ਦੇਸ਼

ਸਿਰਫ਼ 10 ਰੁਪਏ ਲਈ ਨਾਬਾਲਗ ਦਾ ਚਾਕੂ ਨਾਲ ਕਤਲ, 4 ਮੁਲਜ਼ਮ ਗ੍ਰਿਫ਼ਤਾਰ

By Riya Bawa -- June 08, 2022 10:45 am -- Updated:June 08, 2022 10:45 am

Minor Stabbed to Death In Delhi: ਦਿੱਲੀ ਦੇ ਆਨੰਦ ਪਰਵਤ ਇਲਾਕੇ ਵਿੱਚ ਇੱਕ ਸਿਗਰਟ ਲਈ 10 ਰੁਪਏ ਦੇਣ ਤੋਂ ਇਨਕਾਰ ਕਰਨਾ ਇੱਕ 17 ਸਾਲਾ ਨੌਜਵਾਨ ਲਈ ਘਾਤਕ ਸਾਬਤ ਹੋਇਆ। ਉਸ ਨੂੰ ਨਹੀਂ ਸੀ ਪਤਾ ਕਿ ਐਨੀ ਛੋਟੀ ਜਿਹੀ ਗੱਲ ਉਸ ਦੀ ਜਾਨ ਲੈ ਲਵੇਗੀ। 10 ਰੁਪਏ ਨਾ ਮਿਲਣ 'ਤੇ ਚਾਰ ਨੌਜਵਾਨਾਂ ਨੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਫ਼ਰਾਰ ਹੋ ਗਏ।

ਇਤਿਹਾਸ 'ਚ ਪਹਿਲੀ ਵਾਰ ਮਿਲੀ ਸਫਲਤਾ, ਹੁਣ ਹਰ ਮਰੀਜ਼ ਦਾ ਕੈਂਸਰ ਹੋ ਜਾਵੇਗਾ ਗਾਇਬ!

ਆਖ਼ਰਕਾਰ ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੇ ਨਾਂ ਪ੍ਰਵੀਨ, ਅਜੈ, ਸੋਨੂੰ ਕੁਮਾਰ ਅਤੇ ਜਤਿਨ ਹਨ। ਮੁਲਜ਼ਮਾਂ ਦੇ ਇਸ਼ਾਰੇ ’ਤੇ ਕਤਲ ਵਿੱਚ ਵਰਤਿਆ ਚਾਕੂ ਬਰਾਮਦ ਕਰਨ ਦੇ ਨਾਲ-ਨਾਲ ਮ੍ਰਿਤਕ ਦੀ ਟੋਪੀ ਅਤੇ ਪਰਸ ਵੀ ਬਰਾਮਦ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਅੱਜ, ਨੌਜਵਾਨਾਂ ਨੂੰ ਪੱਗ ਬੰਨ੍ਹਣ ਦੀ ਕੀਤੀ ਅਪੀਲ

ਇਹ ਹੈ ਪੂਰਾ ਮਾਮਲਾ
ਕੇਂਦਰੀ ਜ਼ਿਲੇ ਦੀ ਡੀਸੀਪੀ ਸ਼ਵੇਤਾ ਚੌਹਾਨ ਨੇ ਦੱਸਿਆ ਕਿ 6 ਜੂਨ ਨੂੰ ਆਨੰਦ ਪਰਵਤ ਥਾਣਾ ਖੇਤਰ ਦੇ ਐਚਆਰ ਰੋਡ ਨੇੜੇ ਰਾਮਜਸ ਸਕੂਲ ਨੇੜੇ ਇਕ ਨੌਜਵਾਨ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਸੀ। ਉਸ ਦੇ ਪੇਟ ਦੇ ਉਪਰਲੇ ਹਿੱਸੇ 'ਤੇ ਚਾਕੂ ਦੇ ਨਿਸ਼ਾਨ ਮਿਲੇ ਹਨ। ਮੌਕੇ 'ਤੇ ਕੋਈ ਵੀ ਚਸ਼ਮਦੀਦ ਗਵਾਹ ਨਹੀਂ ਮਿਲਿਆ।

ਸਿਰਫ਼ 10 ਰੁਪਏ ਲਈ ਨਾਬਾਲਗ ਦਾ ਚਾਕੂ ਨਾਲ ਕਤਲ, 4 ਦੋਸ਼ੀ ਗ੍ਰਿਫਤਾਰ

ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ 17 ਸਾਲਾ ਵਿਜੇ ਵਾਸੀ ਬਲਜੀਤ ਨਗਰ ਵਜੋਂ ਹੋਈ ਹੈ। ਪੁਲੀਸ ਨੇ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ। ਇਸ ਦੀ ਮਦਦ ਨਾਲ ਵਾਰਦਾਤ 'ਚ ਸ਼ਾਮਲ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ 5 ਜੂਨ ਨੂੰ ਆਨੰਦ ਪਰਵਤ ਵਾਲੇ ਪਾਸੇ ਤੋਂ ਆ ਰਹੇ ਸਨ। ਵਿਜੇ ਉੱਥੇ ਪੌੜੀਆਂ 'ਤੇ ਬੈਠਾ ਸੀ। ਸੋਨੂੰ ਉਸੇ ਇਲਾਕੇ 'ਚ ਰਹਿੰਦਾ ਹੈ। ਸੋਨੂੰ ਨੇ ਵਿਜੇ ਤੋਂ ਸਿਗਰਟ ਲਈ 10 ਰੁਪਏ ਮੰਗੇ। ਵਿਜੇ ਨੇ ਮਨ੍ਹਾ ਕਰ ਦਿੱਤਾ ਅਤੇ ਫਿਰ ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਲੜਾਈ ਹੋ ਗਈ। ਐਚ.ਆਰ ਰੋਡ 'ਤੇ ਪੌੜੀਆਂ 'ਤੇ ਬੈਠੇ ਇਕ ਨੌਜਵਾਨ ਨਾਲ ਉਸ ਦੀ ਝਗੜਾ ਹੋ ਗਿਆ।

ਮੁਲਜ਼ਮ ਸੋਨੂੰ ਮ੍ਰਿਤਕ ਦੇ ਇਲਾਕੇ ਵਿੱਚ ਹੀ ਰਹਿੰਦਾ ਹੈ। ਸੋਨੂੰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵਿਜੇ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਮੁਲਜ਼ਮ ਪ੍ਰਵੀਨ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ। ਅਜੈ ਵਪਾਰਕ ਵਾਹਨ ਚਲਾਉਂਦਾ ਹੈ। ਸੋਨੂੰ ਕੁਮਾਰ ਪੇਸ਼ੇ ਤੋਂ ਦਰਜ਼ੀ ਹੈ ਜਦਕਿ ਜਤਿਨ ਜੁੱਤੀਆਂ ਦੀ ਦੁਕਾਨ 'ਤੇ ਕੰਮ ਕਰਦਾ ਹੈ।

-PTC News

  • Share