26/11 ਮੁੰਬਈ ਅੱਤਵਾਦੀ ਹਮਲਾ :ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Mumbai terrorist attack President Ram nath Kovind And Narendra Modi martyrs tribute

26/11 ਮੁੰਬਈ ਅੱਤਵਾਦੀ ਹਮਲਾ :ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ:ਚੰਡੀਗੜ੍ਹ : ਮੁੰਬਈ ‘ਚ 26 ਨਵੰਬਰ ਨੂੰ ਹੋਏ ਅੱਤਵਾਦੀ ਹਮਲੇ ਨੂੰ 10 ਸਾਲ ਬੀਤ ਗਏ ਹਨ।ਮੁੰਬਈ ਵਿਖੇ ਹੋਏ ਅੱਤਵਾਦੀ ਹਮਲੇ ਦੀ ਅੱਜ 10ਵੀਂ ਬਰਸੀ ਹੈ।ਅੱਜ ਹੀ ਦੇ ਦਿਨ ਤਕਰੀਬਨ 10 ਅੱਤਵਾਦੀਆਂ ਨੇ ਮੁੰਬਈ ਨੂੰ ਨਿਸ਼ਾਨਾ ਬਣਾਇਆ ਸੀ।ਇਸ ਹਮਲੇ ‘ਚ 166 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋਏ ਸਨ।Mumbai terrorist attack President Ram nath Kovind And Narendra Modi martyrs tributeਦੇਸ਼ ਦੇ ਇਤਿਹਾਸ ਦਾ ਇਹ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਸੀ, ਜਿਸ ਨੇ ਸਾਰਿਆ ਦੀ ਰੂਹ ਕੰਬਾ ਦਿੱਤੀ ਸੀ।ਇਸ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਨਵੰਬਰ 2011 ‘ਚ ਮੁੰਬਈ ਵਿਖੇ ਹੋਏ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ।Mumbai terrorist attack President Ram nath Kovind And Narendra Modi martyrs tributeਜਾਣਕਾਰੀ ਅਨੁਸਾਰ ਉਸ ਸਮੇਂ ਅੱਤਵਾਦੀਆਂ ਨੇ ਮੁੰਬਈ ਦੀਆਂ ਮੁੱਖ ਥਾਂਵਾਂ ‘ਤੇ ਹਮਲਾ ਕੀਤਾ ਤੇ ਫਿਰ ਤਾਜ ਹੋਟਲ ਨੂੰ ਆਪਣੇ ਕਬਜ਼ੇ ਚ ਲੈ ਲਿਆ ਸੀ।ਹੋਟਲ ਓਬਰੋਏ, ਲਿਓਪੋਲਡ ਕੈਫ਼ੇ, ਕਾਮਾ ਹਸਪਤਾਲ ਅਤੇ ਦੱਖਣੀ ਮੁੰਬਈ ਸਣੇ ਕਈ ਥਾਂਵਾਂ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ।ਮੁੰਬਈ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਮੂੰਹ-ਤੋੜਵਾਂ ਜਵਾਬ ਦਿੱਤਾ ਸੀ।Mumbai terrorist attack President Ram nath Kovind And Narendra Modi martyrs tributeਇਸ ਦੌਰਾਨ 10 ਅੱਤਵਾਦੀਆਂ ਚੋਂ 9 ਅੱਤਵਾਦੀ ਮਾਰੇ ਗਏ ਸਨ ਜਦਕਿ ਇੱਕ ਅੱਤਵਾਦੀ ਅਜਮਲ ਆਮਿਰ ਕਸਾਬ ਨੂੰ ਜ਼ਿੰਦਾ ਫੜਿਆ ਗਿਆ ਸੀ।ਇਸ ਹਮਲੇ ‘ਚ ਐਂਟੀ ਟੈਰਰਿਸਟ ਸਕੂਐਡ (ਏਟੀਐੱਸ) ਦੇ ਮੁਖੀ ਹੇਮੰਤ ਕਰਕਰੇ ਸ਼ਹੀਦ ਹੋਣ ਵਾਲੇ ਪਹਿਲੇ ਅਧਿਕਾਰੀ ਸਨ।Mumbai terrorist attack President Ram nath Kovind And Narendra Modi martyrs tributeਦੱਸ ਦੇਈਏ ਕਿ ਮੁੰਬਈ ਹਮਲੇ ਦੀ ਸੁਣਵਾਈ ਤੋਂ ਬਾਅਦ ਕਸਾਬ ਨੂੰ 21 ਨਵੰਬਰ 2012 ਨੂੰ ਫਾਂਸੀ ਲਗਾ ਦਿੱਤੀ ਗਈ ਸੀ।ਹਾਲਾਂਕਿ ਮੁੰਬਈ ਪਹੁੰਚ ਕੇ ਇਸ ਨੂੰ ਦਹਿਲਾਉਣ ਵਾਲੇ ਸਾਰੇ ਅੱਤਵਾਦੀ ਮਾਰੇ ਗਏ ਸਨ ਪਰ ਇਸ ਅੱਤਵਾਦੀ ਘਟਨਾ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਅੱਜ ਵੀ ਪਾਕਿਸਤਾਨ ‘ਚ ਖੁੱਲ੍ਹੇਆਮ ਘੁੰਮ ਰਿਹਾ ਹੈ।
-PTCNews