ਇੰਗਲੈਂਡ ਦੇ ਬਲੈਕਬਰਨ 'ਚ 19 ਸਾਲਾ ਕੁੜੀ ਦੀ ਗੋਲੀ ਮਾਰ ਕੇ ਹੱਤਿਆ , ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

By Shanker Badra - May 18, 2020 3:05 pm

ਇੰਗਲੈਂਡ ਦੇ ਬਲੈਕਬਰਨ 'ਚ 19 ਸਾਲਾ ਕੁੜੀ ਦੀ ਗੋਲੀ ਮਾਰ ਕੇ ਹੱਤਿਆ , ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ:ਲੰਡਨ : ਬ੍ਰਿਟੇਨ ਦੇ ਬਲੈਕਬਰਨ ਵਿਚ ਕਿੰਗ ਸਟ੍ਰੀਟ ਵਿਚ ਸ਼ੱਕੀ ਗੋਲੀਬਾਰੀ ਵਿਚ ਇਕ 19 ਸਾਲਾ ਕੁੜੀ ਦੀ ਮੌਤ ਹੋਣ ਤੋਂ ਬਾਅਦ ਕਤਲ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਬਲੈਕਬਰਨ ਵਿਚ ਇਕ ਕੁੜੀ ਦੇ ਗੋਲੀ ਲੱਗਣ ਦੀ ਖ਼ਬਰ ਮਿਲਣ ਤੋਂ ਬਾਅਦ ਦੁਪਹਿਰ 3 ਵਜੇ ਦੇ ਕਰੀਬ ਘਟਨਾ ਸਥਾਨ 'ਤੇ ਪੁਲਿਸ ਨੇ ਇਕ ਹੈਲੀਕਾਪਟਰ ਅਤੇ ਐਮਰਜੈਂਸੀ ਸੇਵਾਵਾਂ ਨਾਲ ਜਾਇਜ਼ਾ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਕਿੰਗ ਸਟ੍ਰੀਟ 'ਤੇ ਇੱਕ ਕੁੜੀ ਨੂੰ ਗੋਲੀ ਲੱਗਣ ਤੋਂ ਬਾਅਦ  ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਮੰਨਿਆ ਜਾਂਦਾ ਹੈ ਕਿ ਇਹ 9 ਸਾਲਾਂ ਕੁੜੀ ਬਲੈਕਬਰਨ ਦੀ ਰਹਿਣ ਵਾਲੀ ਹੈ ਪਰ ਉਸ ਦੀ ਰਸਮੀ ਪਛਾਣ ਅਜੇ ਹੋਣੀ ਬਾਕੀ ਹੈ। ਉਸਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਪੁਲਿਸ ਅਧਿਕਾਰੀ ਲੋਕਾਂ ਨੂੰ ਜਾਣਕਾਰੀ ਲਈ ਅਪੀਲ ਕਰ ਰਹੇ ਹਨ। ਪੁਲਿਸ ਆਪਣੀ ਜਾਂਚ ਜਾਰੀ ਰੱਖਦਿਆਂ ਘਟਨਾ ਵਾਲੀ ਥਾਂ 'ਤੇ ਛਾਣਬੀਣ ਕਰ ਰਹੀ ਹੈ।ਇਸ ਘਟਨਾ ਤੋਂ ਬਾਅਦ ਗਵਾਹਾਂ ਨੇ ਕਿਹਾ ਕਿ ਇੱਕ ਹਰੇ ਰੰਗ ਦੀ ਟੋਇਟਾ ਐਵੇਨਸਿਸ ਨੂੰ ਜਾਂਦੇ ਦੇਖਿਆ ਗਿਆ ਸੀ। ਇਸ ਸੰਬੰਧ ਵਿੱਚ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ।
-PTCNews

adv-img
adv-img