ਹੋਰ ਖਬਰਾਂ

"ਬੱਚਾ ਹੈ, ਜ਼ਿੱਦ ਕਰਦਾ ਹੈ ਤਾਂ ਇੰਝ ਕਰਨਾ ਹੀ ਪੈਂਦਾ ਹੈ" ਜਾਣੋ ਕਿਸਨੇ ਕਿਹਾ ਇੱਦਾਂ!

By Joshi -- August 23, 2017 7:08 pm -- Updated:Feb 15, 2021

ਇਕ ਬੱਚੀ ਦੀ ਵੀਡੀਓ ਕੁਝ ਦਿਨ ਪਹਿਲਾਂ ਵਾਇਰਲ ਹੋ ਗਈ ਸੀ, ਜਿਸ ਵਿੱਚ ਉਸਨੂੰ ਮਾਰ ਕੁੱਟ ਕੇ ਪੜ੍ਹਾਇਆ ਜਾ ਰਿਹਾ ਸੀ। ਇਸ ਵੀਡੀਓ 'ਚ ਬੱਚੇ ਨੂੰ ਭਾਵਨਾਤਮਕ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ 'ਤੇ ਕਈ ਉਘੀਆਂ ਹਸਤੀਆਂ ਨੇ ਇਸਦੀ ਨਿੰਦਾ ਕੀਤੀ ਸੀ। ਇਹਨਾਂ ਹਸਤੀਆਂ 'ਚ ਵਿਰਾਟ ਕੋਹਲੀ, ਸ਼ਿਖਰ ਧਵਨ ਅਤੇ ਹੋਰ ਸਿਤਾਰੇ ਸ਼ਾਮਿਲ ਸਨ।  ਹੁਣ ਖਬਰ ਮਿਲੀ ਹੈ ਕਿ ਉਹ ਸਿੰਗਰ ਤੋਸ਼ੀਨ ਦੀ ਭਣੇਂਵੀਂ ਹੈ।

"ਵੀਡੀਓ ਬੱਚੀ ਦੀ ਮਾਂ ਨੇ ਬਣਾਈ ਸੀ, ਜੋ ਆਪਣੇ ਭਰਾ ਅਤੇ ਪਤੀ ਨੂੰ ਇਹ ਦਿਖਾਉਣਾ ਚਾਹੁੰਦੀ ਸੀ ਕਿ ਲੜਕੀ ਕਿੰਨੀ ਜ਼ਿੱਦੀ ਬਣ ਗਈ ਹੈ," ਤੋਸ਼ੀ ਨੇ ਹਿੰਦੁਸਤਾਨ ਟਾਈਮਜ਼ ਨੂੰ ਕਿਹਾ।

"ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਨਾਲੋਂ ਸਾਨੂੰ ਸਾਡੇ ਬੱਚੇ ਨੂੰ ਬਿਹਤਰ ਬਾਰੇ ਪਤਾ ਹੈ।

ਤੋਸ਼ੀ ਨੇ ਕਿਹਾ ਕਿ ਬੱਚੀ ਦੀ ਉਮਰ ਸਿਰਫ ਤਿੰਨ ਸਾਲ ਦੀ ਹੈ। ਇਹ ਇੱਕ ਵੱਡਾ ਮੁੱਦਾ ਨਹੀ ਹੈ। ਹਰ ਘਰ ਵਿੱਚ ਵੱਖੋ-ਵੱਖ ਸੁਭਾਅ ਦੇ ਬੱਚੇ ਹੁੰਦੇ ਹਨ।  ਸਾਡੀ ਬੱਚੀ ਬਹੁਤ ਜ਼ਿੱਦੀ ਹੈ, ਪਰ ਸਾਡੇ ਲਈ ਬਹੁਤ ਹੀ ਪਿਆਰੀ ਹੈ। ਇੱਕ ਵੀਡੀਓ ਦੇਖ ਕੇ ਕੋਈ ਬਾਚੀ ਲਈ ਸਾਡੇ ਪਿਆਰ ਬਾਰੇ ਟਿੱਪਣੀ ਨਹੀਂ ਕਰ ਸਕਦਾ। ਅਗਰ ਇੰਨ੍ਹਾ ਕੁ ਨਹੀਂ ਝਿੜਕਾਂਗੇ ਤਾਂ ਉਹ ਟਿਕ ਕੇ ਪੜ੍ਹੇਗੀ ਨਹੀ। ਉਸਦੀ ਮਾਂ ਨੇ ਉਸਨੂੰ ਜਨਮ ਦਿੱਤਾ ਹੈ, ਉਸ ਤੋਂ ਵੱਧ ਕੇ ਬੱਚੀ ਨੂੰ ਕੌਣ ਜਾਣ ਸਕਦਾ ਹੈ? ਬੱਚਿਆਂ ਦੀ ਪਰਵਰਿਸ਼ ਕਰਨਾ ਆਸਾਨ ਨਹੀਂ ਹੈ," ਤੋਸ਼ੀ ਨੇ ਕਿਹਾ।

—PTC News