Thu, Apr 25, 2024
Whatsapp

ਨਾਭਾ 'ਚ ਇੰਡੇਨ ਗੈਸ ਟੈਂਕਰ ਤੇ ਟਰੱਕ ਦੀ ਭਿਆਨਕ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

Written by  Jashan A -- January 22nd 2019 01:24 PM
ਨਾਭਾ 'ਚ ਇੰਡੇਨ ਗੈਸ ਟੈਂਕਰ ਤੇ ਟਰੱਕ ਦੀ ਭਿਆਨਕ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

ਨਾਭਾ 'ਚ ਇੰਡੇਨ ਗੈਸ ਟੈਂਕਰ ਤੇ ਟਰੱਕ ਦੀ ਭਿਆਨਕ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

ਨਾਭਾ 'ਚ ਇੰਡੇਨ ਗੈਸ ਟੈਂਕਰ ਤੇ ਟਰੱਕ ਦੀ ਭਿਆਨਕ ਟੱਕਰ, ਜਾਨੀ ਨੁਕਸਾਨ ਤੋਂ ਬਚਾਅ,ਨਾਭਾ: ਨਾਭਾ 'ਚ ਅੱਜ ਇੱਕ ਇੰਡੇਨ ਗੈਸ ਦਾ ਭਰਿਆ ਟੈਂਕਰ ਇਕ ਟਰੱਕ 'ਚ ਵੱਜਣ ਦੀ ਸੂਚਨਾ ਮਿਲੀ ਹੈ। ਗਨੀਮਤ ਇਹ ਰਹੀ ਕਿ ਹਾਦਸੇ 'ਚ ਕੋਈ ਨੁਕਸਾਨ ਨਹੀਂ ਹੋਇਆ। ਗੈਸ ਦਾ ਭਰਿਆ ਕੈਂਟਰ ਨਹੀਂ ਪਲਟਿਆ ਜੇਕਰ ਗੈਸ ਵਾਲਾ ਕੈਂਟਰ ਪਲਟ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। [caption id="attachment_243948" align="aligncenter" width="300"]nabha ਨਾਭਾ 'ਚ ਇੰਡੇਨ ਗੈਸ ਟੈਂਕਰ ਤੇ ਟਰੱਕ ਦੀ ਭਿਆਨਕ ਟੱਕਰ, ਜਾਨੀ ਨੁਕਸਾਨ ਤੋਂ ਬਚਾਅ[/caption] ਹਾਦਸੇ ਤੋਂ ਬਾਅਦ ਆਵਾਜਾਈ ਤੇ ਬਹੁਤ ਅਸਰ ਪਿਆ ਤੇ ਆਵਾਜਾਈ ਬੰਦ ਹੋ ਗਈ ਅਤੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ। ਮੌਕੇ ਤੇ ਗੈਸ ਕੈਂਟਰ ਦਾ ਡਰਾਇਵਰ ਕੈਂਟਰ ਛੱਡ ਕੇ ਰਫੂ ਚੱਕਰ ਹੋ ਗਿਆ। ਘਟਨਾ ਤੋਂ ਬਾਅਦ ਸਥਾਨਕ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਪ੍ਰਭਾਵਿਤ ਹੋਈ ਆਵਾਜਾਈ ਨੂੰ ਬਹਾਲ ਕੀਤਾ। [caption id="attachment_243949" align="aligncenter" width="300"]nabha ਨਾਭਾ 'ਚ ਇੰਡੇਨ ਗੈਸ ਟੈਂਕਰ ਤੇ ਟਰੱਕ ਦੀ ਭਿਆਨਕ ਟੱਕਰ, ਜਾਨੀ ਨੁਕਸਾਨ ਤੋਂ ਬਚਾਅ[/caption] ਇਸ ਮੌਕੇ ਨਾਭਾ ਕੋਤਵਾਲੀ ਦੇ ਐੱਸ.ਐੱਚ.ਓ.ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਕਾਫੀ ਭਿਆਨਕ ਹੋ ਸਕਦਾ ਸੀ ਕਿਉਂਕਿ ਇਹ ਹਾਦਸਾ ਗੈਸ ਦੇ ਭਰੇ ਕੈਂਟਰ ਅਤੇ ਟਰੱਕ ਨਾਲ ਵਾਪਰਿਆ ਹੈ ਅਤੇ ਗੈਸ ਕੈਂਟਰ ਦਾ ਡਰਾਇਵਰ ਆਪਣਾ ਕੈਂਟਰ ਛੱਡ ਕੇ ਰਫੂ ਚੱਕਰ ਹੋ ਗਿਆ। -PTC News


Top News view more...

Latest News view more...