ਇਸ ਪਿੰਡ ‘ਚ ‘ਚੁਬਾਰਾ’ ਪਾਉਣ ਵਾਲੇ ਦੇ ਘਰੋਂ ਕਿਉਂ ਉੱਠਦੀ ਹੈ ਅਰਥੀ, ਜਾਣੋ ਪੂਰਾ ਮਾਮਲਾ !!

nabha news
ਇਸ ਪਿੰਡ 'ਚ 'ਚੁਬਾਰਾ' ਪਾਉਣ ਵਾਲੇ ਦੇ ਘਰੋਂ ਕਿਉਂ ਉੱਠਦੀ ਹੈ ਅਰਥੀ, ਜਾਣੋ ਪੂਰਾ ਮਾਮਲਾ !!

ਇਸ ਪਿੰਡ ‘ਚ ‘ਚੁਬਾਰਾ’ ਪਾਉਣ ਵਾਲੇ ਦੇ ਘਰੋਂ ਕਿਉਂ ਉੱਠਦੀ ਹੈ ਅਰਥੀ, ਜਾਣੋ ਪੂਰਾ ਮਾਮਲਾ !!,ਨਾਭਾ: ਨਾਭਾ ਦਾ ਇੱਕ ਅਜਿਹਾ ਪਿੰਡ ਜਿਸ ਬਾਰੇ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਇਹ ਗੱਲ ਨਾਭਾ ‘ਚ ਪੈਂਦੇ ਪਿੰਡ ਸੁਰਾਜਪੁਰ ਦੀ ਹੈ, ਜਿਥੇ ਚੁਬਾਰਾ ਪਾਉਣ ਵਾਲੇ ਦੀ ਮੌਤ ਹੋ ਜਾਂਦੀ ਹੈ।

nabha news
ਇਸ ਪਿੰਡ ‘ਚ ‘ਚੁਬਾਰਾ’ ਪਾਉਣ ਵਾਲੇ ਦੇ ਘਰੋਂ ਕਿਉਂ ਉੱਠਦੀ ਹੈ ਅਰਥੀ, ਜਾਣੋ ਪੂਰਾ ਮਾਮਲਾ !!

ਜਾਣਕਾਰੀ ਮੁਤਾਬਕ ਨਾਭਾ ਦੇ ਪਿੰਡ ਸੁਰਾਜਪੁਰ ਦਾ ਚੁਬਾਰੇ ਨਾਲ ਖੌਫਨਾਕ ਰਾਜ ਜੁੜਿਆ ਹੋਇਆ ਹੈ, ਜਿਸ ਬਾਰੇ ਕੋਈ ਨਹੀਂ ਜਾਣਦਾ। ਲੋਕ ਜਾਣਦੇ ਨੇ ਤਾਂ ਬੱਸ ਇੰਨਾਂ ਕਿ ਜਦੋਂ ਵੀ ਕੋਈ ਪਿੰਡ ਵਾਸੀ ਚੁਬਾਰਾ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਘਰ ‘ਚ ਸੋਗ ਦੀ ਲਹਿਰ ਦੌੜ ਪੈਂਦੀ ਹੈ।

nabha news
ਇਸ ਪਿੰਡ ‘ਚ ‘ਚੁਬਾਰਾ’ ਪਾਉਣ ਵਾਲੇ ਦੇ ਘਰੋਂ ਕਿਉਂ ਉੱਠਦੀ ਹੈ ਅਰਥੀ, ਜਾਣੋ ਪੂਰਾ ਮਾਮਲਾ !!

ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਜਿੰਨੇ ਵੀ ਲੋਕਾਂ ਨੇ ਚੁਬਾਰਾ ਪਾਇਆ ਹੈ, ਉਹਨਾਂ ਦੇ ਘਰੋਂ ਅਰਥੀਆਂ ਹੀ ਉੱਠੀਆਂ ਹਨ।ਹੁਣ ਤੱਕ 5 ਦੇ ਕਰੀਬ ਚੁਬਾਰੇ ਬਣੇ ਹਨ। ਇਸ ਦੌਰਾਨ ਪਿੰਡ ਦੇ ਲੋਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਕਹਿ ਰਹੇ ਹਨ ਘਰ ਭਾਵੇ ਛੋਟਾ ਹੀ ਹੋਵੇ ਸਾਨੂੰ ਉਸ ‘ਚ ਹੀ ਸਬਰ ਹੈ।

village news
ਇਸ ਪਿੰਡ ‘ਚ ‘ਚੁਬਾਰਾ’ ਪਾਉਣ ਵਾਲੇ ਦੇ ਘਰੋਂ ਕਿਉਂ ਉੱਠਦੀ ਹੈ ਅਰਥੀ, ਜਾਣੋ ਪੂਰਾ ਮਾਮਲਾ !!

ਜੇ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਇਸ ‘ਚ ਕੋਈ ਸ਼ਰਾਪ ਵਾਲੀ ਗੱਲ ਨਹੀਂ ਹੈ। ਪਰ ਲੋਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਫਿਲਹਾਲ ਪਿੰਡ ‘ਚ ਹੋ ਰਹੀਆਂ ਮੌਤਾਂ ਦਾ ਚੁਬਾਰਿਆਂ ਨਾਲ ਕੋਈ ਕੁਨੈਕਸ਼ਨ ਹੈ ਜਾਂ ਨਹੀਂ ਇਹ ਤਾਂ ਨਹੀਂ ਪਤਾ ਪਰ ਲੋਕ ਹੁਣ ਇਸ ਮਿੱਥ ਨੂੰ ਸੱਚ ਮੰਨਣ ਲਈ ਮਜ਼ਬੂਰ ਹਨ। ਆਧੁਨਿਕ ਯੁਗ ‘ਚ ਜਿੱਥੇ ਲੋਕ ਚੰਨ ‘ਤੇ ਘਰ ਪਾਉਣ ਦਾ ਸੋਚ ਰਹੇ ਹਨ ਉੱਥੇ ਇਸ ਪਿੰਡ ਦੇ ਲੋਕ ਚੁਬਾਰਾ ਪਾਉਣ ਤੱਕ ਦਾ ਨਹੀਂ ਸੋਚ ਸਕਦੇ।ਇਸ ਮਾਮਲੇ ‘ਚ ਕਿੰਨੀ ਕੁ ਸਚਾਈ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ।

—PTC News