ਮੁੱਖ ਖਬਰਾਂ

ਮਾਪਦੰਡਾਂ ਉਤੇ ਖਰੀ ਉਤਰ ਰਹੀ ਮੂੰਗੀ 'ਤੇ ਐਮਐਸਪੀ ਮਿਲ ਰਿਹੈ : ਲਾਲਜੀਤ ਸਿੰਘ ਭੁੱਲਰ

By Ravinder Singh -- July 02, 2022 11:22 am

ਅੰਮ੍ਰਿਤਸਰ : ਅੰਮ੍ਰਿਤਸਰ ਅੱਜ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੁੱਜੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣੀ ਨੂੰ ਅਜੇ ਤਿੰਨ ਮਹੀਨੇ ਹੋਏ ਹਨ ਤੇ ਬਹੁਤ ਵਧੀਆ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਲੋਕ ਉਸ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਗੱਲਾਂ ਕਰ ਰਹੀਆਂ ਹਨ ਇਹ ਲੰਮਾ ਸਮਾਂ ਸਰਕਾਰਾਂ ਵਿੱਚ ਰਹੀਆਂ ਹਨ ਪਰ ਕੋਈ ਕੰਮ ਨਹੀਂ ਕੀਤਾ ਪਰ ਪੰਜਾਬ ਸਿਰ ਜੋ ਕਰਜ਼ਾ ਚੜ੍ਹਿਆ ਹੈ, ਉਹ ਭਗਵੰਤ ਮਾਨ ਸਰਕਾਰ ਬਹੁਤ ਜਲਦੀ ਉਤਾਰੇਗੀ ਅਤੇ ਵਿੱਚ ਪੰਜਾਬ ਨੂੰ ਮੁੜ ਤੋਂ ਲੀਹ ਤੇ ਲੈ ਕੇ ਆਵਾਂਗੇ।

ਮਾਪਦੰਡਾਂ ਉਤੇ ਖਰੀ ਉਤਰ ਰਹੀ ਮੂੰਗੀ 'ਤੇ ਐਮਐਸਪੀ ਮਿਲ ਰਿਹੈ : ਲਾਲਜੀਤ ਸਿੰਘ ਭੁੱਲਰਉਨ੍ਹਾਂ ਨੇ ਕਿਹਾ ਕਿ ਜੋ ਗਰੰਟੀਆਂ ਦਿੱਤੀਆਂ ਸਨ ਉਹ ਸ਼ੁਰੂ ਕਰ ਦਿੱਤੀਆਂ ਜਾ ਰਹੀਆਂ ਹਨ ਜੋ ਬਿਜਲੀ ਦੇ 300 ਯੂਨਿਟ ਫ੍ਰੀ ਦੀ ਗਾਰੰਟੀ ਦਿੱਤੀ ਸੀ ਉਹ ਵੀ ਇਕ ਤਰੀਕ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜੋ ਕਹਿੰਦੇ ਹਨ ਉਹ ਕਰਕੇ ਦਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਬਾਕੀ ਗਰੰਟੀਆਂ ਵੀ ਥੋੜ੍ਹੇ ਦਿਨਾਂ ਵਿੱਚ ਜਲਦੀ ਪੂਰੀ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੋ ਅਜਾਇਬ ਘਰ ਵਿਚ ਤਸਵੀਰਾਂ ਲੱਗ ਰਹੀਆਂ ਹਨ ਉਸ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਰੋਲ ਨਹੀਂ ਹੈ। ਇਹ ਸਿਰਫ਼ ਤੇ ਸਿਰਫ ਰਵਾਇਤੀ ਪਾਰਟੀਆਂ ਪ੍ਰੋਪੋਗੰਡਾ ਕਰ ਰਹੀਆਂ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਭਾਜਪਾ ਨਾਲ ਮਿਲੇ ਹੋਏ ਹਨ ਇਹ ਸਿਰਫ਼ ਨਾਟਕ ਖੇਡਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ ਵਿੱਚ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਉਮੀਦਵਾਰਾ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ।

