Thu, Apr 25, 2024
Whatsapp

ਮੁਰਥਲ ਗੈਂਗਰੇਪ ਮਾਮਲਾ : ਹਾਈਕੋਰਟ ਵੱਲੋਂ 407 ਕੇਸਾਂ ਨੂੰ ਵਾਪਸ ਲੈਣ 'ਤੇ ਰੋਕ ,ਹਰਿਆਣਾ ਸਰਕਾਰ ਨੂੰ ਜਾਰੀ ਕੀਤੇ ਹੁਕਮ

Written by  Shanker Badra -- August 29th 2018 05:04 PM -- Updated: August 30th 2018 02:04 PM
ਮੁਰਥਲ ਗੈਂਗਰੇਪ ਮਾਮਲਾ : ਹਾਈਕੋਰਟ ਵੱਲੋਂ 407 ਕੇਸਾਂ ਨੂੰ ਵਾਪਸ ਲੈਣ 'ਤੇ ਰੋਕ ,ਹਰਿਆਣਾ ਸਰਕਾਰ ਨੂੰ ਜਾਰੀ ਕੀਤੇ ਹੁਕਮ

ਮੁਰਥਲ ਗੈਂਗਰੇਪ ਮਾਮਲਾ : ਹਾਈਕੋਰਟ ਵੱਲੋਂ 407 ਕੇਸਾਂ ਨੂੰ ਵਾਪਸ ਲੈਣ 'ਤੇ ਰੋਕ ,ਹਰਿਆਣਾ ਸਰਕਾਰ ਨੂੰ ਜਾਰੀ ਕੀਤੇ ਹੁਕਮ

ਮੁਰਥਲ ਗੈਂਗਰੇਪ ਮਾਮਲਾ : ਹਾਈਕੋਰਟ ਵੱਲੋਂ 407 ਕੇਸਾਂ ਨੂੰ ਵਾਪਸ ਲੈਣ 'ਤੇ ਰੋਕ ,ਹਰਿਆਣਾ ਸਰਕਾਰ ਨੂੰ ਜਾਰੀ ਕੀਤੇ ਹੁਕਮ:ਹਰਿਆਣਾ ਦੇ ਮੁਰਥਲ 'ਚ ਹੋਏ ਕਥਿਤ ਗੈਂਗਰੇਪ ਮਾਮਲੇ ‘ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ ਹੈ।ਇਸ ਦੌਰਾਨ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਹੁਕਮ ਜਾਰੀ ਕੀਤੇ ਹਨ ਕਿ ਜਿਨ੍ਹਾਂ 407 ਕੇਸਾਂ ਨੂੰ ਹਰਿਆਣਾ ਸਰਕਾਰ ਨੇ ਵਾਪਸ ਲੈਣ ਦਾ ਫੈਸਲਾ ਕੀਤਾ ਸੀ ,ਉਸ ਫੈਸਲੇ 'ਤੇ ਰੋਕ ਲਗਾਈ ਜਾਵੇਂ।ਇਸ ਦੇ ਨਾਲ ਹੀ ਹਾਈਕੋਰਟ ਨੇ ਜ਼ਿਲ੍ਹਾ ਅਦਾਲਤਾਂ ਨੂੰ ਹੁਕਮ ਦਿੱਤੇ ਹਨ ਕਿ ਇਸ ਮਾਮਲੇ 'ਤੇ ਕੋਈ ਵੀ ਆਦੇਸ਼ ਨਾ ਦਿੱਤਾ ਜਾਵੇਂ।ਇਸ ਮਾਮਲੇ ਦੀ ਅਗਲੀ ਸੁਣਵਾਈ 4 ਅਕਤੂਬਰ ਨੂੰ ਹੋਵੇਗੀ ਅਤੇ ਇਹ ਕੇਸ ਸੀ.ਬੀ.ਆਈ. ਨੂੰ ਦੇਣ ਜਾਂ ਨਾ ਦੇਣ ਸਬੰਧੀ ਬਹਿਸ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ। ਦੱਸ ਦੇਈਏ ਕਿ ਪਿਛਲੇ ਸਾਲ ਮੁਰਥਲ ਵਿੱਚ ਜਾਟ ਅੰਦੋਲਨ ਦੇ ਦੌਰਾਨ ਗੈਂਗਰੇਪ ਹੋਏ ਸਨ।ਇਸ ਦੌਰਾਨ ਮੌਕੇ ਤੋਂ ਬਰਾਮਦ ਔਰਤਾਂ ਦੇ ਕੱਪੜੇ ਇਸ ਗੱਲ ਦੇ ਵੱਲ ਇਸ਼ਾਰਾ ਕਰ ਰਹੇ ਹਨ ਕਿ ਮੁਰਥਲ ਵਿੱਚ ਗੈਂਗਰੇਪ ਹੋਏ ਸਨ।ਪਿਛਲੇ ਸਾਲ ਫਰਵਰੀ ਵਿੱਚ ਜਾਟ ਅੰਦੋਲਨ ਦੇ ਸਮੇਂ ਅੰਦੋਲਨਕਾਰੀਆਂ ਉੱਤੇ ਕੁੱਝ ਔਰਤਾਂ ਦੇ ਨਾਲ ਗੈਂਗਰੇਪ ਕਰਨ ਦਾ ਇਲਜ਼ਾਮ ਲੱਗਾ ਸੀ। -PTCNews


Top News view more...

Latest News view more...