Advertisment

49 ਸਾਲਾਂ ਬਾਦ ਮਿਲਿਆ ਸਬਰ ਦਾ ਫ਼ਲ, 71 ਦੀ ਜੰਗ 'ਚ ਪਾਕਿ ਵੱਲੋਂ ਗ੍ਰਿਫਤਾਰ ਫੌਜੀ ਦਾ ਪਰਿਵਾਰ ਨੂੰ ਆਇਆ ਸੁਨੇਹਾ

author-image
Jagroop Kaur
New Update
49 ਸਾਲਾਂ ਬਾਦ ਮਿਲਿਆ ਸਬਰ ਦਾ ਫ਼ਲ, 71 ਦੀ ਜੰਗ 'ਚ ਪਾਕਿ ਵੱਲੋਂ ਗ੍ਰਿਫਤਾਰ ਫੌਜੀ ਦਾ ਪਰਿਵਾਰ ਨੂੰ ਆਇਆ ਸੁਨੇਹਾ
Advertisment
ਤਕਰੀਬਨ ਅੱਧੀ ਸਦੀ, ਜਿਸ ਸ਼ਖ਼ਸ ਦੀ ਉਡੀਕ ਵਿੱਚ ਗੁਜਾਰੀ, ਉਸਦੇ ਸਹੀ ਸਲਾਮਤ ਮੁੜਨ ਦੀ ਚਿੱਠੀ ਆਈ ਹੈ..ਤੇ ਹੁਣ ਬਜੁਰਗ ਹੋ ਚੁੱਕੀ ਸਤਨਾਮ ਕੌਰ ਦੇ ਚਿਹਰੇ 'ਤੇ ਉਸ ਦੀ ਖੁਸ਼ੀ ਵੀ ਸਾਫ ਝਲਕ ਰਹੀ ਹੈ, 1971 ਯਾਨੀ ਕਿ 49 ਸਾਲ ਪਹਿਲਾਂ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਜਲੰਧਰ ਦੇ ਰਹਿਣ ਵਾਲੇ ਲਾਂਸ ਨਾਇਕ ਮੰਗਲ ਸਿੰਘ ਪਾਕਿਸਤਾਨ 'ਚ ਗ੍ਰਿਫਤਾਰ ਹੋ ਗਏ ਸੀ| publive-imageਪਰ ਉਸ ਦੀ ਪਤਨੀ ਸਤਨਾਮ ਕੌਰ ਨੇ ਉਸ ਦੇ ਵਾਪਸ ਆਉਣ ਦੀ ਆਸ ਨਾ ਛੱਡੀ | ਸਤਨਾਮ ਕੌਰ ਦੇ ਸਬਰ ਨੂੰ ਉਸ ਸਮੇਂ ਫਲ ਮਿਲਿਆ, ਜਦੋਂ ਇੱਕ ਦਿਨ ਰੇਡੀਓ ਪ੍ਰੋਗਰਾਮ ਜ਼ਰੀਏ ਉਸ ਨੂੰ ਇਹ ਪਤਾ ਲੱਗਿਆ ਕਿ ਉਸ ਦਾ ਪਤੀ ਜਿਉਂਦਾ ਹੈ, ਤੇ ਉਹ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ 'ਚ ਹੈ |
Advertisment
ਇਸ ਚਿੱਠੀ 'ਚ ਦੱਸਿਆ ਗਿਆ ਹੈ ਕਿ ਮੰਗਲ ਸਿੰਘ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ 'ਚ ਬੰਦ ਹੈ। ਹੁਣ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਉਸ ਦੀ ਰਿਹਾਈ ਵਿੱਚ ਤੇਜ਼ੀ ਲਿਆਈ ਜਾਵੇਗੀ। ਮੰਗਲ ਸਿੰਘ ਦੇ ਦੋ ਬੇਟੇ ਹਨ। ਸਤਿਆ ਤੇ ਉਸਦੇ ਬੇਟੇ  ਪਿਛਲੇ 49 ਸਾਲਾਂ ਤੋਂ ਮੰਗਲ ਸਿੰਘ ਦੀ ਉਡੀਕ ਕਰ ਰਹੇ ਹਨ। ਜਦੋਂ ਮੰਗਲ ਸਿੰਘ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਵਕਤ ਇੱਕ ਬੇਟਾ 3 ਤੇ ਦੂਜਾ 2 ਸਾਲ ਦਾ ਹੀ ਸੀ। ਬੱਚਿਆਂ ਨੂੰ ਪਾਲਣ ਦੇ ਨਾਲ ਨਾਲ ਸਤਿਆ ਨੇ ਆਪਣੇ ਪਤੀ ਦਾ ਇੰਤਜ਼ਾਰ ਕਦੇ ਨਹੀਂ ਛੱਡਿਆ। publive-image ਇਸਤੋਂ ਬਾਅਦ ਮੰਗਲ ਸਿੰਘ ਨੂੰ ਵਾਪਿਸ ਲਿਆਉਣ ਲਈ ਉਨ੍ਹਾਂ ਲਗਾਤਾਰ ਚਿੱਠੀਆਂ ਭਾਰਤ ਸਰਕਾਰ ਨੂੰ ਲਿੱਖੀਆਂ, ਜਿਸਤੇ ਹੁਣ ਜਾ ਕੇ ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲ਼ੋਂ ਜਵਾਬ ਆਇਆ ਹੈ ਇਸ ਚਿੱਠੀ ਵਿੱਚ ਮੰਗਲ ਸਿੰਘ ਸਣੇ 83 ਫੌਜੀਆਂ ਦੇ ਲਾਪਤਾ ਹੋਣ ਦਾ ਜਿਕਰ ਕੀਤਾ ਗਿਆ ਹੈ, ਅਜਿਹੇ ਚ ਸਤਨਾਮ ਕੌਰ ਨੂੰ ਉਮੀਦ ਦੀ ਕਿਰਨ ਜਾਗੀ ਹੈ ਕਿ ਮੰਗਲ ਸਿੰਘ ਦੀ ਘਰ ਵਾਪਸੀ ਹੋ ਸਕਦੀ ਹੈ| ਮੰਗਲ ਸਿੰਘ ਦੇ ਲਾਪਤਾ ਹੋਣ ਤੋਂ ਬਾਅਦ ਸਤਨਾਮ ਕੌਰ ਨੇ ਕਿਸ ਤਰ੍ਹਾਂ ਆਪਣੇ ਬੱਚਿਆਂ ਦੀ ਦੇਖਭਾਲ ਕੀਤੀ, ਅਤੇ ਪਰਿਵਾਰ ਦੀ ਜਿੰਮੇਵਾਰੀ ਚੁੱਕੀ, ਉਹ ਯਾਦ ਕਰ ਅੱਜ ਵੀ ਉਨ੍ਹਾਂ ਦੀਆਂ ਅੱਖਾਂ ਵਿੱਚ ਅਥਰੂ ਆ ਜਾਂਦੇ ਨੇ | The Desert Raids of the 1971 War
ਮੰਗਲ ਸਿੰਘ ਦੀ ਘਰ ਵਾਪਸੀ 'ਤੇ ਪਰਿਵਾਰ 'ਚ ਖੁਸ਼ੀ ਦਾ ਮਹੌਲ ਹੈ ਤੇ ਹੁਣ ਬੱਸ ਹੀ ਉਡੀਕ ਹੈ ਕਿ ਉਹ ਕਿਹੜਾ ਦਿਨ ਹੋਵੇਗਾ ਜਦੋਂ ਮੰਗਲ ਸਿੰਘ ਇਸ ਘਰ 'ਚ ਮੁੜ ਤੋਂ ਪੈਰ ਰੱਖੇਗਾ
-
jalandhar-news pakistan-jail 1971-warior mystery-of-missing-indian-soldier-of-1971-war-unveiled punjab-fauji
Advertisment

Stay updated with the latest news headlines.

Follow us:
Advertisment