ਮੀਂਹ ਕਾਰਨ ਵਧੇ ਸਬਜ਼ੀਆਂ ਦੇ ਭਾਅ, ਲੋਕ ਹੋਏ ਪ੍ਰੇਸ਼ਾਨ

ਮੀਂਹ ਕਾਰਨ ਵਧੇ ਸਬਜ਼ੀਆਂ ਦੇ ਭਾਅ, ਲੋਕ ਹੋਏ ਪ੍ਰੇਸ਼ਾਨ,ਨਾਭਾ: ਪਿਛਲੇ ਕਈ ਦਿਨਾਂ ਤੋਂ ਉੱਤਰ ਭਾਰਤ ‘ਚ ਪੈ ਰਹੀ ਬਾਰਿਸ਼ ਨੇ ਜਿਥੇ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੋਇਆ ਹੈ, ਉਥੇ ਹੀ ਬਾਰਿਸ਼ ਦਾ ਅਸਰ ਸਬਜ਼ੀਆਂ ‘ਤੇ ਵੀ ਦੇਖਣ ਨੂੰ ਮਿਲਿਆ ਹੈ।ਮੀਂਹ ਨੇ ਸਬਜ਼ੀਆਂ ਦੇ ਭਾਅ ਵੀ ਦੋ ਗੁਣਾ ਵੱਧ ਕਰ ਦਿੱਤੇ ਹਨ।

ਗੱਲ ਕੀਤੀ ਜਾਵੇ ਵਿਰਾਸਤੀ ਸ਼ਹਿਰ ਨਾਭਾ ਦੀ ਤਾਂ ਇੱਥੇ ਮੀਂਹ ਨੇ ਨਾਭਾ ਨਗਰ ਕੌਸਲ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।ਮੀਡੀਆ ਰਿਪੋਰਟਾਂ ਦੇ ਮੁਤਾਬਕ ਮੀਂਹ ਦੇ ਨਾਲ ਸਬਜ਼ੀਆਂ ਦੇ ਭਾਅ ਵੀ ਦੁੱਗਣੇ ਹੋ ਗਏ ਅਤੇ ਜੋ ਟਮਾਟਰ 30 ਰੁਪਏ ਸੀ ਉਹ ਹੁਣ 60 ਰੁਪਏ ਕਿਲੋ ਵਿਕ ਰਿਹਾ।

ਹਰ ਸਬਜ਼ੀ ਨੇ ਲੋਕਾ ਦਾ ਬਜਟ ਹਿਲਾ ਕੇ ਰੱਖ ਦਿੱਤਾ। ਇਸ ਸਬੰਧੀ ਸਬਜ਼ੀ ਵਿਕਰੇਤਾ ਦਾ ਕਹਿਣਾ ਹੈ ਕਿ ਮੀਂਹ ਕਾਰਨ ਸਬਜ਼ੀਆਂ ਦੇ ਬੂਟੇ ਖਰਾਬ ਹੋ ਗਏ, ਜਿਸ ਕਾਰਨ ਰੇਟ ਵੱਧ ਗਏ।

-PTC News