ਬਰਾਤੀਆਂ ਨੂੰ ਨਹੀਂ ਮਿਲਿਆ ਮਟਨ, ਲਾੜੇ ਨੇ ਕੀਤਾ ਵਿਆਹ ਕਰਨ ਤੋਂ ਇਨਕਾਰ

By Baljit Singh - June 26, 2021 10:06 pm

ਜਾਜਪੁਰ: ਓਡੀਸ਼ਾ ਦੇ ਜਾਜਪੁਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇਕ 27 ਸਾਲਾ ਲਾੜੇ ਨੇ ਇੱਥੇ ਵਿਆਹ ਕਰਨ ਤੋਂ ਸਿਰਫ਼ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਬਰਾਤੀਆਂ ਨੂੰ ਖਾਣ ਲਈ ਮਟਨ ਨਹੀਂ ਮਿਲਿਆ। ਲਾੜੇ ਨੇ ਵਿਆਹ ਦੀ ਰਸਮਾਂ ਵਿਚਾਲੇ ਛੱਡ ਦਿੱਤੀਆਂ ਅਤੇ ਉਸੇ ਰਾਤ ਇਕ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ।

ਪੜੋ ਹੋਰ ਖਬਰਾਂ: ਚੰਡੀਗੜ੍ਹ ਵਿਚ ਸਾਹਮਣੇ ਆਇਆ ਡੈਲਟਾ ਪਲੱਸ ਵੇਰੀਏਂਟ ਦਾ ਮਾਮਲਾ

ਖਬਰਾਂ ਅਨੁਸਾਰ ਲਾੜੇ ਦਾ ਨਾਮ ਰਮਾਕਾਂਤ ਪੱਤਰ ਹੈ। ਉਸਦਾ ਵਿਆਹ ਸੁਕਿੰਦਾ ਦੀ ਇਕ ਲੜਕੀ ਨਾਲ ਹੋਣਾ ਸੀ। ਵਿਆਹ ਵਿਚ ਮਟਨ ਨਾ ਮਿਲ ਕਾਰਨ ਲਾੜਾ ਗੁੱਸੇ ਵਿਚ ਆ ਗਿਆ ਤੇ ਵਿਆਹ ਕਰਵਾਉਣ ਤੋਂ ਉਸਨੇ ਇਨਕਾਰ ਕਰ ਦਿੱਤਾ। ਲੜਕੀ ਵਾਲਿਆਂ ਨੇ ਲਾੜੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਲਾੜੇ ਨੇ ਉਹਨਾਂ ਦੀ ਇਕ ਨਾ ਸੁਣੀ ਤੇ ਆਪਣੇ ਰਿਸ਼ਤੇਦਾਰ ਨਾਲ ਉਸ ਦੇ ਪਿੰਡ ਚਲਾ ਗਿਆ । ਉਥੇ ਹੀ ਲਾੜੇ ਨੇ ਉਸੇ ਰਾਤ ਫੁਲਝਾਰਾ ਦੀ ਇਕ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ।

ਪੜੋ ਹੋਰ ਖਬਰਾਂ: ਭਾਰਤ ਨਾਲ ਸਬੰਧਾਂ ‘ਤੇ ਪ੍ਰਧਾਨ ਮੰਤਰੀ ਮੋਦੀ ਬਾਰੇ ਇਮਰਾਨ ਖਾਨ ਨੇ ਦਿੱਤਾ ਇਹ ਬਿਆਨ

ਪੁਲਿਸ ਦੇ ਅਨੁਸਾਰ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ। ਜੇ ਲੜਕੀ ਦੇ ਪੱਖ ਦੇ ਲੋਕ ਪੁਲਿਸ ਨਾਲ ਸੰਪਰਕ ਕਰਦੇ ਹਨ ਤਾਂ ਦੋਸ਼ੀਆਂ ਖਿਲਾਫ ਜ਼ਰੂਰ ਕਾਰਵਾਈ ਕੀਤੀ ਜਾਵੇਗੀ।

ਪੜੋ ਹੋਰ ਖਬਰਾਂ: ਸਾਜਨ ਪ੍ਰਕਾਸ਼ ਨੇ ਰਚਿਆ ਇਤਿਹਾਸ, ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਤੈਰਾਕ

-PTC News

adv-img
adv-img