ਨਾਭਾ ਜੇਲ੍ਹ ‘ਚ ਕਤਲ ਮਾਮਲਾ : ਸੀਆਈਏ ਸਟਾਫ ਨੇ ਇੱਕ ਹੋਰ ਕੈਦੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ

Nabha jail Murder case : CIA staff one more prisoner Produced warrant
ਨਾਭਾ ਜੇਲ੍ਹ ‘ਚ ਕਤਲ ਮਾਮਲਾ : ਸੀਆਈਏ ਸਟਾਫ ਨੇ ਇੱਕ ਹੋਰ ਕੈਦੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ

ਨਾਭਾ ਜੇਲ੍ਹ ‘ਚ ਕਤਲ ਮਾਮਲਾ : ਸੀਆਈਏ ਸਟਾਫ ਨੇ ਇੱਕ ਹੋਰ ਕੈਦੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ:ਪਟਿਆਲਾ : ਨਾਭਾ ਜੇਲ੍ਹ ਵਿਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ‘ਚ ਅੱਜ ਖੁਫ਼ੀਆ ਏਜੰਸੀ ਤੇ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ (ਓਕੂ) ਪਟਿਆਲਾ ਪੁੱਜੀ ਹੋਈ ਸੀ।ਜਿਨ੍ਹਾਂ ਵੱਲੋਂ ਕਤਲ ਮਾਮਲੇ ਦੀ ਵੱਖ -ਵੱਖ ਪੱਖਾਂ ਤੋਂ ਪੜਤਾਲ ਕੀਤੀ ਗਈ ਹੈ।ਇਸ ਦੌਰਾਨ ਵਿਸ਼ੇਸ਼ ਟੀਮਾਂ ਨੇ ਸੀਆਈਏ ਸਟਾਫ ਵਿਚ ਪੁਲਿਸ ਰਿਮਾਂਡ ‘ਤੇ ਚੱਲ ਰਹੇ ਮੁਲਜਮਾਂ ਤੋਂ ਪੁੱਛਗਿਛ ਵੀ ਕੀਤੀ ਹੈ।

Nabha jail Murder case : CIA staff one more prisoner Produced warrant
ਨਾਭਾ ਜੇਲ੍ਹ ‘ਚ ਕਤਲ ਮਾਮਲਾ : ਸੀਆਈਏ ਸਟਾਫ ਨੇ ਇੱਕ ਹੋਰ ਕੈਦੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ

ਜਾਣਕਾਰੀ ਅਨੁਸਾਰ ਅੱਜ ਇੰਟੈਲੀਜੈਂਸੀ ਤੇ ਓਕੂ ਦੀਆਂ ਟੀਮਾਂ ਵੱਲੋਂ ਗ੍ਰਿਫ਼ਤਾਰ ਮਨਿੰਦਰ ਤੇ ਗੁਰਸੇਵਕ ਸਿੰਘ ਤੋਂ ਪੁੱਛ ਪੜਤਾਲ ਕੀਤੀ ਗਈ। ਇਸ ਦੌਰਾਨ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਦੋ ਹੋਰ ਕੈਦੀ ਲੱਖਾ ਤੇ ਹੈਪੀ ਤੋਂ ਵੀ ਪੁੱਛਗਿਛ ਕੀਤੀ ਗਈ ਹੈ। ਇਸ ਦੇ ਨਾਲ ਹੀ ਸੀਆਈਏ ਸਟਾਫ ਨੇ ਨਾਭਾ ਦੀ ਨਵੀ ਜੇਲ੍ਹ ‘ਚ ਬੰਦ ਇਕ ਹੋਰ ਕੈਦੀ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲਿਆ ਹੈ।ਇਸ ਦੌਰਾਨ ਸੀਆਈਏ ਸਟਾਫ ਨੇ ਜਸਪ੍ਰੀਤ ਉਰਫ ਕੁਲਵਿੰਦਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਹੈ।

Nabha jail Murder case : CIA staff one more prisoner Produced warrant
ਨਾਭਾ ਜੇਲ੍ਹ ‘ਚ ਕਤਲ ਮਾਮਲਾ : ਸੀਆਈਏ ਸਟਾਫ ਨੇ ਇੱਕ ਹੋਰ ਕੈਦੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ

ਦੱਸ ਦੇਈਏ ਕਿ ਨਾਭਾ ਦੀ ਹਾਈ ਸਕਿਊਰਿਟੀ ਜੇਲ੍ਹ ਵਿੱਚ ਸ਼ਨਿੱਚਰਵਾਰ ਨੂੰ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਵਾਸੀ ਫ਼ਰੀਦਕੋਟ ਦਾ ਦੋ ਹੋਰਨਾਂ ਕੈਦੀਆਂ ਨੇ ਸਰੀਏ ਨਾਲ ਹਮਲਾ ਕੇ ਕਤਲ ਕਰ ਦਿੱਤਾ ਸੀ।ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਕੈਦੀ ਮਨਿੰਦਰ ਤੇ ਗੁਰਸੇਵਕ ਖਿਲਾਫ਼ ਮਾਮਲਾ ਦਰਜ ਕਰਕੇ ਪੰਜ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਸੀ।

Nabha jail Murder case : CIA staff one more prisoner Produced warrant
ਨਾਭਾ ਜੇਲ੍ਹ ‘ਚ ਕਤਲ ਮਾਮਲਾ : ਸੀਆਈਏ ਸਟਾਫ ਨੇ ਇੱਕ ਹੋਰ ਕੈਦੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ

ਜ਼ਿਕਰਯੋਗ ਹੈ ਕਿ ਸਾਲ 2015 ਵਿਚ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਵਿਖੇ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਮਹਿੰਦਰ ਸਿੰਘ ਬਿੱਟੂ ਨੂੰ ਮੁਲਜ਼ਮ ਬਣਾਇਆ ਗਿਆ ਸੀ।ਮਹਿੰਦਰਪਾਲ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ।ਮਹਿੰਦਰਪਾਲ ਬਿੱਟੂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਨਾਭਾ ਜੇਲ੍ਹ ਵਿਚ ਰੱਖਿਆ ਗਿਆ ਸੀ, ਜਿਸਦਾ ਸ਼ਨੀਵਾਰ ਨੂੰ ਜੇਲ੍ਹ ਵਿਚ ਕਤਲ ਕਰ ਦਿੱਤਾ ਗਿਆ ਹੈ।
-PTCNews