Fri, Apr 26, 2024
Whatsapp

ਮੇਰੇ ਬੱਚੇ ਆਪਣੀ ਇੱਛਾ ਅਨੁਸਾਰ ਜੋ ਮਰਜ਼ੀ ਬਣ ਸਕਦੇ ਹਨ -ਅਕਸ਼ੈ ਕੁਮਾਰ

Written by  Joshi -- August 12th 2018 09:05 AM -- Updated: August 12th 2018 11:36 AM
ਮੇਰੇ ਬੱਚੇ ਆਪਣੀ ਇੱਛਾ ਅਨੁਸਾਰ ਜੋ ਮਰਜ਼ੀ ਬਣ ਸਕਦੇ ਹਨ -ਅਕਸ਼ੈ ਕੁਮਾਰ

ਮੇਰੇ ਬੱਚੇ ਆਪਣੀ ਇੱਛਾ ਅਨੁਸਾਰ ਜੋ ਮਰਜ਼ੀ ਬਣ ਸਕਦੇ ਹਨ -ਅਕਸ਼ੈ ਕੁਮਾਰ

ਅਕਸ਼ੈ ਕੁਮਾਰ ਦਾ ਆਪਣੇ ਬੱਚਿਆਂ ਪ੍ਰਤੀ ਬਹੁਤ ਹੀ ਸਾਕਾਰਾਤਮਕ ਰਵੱਈਆ ਹੈ। ਆਪਣੇ ਬੱਚੇ ਆਰਵ ਦੇ ਬਾਲੀਵੁੱਡ ਵਿੱਚ ਜਾਣ ਜਾਂ ਨਾ ਜਾਣ ਦੀ ਇੱਛਾ ਉਨ੍ਹਾਂ ਆਪਣੇ ਬੱਚੇ ਤੇ ਹੀ ਛੱਡੀ ਹੋਈ ਹੈ। ਉਨ੍ਹਾਂ ਅਨੁਸਾਰ ਆਰਵ ਸਿਰਫ ਪੜ੍ਹਾਈ ਵਿੱਚ ਹੀ ਦਿਲਚਸਪੀ ਰੱਖਦਾ ਹੈ ਇੱਥੋਂ ਤੱਕ ਕਿ ਉਹ ਲੰਡਨ ਦੇ ਸਕੂਲ ਵਿੱਚ ਜਾਣਾ ਚਾਹੁੰਦਾ ਹੈ ਜਿਸਨੂੰ ਉਸ ਨੇ ਪਹਿਲ਼ਾਂ ਹੀ ਚੁਣ ਕੇ ਰੱਖਿਆ ਹੈ। ਜਿਵੇਂ ਬੱਚਿਆਂ ਦਾ ਖੁਦ ਦਾ ਮਨ ਹੁੰਦਾ ਹੈ ਉਂਝ ਹੀ ਆਰਵ ਦਾ ਵੀ ਹੈ , ਉਹ ਮੰਨਦੇ ਹਨ ਕਿ ਆਰਵ ਕੋਈ ਵੱਖਰਾ ਨਹੀਂ ਹੈ ਇਸ ਲਈ ਜਿਵੇਂ ਉਸਦਾ ਮਨ ਹੋਵੇਗਾ ਉਹ ਕਰ ਸਕਦਾ ਹੈ।ਉਹ ਨਹੀਂ ਜਾਣਦੇ ਕਿ ਉਹ ਫਿਲਮ ਇੰਡਸਟਰੀ ਵਿੱਚ ਪੈਰ ਧਰੇਗਾ ਜਾਂ ਨਹੀਂ ।

