ਮਹਿਲਾ ਨੇ ਦੋਸਤਾਂ ਨਾਲ ਮਿਲ ਕੇ ਵਿਅਕਤੀ ਦਾ ‘ਗੁਪਤ ਅੰਗ’ ਵੱਢਿਆ, (ਦੇਖੋ ਵੀਡੀਓ)

mumbai
ਮਹਿਲਾ ਨੇ ਦੋਸਤਾਂ ਨਾਲ ਮਿਲ ਕੇ ਵਿਅਕਤੀ ਦਾ 'ਗੁਪਤ ਅੰਗ' ਵੱਢਿਆ, (ਦੇਖੋ ਵੀਡੀਓ)

ਮਹਿਲਾ ਨੇ ਦੋਸਤਾਂ ਨਾਲ ਮਿਲ ਕੇ ਵਿਅਕਤੀ ਦਾ ‘ਗੁਪਤ ਅੰਗ’ ਵੱਢਿਆ, (ਦੇਖੋ ਵੀਡੀਓ),ਮੁੰਬਈ: ਮੁੰਬਈ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਮੁੰਬਈ ‘ਚ ਇੱਕ 47 ਸਾਲ ਦੀ ਮਹਿਲਾ ਨੇ ਦੋ ਸਾਥੀਆਂ ਦੇ ਨਾਲ ਮਿਲ ਕੇ 27 ਸਾਲ ਦੇ ਇਕ ਨੌਜਵਾਨ ਦਾ ਗੁਪਤ ਅੰਗ ਕੱਟ ਦਿੱਤਾ।

ਵਿਅਕਤੀ ਦਾ ਨਾਮ ਤੁਸ਼ਾਰ ਪੁਜਾਰਨੇ (27) ਹੈ। ਜਿਸ ‘ਤੇ ਇਲਜ਼ਾਮ ਹੈ ਕਿ ਉਹ ਪਿਛਲੇ ਕੁਝ ਮਹੀਨੀਆਂ ਤੋਂ ਮਹਿਲਾ ਦਾ ਪਿੱਛਾ ਕਰ ਕੇ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ।ਪ੍ਰਾਇਵੇਟ ਪਾਰਟ ਕੱਟਣ ਤੋਂ ਬਾਅਦ ਮਹਿਲਾ ਨੇ ਤੁਸ਼ਾਰ ਨੂੰ ਹਸਪਤਾਲ ਵਿੱਚ ਭਰਤੀ ਕਰਾ ਕੇ ਉਸਦੀ ਜਾਨ ਬਚਾਈ ਅਤੇ ਆਪਣਾ ਦੋਸ਼ ਸਵੀਕਾਰ ਕੀਤਾ।

ਦੱਸ ਦੇਈਏ ਕਿ ਤੁਸ਼ਾਰ ਇੱਕ ਮਲਟੀਨੈਸ਼ਨਲ ਬੈਂਕ ਦੇ ‘ਚ ਇੱਕ ਸੇਲਸ ਐਕਜਿਕਿਊਟਿਵ ਦੇ ਰੂਪ ਵਿੱਚ ਕੰਮ ਕਰਦਾ ਹੈ। ਤੁਸ਼ਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸਨੂੰ ਆਈਸੀਯੂ ਵਿੱਚ ਭਰਤੀ ਕੀਤਾ ਗਿਆ ਹੈ।

 

View this post on Instagram

 

Mumbai: Fed up of eve teasing, woman chops off man’s penis

A post shared by PTC News (Official) (@ptc_news) on

ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਹਿਲਾ ਅਤੇ ਉਸ ਦੇ ਸਾਥੀਆਂ ਨੂੰ ਪੁਲਿਸ ਨੇ ਹੱਤਿਆ ਦੀ ਕੋਸ਼ਿਸ਼ ਦੇ ਇਲਜ਼ਾਮ ‘ਚ ਗਿਰਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

-PTC News