Thu, Apr 25, 2024
Whatsapp

ਕਰਜੇ ਨੇ ਨਿਗਲਿਆ ਇੱਕ ਹੋਰ ਕਿਸਾਨ, ਪਰਿਵਾਰ 'ਚ ਛਾਇਆ ਮਾਤਮ

Written by  Jashan A -- December 12th 2018 05:42 PM
ਕਰਜੇ ਨੇ ਨਿਗਲਿਆ ਇੱਕ ਹੋਰ ਕਿਸਾਨ, ਪਰਿਵਾਰ 'ਚ ਛਾਇਆ ਮਾਤਮ

ਕਰਜੇ ਨੇ ਨਿਗਲਿਆ ਇੱਕ ਹੋਰ ਕਿਸਾਨ, ਪਰਿਵਾਰ 'ਚ ਛਾਇਆ ਮਾਤਮ

ਕਰਜੇ ਨੇ ਨਿਗਲਿਆ ਇੱਕ ਹੋਰ ਕਿਸਾਨ, ਪਰਿਵਾਰ 'ਚ ਛਾਇਆ ਮਾਤਮ,ਨਾਭਾ: ਪੰਜਾਬ ਵਿੱਚ ਕਿਸਾਨਾਂ ਦੀਆਂ ਆਤਮ ਹੱਤਿਆ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹੁਣ ਤੱਕ ਅਨੇਕਾਂ ਹੀ ਕਿਸਾਨ ਇਸ ਅੱਗ 'ਚ ਸੜ੍ਹ ਕੇ ਸੁਆਹ ਹੋ ਚੁੱਕੇ ਹਨ। ਅਜਿਹਾ ਹੀ ਇੱਕ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਕਿਸਾਨ ਦੀ ਕਰਜੇ ਨੇ ਜਾਨ ਲੈ ਲਈ ਹੈ। [caption id="attachment_227909" align="aligncenter" width="300"]suicide ਕਰਜੇ ਨੇ ਨਿਗਲਿਆ ਇੱਕ ਹੋਰ ਕਿਸਾਨ, ਪਰਿਵਾਰ 'ਚ ਛਾਇਆ ਮਾਤਮ[/caption] ਮ੍ਰਿਤਕ ਦੀ ਪਹਿਚਾਣ ਕਿਸਾਨ ਬੂਟਾ ਸਿੰਘ ਪਿੰਡ ਸੰਗਤਪੁਰਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਬੂਟਾ ਸਿੰਘ ਕੋਲ ਅੱਠ ਏਕੜ ਆਪਣੀ ਜ਼ਮੀਨ ਸੀ ਜਿਸ ਨੇ ਆਪਣਾ ਕਾਰੋਬਾਰ ਚਲਾਉਣ ਲਈ ਡੇਅਰੀ ਦਾ ਧੰਦਾ ਸ਼ੁਰੂ ਕੀਤਾ ਅਤੇ ਬੈਂਕ ਤੋਂ 20 ਲੱਖ ਦੇ ਲਗਭਗ ਲੋਨ ਲਿਆ ਅਤੇ ਇੱਕ ਪੁੱਤਰ ਨੂੰ ਬਾਹਰ ਭੇਜਿਆ। [caption id="attachment_227907" align="aligncenter" width="300"]suicide ਕਰਜੇ ਨੇ ਨਿਗਲਿਆ ਇੱਕ ਹੋਰ ਕਿਸਾਨ, ਪਰਿਵਾਰ 'ਚ ਛਾਇਆ ਮਾਤਮ[/caption] ਬੂਟਾ ਸਿੰਘ ਦਾ ਨਾ ਤਾਂ ਡੇਅਰੀ ਦਾ ਕਾਰੋਬਾਰ ਚੱਲਿਆ ਅਤੇ ਨਾ ਪੁੱਤ ਵਿਦੇਸ਼ ਰਿਹਾ ਪੁੱਤ ਇੱਕ ਮਹੀਨਾ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਪਰਤਿਆ ਅਤੇ ਏਜੰਟਾਂ ਨੇ ਖੂਬ ਪੈਸੇ ਬੂਟ ਸਿੰਘ ਪਾਸੋਂ ਲਏ ਬੂਟਾ ਸਿੰਘ ਜਦੋਂ ਬੈਂਕ ਦਾ ਲੋਨ ਨਾ ਤਾਰ ਸਕਿਆ ਤਾਂ ਉਸ ਨੇ ਜ਼ਹਰਿਲੀ ਚੀਜ਼ ਪੀ ਕੇ ਆਤਮ ਹੱਤਿਆ ਕਰ ਲਈ। ਹੋਰ ਪੜ੍ਹੋ:ਇੱਕ ਹੋਰ ਕਿਸਾਨ ਚੜ੍ਹਿਆ ਕਰਜ਼ੇ ਦੀ ਭੇਟ, ਅੱਕੇ ਕਿਸਾਨ ਨੇ ਨਿਗਲਿਆ ਜ਼ਹਿਰ [caption id="attachment_227908" align="aligncenter" width="300"]suicide ਕਰਜੇ ਨੇ ਨਿਗਲਿਆ ਇੱਕ ਹੋਰ ਕਿਸਾਨ, ਪਰਿਵਾਰ 'ਚ ਛਾਇਆ ਮਾਤਮ[/caption] ਇਸ ਸਬੰਧੀ ਮ੍ਰਿਤਕ ਕਿਸਾਨ ਬੂਟਾ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਬੈਂਕ ਤੋਂ ਡੇਅਰੀ ਦਾ ਕਾਰੋਬਾਰ ਕਰਨ ਲਈ ਲੋਨ ਲਿਆ ਸੀ ਜਿਸ ਕਰਕੇ ਪਿਤਾ ਨੂੰ ਇਹ ਕਦਮ ਚੁੱਕਣਾ ਪਿਆ। ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਤੇਘਟਣਾ ਦਾ ਜਾਇਜਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...