ਅਕਸ਼ੈ ਅਨੁਸਾਰ ਜਿਵੇਂ ਇਹ ਉਨ੍ਹਾਂ ਦੇ ਪਿਤਾ ਦੀ ਬਦੌਲਤ ਹੀ ਸੰਭਵ ਹੋ ਸਕਿਆ ਸੀ ਕਿ ਉਹ ਨੂੰ ਮਾਰਸ਼ਲ ਆਰਟਸ ਸਿੱਖਣ ਲਈ ਬੈਂਕਾਕ ਗਏ। ਉਨ੍ਹਾਂ ਦੇ ਪਿਤਾ ਜਾਣਦੇ ਸੀ ਕਿ ਅਕਸ਼ੈ ਦੀ ਦਿਲਚਸਪੀ ਪੜ੍ਹਾਈ 'ਚ ਨਹੀਂ ਹੈ। ਆਪਣੇ ਬੇਟੇ ਦੇ ਸਬੰਧ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਡਿਊਟੀ ਬੜੀ ਸਾਧੀ ਜਿਹੀ ਹੈ। ਉਨ੍ਹਾਂ ਸਿਰਫ ਪੈਸੇ ਦੇਣੇ ਹਨ ਬਾਕੀ ਜੋ ਉਨ੍ਹਾਂ ਦੇ ਬੱਚੇ ਬਣਨਾ ਚਾਹੁੰਦੇ ਹਨ ਉਹ ਬਣ ਸਕਦੇ ਹਨ । ਇਹ ਸਭ ਕੁਝ ਉਨ੍ਹਾਂ ਆਪਣੇ ਬੱਚਿਆਂ ਦੀ ਇੱਛਾ 'ਤੇ ਛੱਡਿਆ ਹੋਇਆ ਹੈ।

My little cub is busy mapping her way around the zoo #BossBaby

A post shared by Twinkle Khanna (@twinklerkhanna) on

ਆਪਣੀ ਪਤਨੀ ਅਤੇ ਅਦਾਕਾਰਾ ਟਵਿੰਕਲ ਖੰਨਾ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣਾ ਕੰਮ ਬਾਖੂਬੀ ਜਾਣਦੀ ਹੈ ਤੇ ਆਰਵ ਅਤੇ ਨਿਤਾਰਾ ਦੋਵਾਂ ਬੱਚਿਆਂ ਦੀ ਪਰਵਰਿਸ਼ ਬਹੁਤ ਵਧੀਆ ਢੰਗ ਨਾਲ ਕਰ ਰਹੀ ਹੈ।
ਅਕਸ਼ੈ ਕੁਮਾਰ ਫਿਲਹਾਲ ਆਪਣੀ ਆਉਣ ਵਾਲੀ ਫਿਲਮ ਗੋਲਡ ਦੇ ਰਿਲੀਜ਼ ਦੀ ਪ੍ਰੋਮੋਸ਼ਨ 'ਚ ਰੁੱਝੇ ਹੋਏ ਹਨ ਜਿਸਨੂੰ ਕਿ ਰੀਮਾ ਕਟਗੀ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਅਕਸ਼ੈ ਕੁਮਾਰ ਇਸ ਫਿਲਮ ਵਿੱਚ ਤਪਨਦਾਸ ਨਾਮ ਦੇ ਹਾਕੀ ਕੋਚ ਦੀ ਭੁਮਿਕਾ ਨਿਭਾਉਂਦੇ ਵਿਖਾਂਈ ਦੇਣਗੇ। ਇਸ ਫਿਲਮ ਦੀ ਕਹਾਣੀ ਦੇਸ਼ ਦੀ ਆਜ਼ਾਦੀ ਤੋਂ ਬਾਦ ਹਾਕੀ ਦੀ ਖੇਡ ਵਿੱਚ ਓਲੰਪਿਕ ਵਿੱਚ ਭਾਰਤ ਦਾ ਪਹਿਲਾ ਸੋਨ ਤਮਗਾ ਜਿੱਤਣ ਬਾਰੇ ਹੈ। ਜਾਣਕਾਰੀ ਅਨੁਸਾਰ ਇਹ ਫਿਲਮ 15 ਅਗਸਤ ਨੂੰ ਰਿਲੀਜ਼ ਹੋਣ ਦੇ ਆਸਾਰ ਹਨ ।

Top News view more...

Latest News view more...