ਮਾਪਦੰਡਾਂ ਉਤੇ ਖਰੀ ਉਤਰ ਰਹੀ ਮੂੰਗੀ 'ਤੇ ਐਮਐਸਪੀ ਮਿਲ ਰਿਹੈ : ਲਾਲਜੀਤ ਸਿੰਘ ਭੁੱਲਰਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੰਜਾਬ ਦੇ ਵਿੱਚ ਮੂੰਗੀ ਦੀ ਫ਼ਸਲ ਤੇ ਸਰਕਾਰੀ ਰੇਟ ਦਿੱਤਾ ਗਿਆ ਹੈ। ਕਿਸਾਨ ਇਸ ਤੋਂ ਬਹੁਤ ਖੁਸ਼ ਹਨ। ਜਿਹੜੇ ਮਹਿਕਮੇ ਦੇ ਮਾਪਦੰਡਾਂ ਅਨੁਸਾਰ ਮੂੰਗੀ ਦੀ ਫ਼ਸਲ ਪੂਰੀ ਨਹੀਂ ਉੱਤਰਦੀ ਉਨ੍ਹਾਂ ਨੂੰ ਐੱਮਐੱਸਪੀ ਨਹੀਂ ਮਿਲਦੀ, ਜਿਹੜੀ ਵਧੀਆ ਮੰਡੀ ਮਾਪਦੰਡਾਂ ਉਤੇ ਖਰੀ ਉਤਰਦੀ ਹੈ, ਉਨ੍ਹਾਂ ਨੂੰ ਪੂਰੀ ਐਮਐਸਪੀ ਮਿਲ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਜਿਹੜੀਆਂ 800 ਦੇ ਕਰੀਬ ਬੱਸਾਂ ਪਾਈਆਂ ਗਈਆਂ ਸਨ ਉਨ੍ਹਾਂ ਵਿੱਚ ਬਹੁਤ ਹੀ ਘਟੀਆ ਅਤੇ ਹਲਕਾ ਮਟੀਰੀਅਲ ਵਰਤਿਆ ਗਿਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਹੈ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀਜਾਵੇਗੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਲੋਕਾਂ ਦੀ ਸਹੂਲਤ ਨੂੰ ਵੇਖਦੇ ਹੋਏ ਆਨਲਾਈਨ ਲਾਇਸੰਸ ਅਪਲਾਈ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਦੇ ਚੱਲਦੇ ਲੋਕ ਘਰ ਬੈਠੇ ਹੀ ਆਪਣੇ ਲਾਇਸੈਂਸ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਸਹੂਲਤ ਨੂੰ ਵੇਖ ਕੇ ਲੋਕ ਬਹੁਤ ਖੁਸ਼ ਨਜ਼ਰ ਆ ਰਹੇ ਹਨ।

ਮਾਪਦੰਡਾਂ ਉਤੇ ਖਰੀ ਉਤਰ ਰਹੀ ਮੂੰਗੀ 'ਤੇ ਐਮਐਸਪੀ ਮਿਲ ਰਿਹੈ : ਲਾਲਜੀਤ ਸਿੰਘ ਭੁੱਲਰਉਨ੍ਹਾਂ ਕਿਹਾ ਕਿ ਬੜੇ ਲੰਮੇ ਸਮੇਂ ਤੋਂ ਐਨਆਰਆਈ ਲੋਕਾਂ ਦੀ ਅਪੀਲ ਸੀ ਕਿ ਦਿੱਲੀ ਏਅਰਪੋਰਟ ਲਈ ਵੋਲਵੋ ਬੱਸਾਂ ਚਲਾਈਆਂ ਜਾਣ ਜੋ ਕਿ ਭਗਵੰਤ ਮਾਨ ਸਰਕਾਰ ਨੇ ਉਨ੍ਹਾਂ ਦੀ ਮੰਗ ਪੂਰੀ ਕਰ ਦਿੱਤੀ ਹੈ। ਹੁਣ ਪੰਜਾਬ ਤੋਂ ਉਸ ਦੀਆਂ ਦਿੱਲੀ ਏਅਰਪੋਰਟ ਲਈ ਵਧੀਆ ਪਨਬੱਸ ਦੀਆਂ ਵੋਲਵੋ ਬੱਸਾਂ ਚਲਾਈਆਂ ਗਈਆਂ ਹਨ। ਘੱਟ ਰੇਟ ਉਤੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਖਤਮ ਕਰ ਰਹੀ ਹੈ ਤੇ ਜਿਹੜੇ ਰੂਟ ਬੰਦ ਪਏ ਹਨ, ਜਿਨ੍ਹਾਂ ਉਤੇ ਬੱਸਾਂ ਨਹੀਂ ਚੱਲੀਆਂ ਉਨ੍ਹਾਂ ਦੀ ਜਾਂਚ ਕਰਵਾ ਜਲਦ ਉੱਥੇ ਵੀ ਬੱਸਾਂ ਚਲਾਈਆਂ ਜਾਣਗੀਆਂ।

-PTC News

ਇਹ ਵੀ ਪੜ੍ਹੋ : ਮਨੀਪੁਰ 'ਚ ਜ਼ਮੀਨ ਖਿਸਕਣ ਕਾਰਨ ਮੌਤਾਂ ਦੀ ਗਿਣਤੀ 81 ਹੋਈ, 55 ਜਣੇ ਫਸੇ ਹੋਣ ਦਾ ਖ਼ਦਸ਼ਾ

  • Share