀ ਸਲੀਮ ਖਾਨ ਨੇ ਦੱਸਿਆ ਕਿ ਉਸ ਦੀ ਪਤਨੀ ਤੇ ਬੇਟੀ ਸੱਪ ਨੂੰ ਲੈ ਕੇ ਇਸ ਲਈ ਆਈਆਂ ਹਨ ਕਿਉਂਕਿ ਉਹ ਜਾਣਨਾ ਚਾਹੁੰਦੇ ਸਨ ਕਿ ਸੱਪ ਕਿੰਨਾ ਖਤਰਨਾਕ ਹੈ। \ਉਸ ਦੇ ਡੰਗਣ ਨਾਲ ਮੌਤ ਹੋ ਸਕਦੀ ਹੈ ਜਾਂ ਨਹੀਂ।
-PTCNews

  • Share