ਮੁੱਖ ਖਬਰਾਂ

ਪੁਰਾਣੀ ਰੰਜਿਸ਼ ਦੇ ਚਲਦਿਆ ਦਿਨ ਦਿਹਾੜੇ ਸ਼ਹਿਰ ਹੋਇਆ ਕਤਲ

By Jagroop Kaur -- March 06, 2021 4:00 pm -- Updated:March 06, 2021 4:43 pm

ਜਲੰਧਰ ਸਥਿਤ ਸੋਢਲ ਰੋਡ ਦੇ ਪ੍ਰੀਤ ਨਗਰ ਵਿਚ ਅੱਜ ਦੁਪਹਿਰ ਕੁੱਝ ਨੌਜਵਾਨਾਂ ਨੇ ਪੀਵੀਸੀ ਦੁਕਾਨ ਮਾਲਕ ਨੂੰ ਗੋਲੀ ਮਾਰ ਦਿੱਤੀ। ਕਿਹਾ ਜਾ ਰਿਹਾ ਹੈ ਕਿ ਇਸ ਵਾਰਦਾਤ ਵਿਚ ਇਕ ਮੌਤ ਹੋਈ ਹੈ। ਜਾਣਕਾਰੀ ਮੁਤਾਬਿਕ ਰੰਜਸ਼ ਦੇ ਚੱਲਦਿਆਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਮਹਾਨਗਰ ਜਲੰਧਰ ’ਚ ਗੱਲੀਆਂ ਚੱਲਣ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਹਨ।Firing in jalandhar

Firing in jalandhar

READ MORE : ਬਿਕਰਮ ਸਿੰਘ ਮਜੀਠੀਆ ਨੇ ਕੈਗ ਦੇ ਖੁਲ੍ਹਾਸਿਆਂ ਨਾਲ ਸੁਨੀਲ ਜਾਖੜ ਨੂੰ ਕੀਤਾ ਬੇਨਕਾਬ

ਅੱਜ ਇਕ ਵਾਰ ਫਿਰ ਤੋਂ ਜਲੰਧਰ ਜ਼ਿਲ੍ਹੇ ’ਚ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਹੈ। ਦੋਆਬਾ ਚੌਂਕ ਨੇੜੇ ਸੋਢਲ ਰੋਡ ’ਤੇ ਸਥਿਤ ਸਿਲਵਰ ਪਲਾਜ਼ਾ ਦੇ ਹੋਟਲ ’ਚ ਪੀ. ਬੀ. ਸੀ. ਸ਼ੋਅਰੂਮ ਅੰਦਰ ਦਿਨ-ਦਿਹਾੜੇ ਅਣਪਛਾਤਿਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ। ਪਤਾ ਲੱਗਾ ਹੈ ਕਿ ਇਸ ਦੌਰਾਨ ਕਰੀਬ 6 ਗੋਲੀਆਂ ਅੰਨ੍ਹੇਵਾਹ ਚਲਾਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਗੰਨ ਫਾਇਰਿੰਗ ਆਪਸੀ ਰੰਜਿਸ਼ ਨੂੰ ਲੈ ਕੇ ਕੀਤੀ ਗਈ ਹੈ।Firing in jalandharRead more : ਜਾਣੋ 10ਵੀਂ, 12ਵੀਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਦੀ ਨਵੀਂ ਤਰੀਕ

ਸੂਚਨਾ ਪਾ ਕੇ ਮੌਕੇ ’ਤੇ ਤੁਰੰਤ ਥਾਣਾ ਨੰਬਰ-8 ਦੀ ਪੁਲਿਸ ਪਹੁੰਚੀ ਅਤੇ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ, ਜਿਸ ਨੂੰ ਤੁਰੰਤ ਹਸਤਾਲ ’ਚ ਲਿਜਾਇਆ ਗਿਆ ਹੈ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੂੰ ਮੌਕੇ ’ਤੇ ਕਰੀਬ ਚਾਰ ਖੋਲ੍ਹ ਬਰਾਮਦ ਹੋਏ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਜੋ ਪਤਾ ਲੱਗ ਸਕੇ ਕਿ ਇਸ ਵਾਰਦਾਤ ਪਿੱਛੇ ਦੀ ਅਸਲ ਵਜ੍ਹਾ
ਕੀ ਹੈ ਅਤੇ ਇਸ ਵਾਰਦਾਤ ਦੇ ਪਿੱਛੇ ਅਸਲ ਹੱਥ ਵੀ ਕਿਸਦੇ ਹਨ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਟਿੰਕੂ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ । ਪੁਲਸ ਨੂੰ ਮੌਕੇ ’ਤੇ ਕਰੀਬ ਚਾਰ ਖੋਲ੍ਹ ਬਰਾਮਦ ਹੋਏ ਹਨ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਮਾਮਲੇ ਨਾਲ ਜੁੜੀ ਹੋਰ ਅੱਪਡੇਟ ਅਸੀਂ ਤੁਹਾਨੂੰ ਦਿੰਦੇ ਰਹਾਂਗੇ , ਇਸ ਤੋਂ ਇਲਾਵਾ ਹੋਰ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਪੀਟੀਸੀ ਨੈਟਵਰਕ ਦੇ ਨਾਲ। ਤੁਹਾਨੂੰ ਸਾਡੀ ਵੈਬਸਾਈਟ ਰਾਹੀਂ ਮਿਲੀ ਖਬਰ ਤੋਂ ਕਿੰਨੀ ਜਾਣਕਾਰੀ ਹਾਸਿਲ ਹੋਈ ਤੁਸੀਂ ਆਪਣੀ ਪ੍ਰਤੀਰੀਆ ਸਾਡੇ ਨਾਲ ਸਾਂਝੀ ਕਰ ਸਕਦੇ ਹੋ।

PTC NEWS

  • Share