ਇੱਕ ਗੁਰਦੁਆਰਾ ਸਾਹਿਬ ‘ਚ ਮੁਸਲਿਮ ਵਿਅਕਤੀ ਨੇ ਪੜੀ ਨਮਾਜ਼ ,ਵੀਡੀਓ ਵਰਾਇਲ

muslim man gurdwara namaz video viral

ਇੱਕ ਗੁਰਦੁਆਰਾ ਸਾਹਿਬ ‘ਚ ਮੁਸਲਿਮ ਵਿਅਕਤੀ ਨੇ ਪੜੀ ਨਮਾਜ਼ ,ਵੀਡੀਓ ਵਰਾਇਲ:ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਰਾਇਲ ਹੋ ਰਹੀ ਹੈ।ਇਸ ਵੀਡੀਓ ਦੇ ਵਿੱਚ ਇੱਕ ਮੁਸਲਿਮ ਵਿਅਕਤੀ ਨੂੰ ਨਮਾਜ ਅਦਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਪਰ ਇਹ ਵਿਅਕਤੀ ਮਸਜ਼ਿਦ ਵਿੱਚ ਨਹੀਂ ਬਲਕਿ ਇੱਕ ਗੁਰਦੁਆਰਾ ਸਾਹਿਬ ‘ਚ ਨਮਾਜ਼ ਅਦਾ ਕਰ ਰਿਹਾ ਹੈ।ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਜਦ ਗੁਰਦੁਆਰੇ ਵਿੱਚ ਗੁਰਬਾਣੀ ਪੜੀ ਜਾ ਰਹੀ ਸੀ ਤਾਂ ਮੁਸਲਿਮ ਵਿਅਕਤੀ ਨਮਾਜ ਅਦਾ ਕਰ ਰਿਹਾ ਸੀ।

ਦੁਨੀਆਂ ਭਰ ਦੇ ਗੁਰਦੁਆਰਿਆਂ ਨਾਲ ਸਬੰਧਤ ਜਾਣਕਾਰੀ ਪੋਸਟ ਕਰਨ ਵਾਲੇ ਫੇਸਬੁੱਕ ਪੇਜ਼ ਸਿੱਖ ਸੰਸਥਾ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।ਇਸ ਪੇਜ਼ ‘ਤੇ ਲਿਖਿਆ ਹੈ ਕਿ ਇਹ ਮਲੇਸ਼ੀਆ ਦਾ ਗੁਰਦੁਆਰਾ ਸਾਹਿਬ ਮਾਰਗ ਹੈ।

ਜ਼ਿਕਰਯੋਗ ਹੈ ਕਿ ਇਸ ਵਿਅਕਤੀ ਨੂੰ ਨਮਾਜ਼ ਪੜ੍ਹਨ ਦੇ ਲਈ ਕੋਈ ਮਸਜ਼ਿਦ ਨਹੀਂ ਮਿਲੀ ਸੀ।ਇਸ ਲਈ ਉਹ ਗੁਰਦੁਆਰਾ ਸਾਹਿਬ ‘ਚ ਪਹੁੰਚ ਗਿਆ।ਨਮਾਜ਼ ਦੇ ਬਾਅਦ ਮੁਸਲਿਮ ਵਿਅਕਤੀ ਨੂੰ ਗੁਰਦੁਆਰੇ ਚੋਂ ਬਾਹਰ ਜਾਂਦੇ ਦੇਖਿਆ ਜਾ ਸਕਦਾ ਹੈ।ਕਈ ਲੋਕਾਂ ਨੇ ਇਸ ਵੀਡੀਓ ਤੇ ਜਵਾਬ ਦਿੰਦੇ ਹੋਏ ਬਹੁਤ ਵਧੀਆ ਦੱਸਿਆ ਹੈ ਪਰ ਬਹੁਤ ਸਾਰੇ ਲੋਕਾਂ ਨੇ ਇਸਦਾ ਜਵਾਬ ਦਿੰਦੇ ਹੋਏ ਲਿਖਿਆ ਹੈ ਕਿ ਸਾਨੂੰ ਇਸ ਵੀਡੀਓ ਵਿੱਚ ਨੈਗਟਿਵ ਨਹੀਂ ਦੇਖਣੀ ਚਾਹੀਦੀ ਪਰ ਅਜੇ ਤੱਕ ਇਸ ਵੀਡੀਓ ਦੀ ਪੁਸ਼ਟੀ ਦੇ ਲਈ ਸਬੰਧਿਤ ਗੁਰਦੁਆਰੇ ਵੱਲੋਂ ਹੁਣ ਤੱਕ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇੱਕ ਗੁਰਦੁਆਰਾ ਸਾਹਿਬ 'ਚ ਮੁਸਲਿਮ ਵਿਅਕਤੀ ਨੇ ਪੜੀ ਨਮਾਜ਼

ਇੱਕ ਗੁਰਦੁਆਰਾ ਸਾਹਿਬ 'ਚ ਮੁਸਲਿਮ ਵਿਅਕਤੀ ਨੇ ਪੜੀ ਨਮਾਜ਼

Posted by Shanker Badra on Saturday, August 25, 2018

-PTCNews