Sat, Apr 20, 2024
Whatsapp

ਲੋਕਾਂ ਦੇ ਘਰਾਂ 'ਚ ਕੰਮ ਕਰ ਮਾਂ ਚਲਾਉਂਦੀ ਸੀ ਘਰ ਦਾ ਗੁਜ਼ਾਰਾ, ਪੁੱਤ ਨੂੰ ਇਸਰੋ 'ਚ ਮਿਲੀ ਨੌਕਰੀ

Written by  Jashan A -- November 15th 2019 02:16 PM
ਲੋਕਾਂ ਦੇ ਘਰਾਂ 'ਚ ਕੰਮ ਕਰ ਮਾਂ ਚਲਾਉਂਦੀ ਸੀ ਘਰ ਦਾ ਗੁਜ਼ਾਰਾ, ਪੁੱਤ ਨੂੰ ਇਸਰੋ 'ਚ ਮਿਲੀ ਨੌਕਰੀ

ਲੋਕਾਂ ਦੇ ਘਰਾਂ 'ਚ ਕੰਮ ਕਰ ਮਾਂ ਚਲਾਉਂਦੀ ਸੀ ਘਰ ਦਾ ਗੁਜ਼ਾਰਾ, ਪੁੱਤ ਨੂੰ ਇਸਰੋ 'ਚ ਮਿਲੀ ਨੌਕਰੀ

ਲੋਕਾਂ ਦੇ ਘਰਾਂ 'ਚ ਕੰਮ ਕਰ ਮਾਂ ਚਲਾਉਂਦੀ ਸੀ ਘਰ ਦਾ ਗੁਜ਼ਾਰਾ, ਪੁੱਤ ਨੂੰ ਇਸਰੋ 'ਚ ਮਿਲੀ ਨੌਕਰੀ,ਨਵੀਂ ਦਿੱਲੀ: ਅਕਸਰ ਹੀ ਦੇਖਿਆ ਜਾਂਦਾ ਹੈ ਜੋ ਮੇਹਨਤ ਦੇ ਰਸਤੇ 'ਤੇ ਚਲਦੇ ਹਨ, ਉਹ ਕਦੇ ਹਾਰ ਨਹੀਂ ਮੰਨਦੇ। ਜੀ ਹਾਂ ਅਜਿਹਾ ਹੀ ਕੁਝ ਕਰ ਦਿਖਾਇਆ ਹੈ ਮੁੰਬਈ ਰਾਹੁਲ ਘੋਡਕੇ ਨੇ। ਰਾਹੁਲ ਨੇ ਆਪਣੀ ਮੇਹਨਤ ਸਦਕਾ ਮੁੰਬਈ ਦੀਆਂ ਝੌਪੜੀਆਂ ਅਤੇ ਤੰਗ ਗਲੀਆਂ 'ਚੋਂ ਨਿਕਲ ਕੇ ਮਸ਼ਹੂਰ ਸਪੇਸ ਏਜੰਸੀ ਇਸਰੋ ਤੱਕ ਦਾ ਸਫਰ ਤੈਅ ਕੀਤਾ ਹੈ। Isroਅੱਜ ਰਾਹੁਲ ਦੀ ਇਸ ਉਪਲੱਬਧੀ ਤੋਂ ਉਸ ਦੀ ਮਾਂ ਬਹੁਤ ਬੇਹੱਦ ਖੁਸ਼ ਹੈ। ਤੁਹਾਨੂੰ ਦੱਸ ਦਈਏ ਕਿ ਚੈਂਬੂਰ ਇਲਾਕੇ 'ਚ ਮਰੌਲੀ ਚਰਚ ਸਥਿਤ ਨਾਲੰਦਾ ਨਗਰ ਦੀ ਝੌਪੜੀ 'ਚ 10x10 ਦੇ ਮਕਾਨ 'ਚ ਰਹਿਣ ਵਾਲੇ ਰਾਹੁਲ ਘੋਡਕੇ ਦਾ ਜੀਵਨ ਬਹੁਤ ਮੁਸ਼ਕਿਲਾਂ 'ਚ ਬੀਤਿਆ ਹੈ। ਹੋਰ ਪੜ੍ਹੋ: ਦਿੱਲੀ ਦੇ ਸ਼ਾਸਤਰੀ ਪਾਰਕ 'ਚ ਕੈਮੀਕਲ ਗੋਦਾਮ 'ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ ਰਾਹੁਲ ਵਿਆਹਾਂ 'ਚ ਕੈਟਰਿੰਗ ਦਾ ਕੰਮ ਕਰ ਕੇ ਘਰ ਦਾ ਖਰਚਾ ਚੁੱਕਦਾ ਸੀ ਅਤੇ ਉਨ੍ਹਾਂ ਦੀ ਮਾਂ ਵੀ ਦੂਜਿਆਂ ਦੇ ਘਰਾਂ 'ਚ ਜਾ ਕੇ ਬਰਤਨ ਕੱਪੜੇ ਧੋ ਕੇ ਘਰ ਦਾ ਖਰਚਾ ਚੁੱਕਦੀ ਸੀ। ਪਰ ਰਾਹੁਲ ਨੇ ਕਦੇ ਹਾਰ ਨਹੀਂ ਮੰਨੀ। ਉਸ ਨੇ ਚੈਂਬੂਰ ਦੇ ਨੇੜੇ ਗੋਵੰਡੀ 'ਚ ਆਈ.ਟੀ.ਆਈ ਕਰ ਕੇ ਇਲੈਕਟ੍ਰੋਨਿਕ ਕੋਰਸ ਕੀਤਾ। Isroਹੁਣ ਰਾਹੁਲ ਪੜ੍ਹਾਈ ਅਤੇ ਕੰਮ ਦੋਵੇਂ ਇਕੱਠੇ ਕਰਨ ਲੱਗਿਆ ਅਤੇ ਜਦੋਂ ਇਸਰੋ 'ਚ ਡਿਪਲੋਮਾ ਇੰਜੀਨੀਅਰ ਦੇ ਅਹੁਦੇ ਲਈ ਨੌਕਰੀ ਨਿਕਲੀ ਤਾਂ ਰਾਹੁਲ ਨੂੰ ਸਫਲਤਾ ਮਿਲੀ।ਰਾਹੁਲ ਘੋਡਕੇ ਨੇ ਇਸਰੋ 'ਚ ਨੌਕਰੀ ਲੱਗਣ ਦੀ ਖਬਰ ਪੂਰੇ ਇਲਾਕੇ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਉਸ ਦੇ ਘਰ ਵਧਾਈ ਦੇਣ ਲਈ ਲੋਕਾਂ ਦਾ ਕਾਫੀ ਇੱਕਠ ਜੁੜ ਗਿਆ। -PTC News


Top News view more...

Latest News view more...