Thu, Apr 25, 2024
Whatsapp

ਫੁੱਟਪਾਥ 'ਤੇ ਸੌ ਰਹੇ ਪਰਿਵਾਰ ਨੂੰ ਤੇਲ ਵਾਲੇ ਟੈਂਕਰ ਨੇ ਕੁਚਲਿਆ, 2 ਦੀ ਮੌਤ

Written by  Jashan A -- June 09th 2019 12:02 PM -- Updated: June 09th 2019 12:03 PM
ਫੁੱਟਪਾਥ 'ਤੇ ਸੌ ਰਹੇ ਪਰਿਵਾਰ ਨੂੰ ਤੇਲ ਵਾਲੇ ਟੈਂਕਰ ਨੇ ਕੁਚਲਿਆ, 2 ਦੀ ਮੌਤ

ਫੁੱਟਪਾਥ 'ਤੇ ਸੌ ਰਹੇ ਪਰਿਵਾਰ ਨੂੰ ਤੇਲ ਵਾਲੇ ਟੈਂਕਰ ਨੇ ਕੁਚਲਿਆ, 2 ਦੀ ਮੌਤ

ਫੁੱਟਪਾਥ 'ਤੇ ਸੌ ਰਹੇ ਪਰਿਵਾਰ ਨੂੰ ਤੇਲ ਵਾਲੇ ਟੈਂਕਰ ਨੇ ਕੁਚਲਿਆ, 2 ਦੀ ਮੌਤ,ਮੁੰਬਈ: ਆਏ ਦਿਨ ਦੇਸ਼ ਭਰ 'ਚ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸਦਕਾ ਹਾਦਸਾ ਮੁੰਬਈ ਦੇ ਬਿਖਰੋਲੀ 'ਚ ਵਾਪਰਿਆ ਹੈ। ਜਿਸ ਕਾਰਨ 2 ਔਰਤਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 1 ਬੱਚਾ ਜ਼ਖਮੀ ਹੋ ਗਿਆ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਲ ਵਾਲਾ ਟੈਂਕਰ ਅਣਕੰਟਰੋਲ ਹੋ ਕੇ ਫੁੱਟਪਾਥ 'ਤੇ ਸੌਂ ਰਹੇ ਪਰਿਵਾਰ ਦੇ ਉਪਰ ਚੜ੍ਹ ਗਿਆ।

ਹੋਰ ਪੜ੍ਹੋ:ਸਾਹਮਣੇ ਆਇਆ ਰਾਮ ਰਹੀਮ ਦਾ ਇੱਕ ਹੋਰ ਗੈਰ ਕਾਨੂੰਨੀ ਕੰਮ, ਸੰਗਤ ਦੀ ਚਮੜੀ ਤੱਕ ਲੈਂਦਾ ਸੀ ਦਾਨ ‘ਚ। ਇਕ ਤੇਲ ਦਾ ਟੈਂਕਰ ਸੜਕ ਕਿਨਾਰੇ ਖੜ੍ਹਾ ਸੀ ਅਤੇ ਉਸ ਦੇ ਹੇਠਾਂ ਦੋ ਔਰਤਾਂ ਅਤੇ ਇੱਕ ਬੱਚਾ ਸੌਂ ਰਿਹਾ ਸੀ। ਇਸ ਦੌਰਾਨ ਇੱਕ ਨਵਾਂ ਟੈਂਕਰ ਇਸੇ ਸੜਕ 'ਤੇ ਆ ਰਿਹਾ ਸੀ। ਟੈਂਕਰ ਅਣਕੰਟਰੋਲ ਹੋ ਕੇ ਦੂਜੇ ਟੈਂਕਰ ਨਾਲ ਟਕਰਾਇਆ ਅਤੇ ਸੌਂ ਰਹੇ ਲੋਕਾਂ 'ਤੇ ਚੜ੍ਹ ਗਿਆ। ਦੋਵੇਂ ਮ੍ਰਿਤਕ ਔਰਤਾਂ ਇੱਕ ਹੀ ਪਰਿਵਾਰ ਦੀਆਂ ਹਨ। -PTC News

Top News view more...

Latest News view more...