ਇੱਕ ਵਿਅਕਤੀ ਨੇ ਨਸ਼ੇੜੀ ਫੜਾਉਣ ਲਈ ਪੁਲਿਸ ਨੂੰ ਕੀਤਾ ਫ਼ੋਨ ਪਰ ਉਸਨੂੰ ਹੀ ਪਿਆ ਮਹਿੰਗਾ

A person Police made the phone She was the expensive one

ਇੱਕ ਵਿਅਕਤੀ ਨੇ ਨਸ਼ੇੜੀ ਫੜਾਉਣ ਲਈ ਪੁਲਿਸ ਨੂੰ ਕੀਤਾ ਫ਼ੋਨ ਪਰ ਉਸਨੂੰ ਹੀ ਪਿਆ ਮਹਿੰਗਾ:ਨਡਾਲਾ :ਪਿੰਡ ਹਬੀਬਵਾਲ ਵਿੱਚ ਇੱਕ ਨੌਜਵਾਨ ਬਲਵਿੰਦਰ ਸਿੰਘ ਨੇ ਬੇਗੋਵਾਲ ਪੁਲਿਸ ਨੂੰ ਨਸ਼ੇੜੀ ਫੜ੍ਹਨ ਲਈ ਫ਼ੋਨ ਕੀਤਾ ਸੀ ਪਰ ਫ਼ੋਨ ਕਰਨਾ ਉਸ ਨੂੰ ਹੀ ਮਹਿੰਗਾ ਪੈ ਗਿਆ ਹੈ।ਜਦੋਂ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਫ਼ੋਨ ਕੀਤਾ ਤਾਂ ਮੌਕੇ ’ਤੇ ਪੁੱਜੀ ਬੇਗੋਵਾਲ ਪੁਲਿਸ ਨੇ ਪਹਿਲਾਂ ਉਸਦੀ ਕੁੱਟ-ਮਾਰ ਕੀਤੀ ਅਤੇ ਬਾਅਦ ’ਚ ਥਾਣੇ ਲਿਜਾ ਕੇ ਪੁਲਿਸ ਨੇ ਬੁਰੀ ਤਰ੍ਹਾਂ ਕੁਟਾਪਾ ਕੀਤਾ।ਇਸ ਕਾਰਨ ਨੌਜਵਾਨ ਨੂੰ ਸੱਟਾਂ ਲੱਗੀਆਂ ਅਤੇ ਜ਼ਖ਼ਮੀ ਹੋ ਗਿਆ ਹੈ।ਇਸ ਤੋਂ ਬਾਅਦ ਨੌਜਵਾਨ ਸਰਕਾਰੀ ਹਸਪਤਾਲ ਭੁਲੱਥ ’ਚ ਜ਼ੇਰੇ ਇਲਾਜ ਹੈ।

ਇਸ ਸਬੰਧੀ ਪੀੜਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਗਭਗ 10 ਵਜੇ ਉਹ ਇਬਰਾਹੀਮਵਾਲ ਤੋਂ ਆਪਣੇ ਘਰ ਜਾ ਰਿਹਾ ਸੀ ਜਿਸ ਸਮੇਂ ਠੇਕੇ ਕੋਲ ਮੋਟਰਸਾਈਕਲ ‘ਤੇ ਸਵਾਰ ਨੌਜਵਾਨ 3 ਹੋਰ ਨੌਜਵਾਨਾਂ ਨੂੰ ਨਸ਼ੇ ਦੀਆ ਪੂੜੀਆਂ ਵੰਡ ਰਿਹਾ ਸੀ।ਇਸ ਕਰਕੇ ਉਸ ਨੇ ਛੇਤੀ ਹੀ ਕਾਰਵਾਈ ਲਈ 100 ਨੰਬਰ ’ਤੇ ਫ਼ੋਨ ਕਰ ਦਿੱਤਾ।ਉਸ ਨੇ ਦੱਸਿਆ ਕਿ ਨਸ਼ੇੜੀ ਫ਼ਰਾਰ ਨਾ ਹੋ ਜਾਣ ਤਾਂ ਕਰਕੇ ਨਸ਼ੇੜੀ ਦੇ ਮੋਟਰਸਾਈਕਲ ਦੀ ਚਾਬੀ ਵੀ ਆਪਣੇ ਕੋਲ ਰੱਖ ਲਈ ਸੀ।

ਇਸ ਸਬੰਧੀ ਏਐਸਆਈ ਲਖਵਿੰਦਰ ਸਿੰਘ ਨੇ ਨੌਜਵਾਨ ਨਾਲ ਕੀਤੀ ਕੁੱਟਮਾਰ ਤੋਂ ਇਨਕਾਰ ਕੀਤਾ ਹੈ।ਥਾਣਾ ਮੁਖੀ ਸੁਖਪਾਲ ਸਿੰਘ ਨੇ ਕਿਹਾ ਕਿ ਉਸ ਸਮੇਂ ਨੌਜਵਾਨ ਸ਼ਰਾਬੀ ਸੀ ਅਤੇ ਉਸ ਨੇ ਚੋਰ ਦੀ ਗੱਲ ਕਹਿ ਕੇ ਪੁਲਿਸ ਨੂੰ ਫ਼ੋਨ ਕਰ ਦਿੱਤਾ। ਸ਼ਰਾਬੀ ਹੋਣ ਕਾਰਨ ਮੌਕੇ ’ਤੇ ਪੁੱਜੇ ਹੌਲਦਾਰ ਰਜਿੰਦਰ ਕੁਮਾਰ ਨਾਲ ਉਸਦੀ ਬਹਿਸ ਹੋ ਗਈ ਅਤੇ ਕੋਈ ਕੁੱਟ-ਮਾਰ ਨਹੀਂ ਹੋਈ।ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews