ਡੇਰਾ ਪ੍ਰੇਮੀ ਕਤਲ ਮਾਮਲਾ: ਇਸ ਗੈਂਗਸਟਰ ਗਰੁੱਪ ਨੇ ਲਈ ਪੂਰੇ ਘਟਨਾਕ੍ਰਮ ਦੀ ਜਿੰਮੇਵਾਰੀ

ਡੇਰਾ ਪ੍ਰੇਮੀ ਕਤਲ ਮਾਮਲਾ: ਇਸ ਗੈਂਗਸਟਰ ਗਰੁੱਪ ਨੇ ਲਈ ਪੂਰੇ ਘਟਨਾਕ੍ਰਮ ਦੀ ਜਿੰਮੇਵਾਰੀ,ਨਾਭਾ: ਬੀਤੇ ਦਿਨ ਨਾਭਾ ਜੇਲ੍ਹ ‘ਚ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਦੇ ਕਤਲ ਮਾਮਲੇ ‘ਚ ਇੱਕ ਨਵਾਂ ਮੋੜ ਆ ਗਿਆ ਹੈ। ਦਰਅਸਲ, ਇੱਕ ਗੈਂਗਸਟਰ ਗਰੁੱਪ ਵੱਲੋਂ ਇਸ ਵਾਰਦਾਤ ਦੀ ਜਿੰਮੇਵਾਰੀ ਲਈ ਗਈ ਹੈ।

ਸੋਸ਼ਲ ਮੀਡੀਆ ਸਾਈਟ ਫੇਸਬੁੱਕ ‘ਤੇ ਗੈਂਗਸਟਰ ਗਰੁੱਪ ਦੇ ਮੈਂਬਰ ਦਵਿੰਦਰ ਬੰਬੀਹਾ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ‘ਚ ਲਿਖਿਆ ਕਿ ਇਹ ਸਜ਼ਾ ਬਰਗਾੜੀ ਬੇਅਦਬੀ ਕਰ ਕੇ ਦਿੱਤੀ ਗਈ ਹੈ।

ਹੋਰ ਪੜ੍ਹੋ:ਨਾਭਾ ਦੀ ਨਵੀਂ ਜੇਲ੍ਹ ‘ਚ ਦੋ ਕੈਦੀਆਂ ਵੱਲੋਂ ਅੰਡਰ ਟਰਾਇਲ ਡੇਰਾ ਪ੍ਰੇਮੀ ਕੈਦੀ ਦੀ ਹੱਤਿਆ

ਇਹ ਕਾਰਵਾਈ ਗੁਰਸੇਵਕ ਸਿੰਘ ਭੂਤ ਅਤੇ ਮਹਿੰਦਰ ਸਿੰਘ ਨੇ ਕੀਤੀ ਹੈ।ਉਥੇ ਹੀ ਗੈਂਗਸਟਰਾਂ ਵੱਲੋਂ ਜੇਲ ਤੇ ਪੁਲਸ ਅਧਿਕਾਰੀਆਂ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਉਹ ਇਨ੍ਹਾਂ ਦੋਹਾਂ ਨਾਲ ਕੋਈ ਵਧੀਕੀ ਨਾ ਕਰਨ।

ਜ਼ਿਕਰਯੋਗ ਹੈ ਕਿ ਦੋ ਕੈਦੀਆਂ ਨੇ ਜੇਲ੍ਹ ‘ਚ ਬੰਦ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਸਿਰ ‘ਤੇ ਲੋਹੇ ਦੀਆਂ ਰਾਡਾਂ ਮਾਰ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਡਿਊਟੀ ਮੈਜਿਸਟ੍ਰੇਟ ਦੀ ਨਿਗਰਾਨੀ ‘ਚ ਮ੍ਰਿਤਕ ਡੇਰਾ ਪ੍ਰੇਮੀ ਦਾ ਪੋਸਟਮਾਰਟਮ ਕੀਤਾ ਗਿਆ, ਜਿਸ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਕੋਟਕਪੂਰਾ ਉਸ ਦੇ ਘਰ ਭੇਜ ਦਿੱਤਾ ਗਿਆ ਹੈ।

-PTC News