Tue, Apr 16, 2024
Whatsapp

ਨਾਂਦੇੜ ਸਾਹਿਬ ਜਾਣ ਵਾਲੇ ਯਾਤਰੀਆਂ ਨੂੰ ਏਅਰ ਇੰਡੀਆ ਨੇ ਦਿੱਤਾ ਇਹ ਖਾਸ ਤੋਹਫ਼ਾ

Written by  Joshi -- October 28th 2018 08:14 AM -- Updated: October 28th 2018 08:19 AM
ਨਾਂਦੇੜ ਸਾਹਿਬ ਜਾਣ ਵਾਲੇ ਯਾਤਰੀਆਂ ਨੂੰ ਏਅਰ ਇੰਡੀਆ ਨੇ ਦਿੱਤਾ ਇਹ ਖਾਸ ਤੋਹਫ਼ਾ

ਨਾਂਦੇੜ ਸਾਹਿਬ ਜਾਣ ਵਾਲੇ ਯਾਤਰੀਆਂ ਨੂੰ ਏਅਰ ਇੰਡੀਆ ਨੇ ਦਿੱਤਾ ਇਹ ਖਾਸ ਤੋਹਫ਼ਾ

ਨਾਂਦੇੜ ਸਾਹਿਬ ਜਾਣ ਵਾਲੇ ਯਾਤਰੀਆਂ ਨੂੰ ਏਅਰ ਇੰਡੀਆ ਨੇ ਦਿੱਤਾ ਇਹ ਖਾਸ ਤੋਹਫ਼ਾ,ਚੰਡੀਗੜ੍ਹ: ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ। ਕਿਉਕਿ ਦਿੱਲੀ ਤੋਂ ਨਾਂਦੇੜ ਸਾਹਿਬ ਜਾਣ ਵਾਲੀ ਉਡਾਣ ਹੁਣ 19 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿੱਚ ਉਡਾਣ ਏਅਰ ਇੰਡੀਆ ਦੇ ਬੈਨਰ ਹੇਠ ਚੱਲੇਗੀ ਅਤੇ ਹਫਤੇ ਵਿੱਚ 2 ਵਾਰ ਚੱਲੇਗੀ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਦਿੱਲੀ ਵਾਸੀਆਂ ਅਤੇ ਪੰਜਾਬ ਤੋਂ ਨਾਂਦੇੜ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਆਉਣਾ ਜਾਣਾ ਸੌਖਾ ਹੋ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਇਹ ਉਡਾਣ ਦਿਨ ਦੇ ਸਮੇਂ ਦਿੱਲੀ ਤੋਂ 3:20'ਤੇ ਚੱਲ ਕੇ ਨਾਂਦੇੜ ਸਾਹਿਬ 5:05 ਮਿੰਟ 'ਤੇ ਪਹੁੰਚ ਜਾਇਆ ਕਰੇਗੀ। ਹੋਰ ਪੜ੍ਹੋ: ਸਿੱਖ ਨੌਜਵਾਨਾਂ ਨੇ ਇੱਕ ਵਾਰ ਫਿਰ ਪੇਸ਼ ਕੀਤੀ ਮਿਸਾਲ, ਦੇਸ਼ ਬੰਦ ਦੇ ਸੱਦੇ ਦੌਰਾਨ ਯਾਤਰੀਆਂ ਨੂੰ ਛਕਾਇਆ ਲੰਗਰ ਉਥੇ ਹੀ ਇਹ ਉਡਾਣ ਨਾਂਦੇੜ ਸਾਹਿਬ ਤੋਂ 5:45 ਮਿੰਟ 'ਤੇ ਚੱਲ ਕੇ 7:30 ਵਜੇ ਦਿੱਲੀ ਵਾਪਸ ਆਵੇਗੀ। ਇਸ ਮੌਕੇ ਏਅਰ ਇੰਡੀਆ ਦੇ ਚੰਡੀਗੜ੍ਹ ਏਅਰਪੋਰਟ ਦੇ ਮਹਾਪ੍ਰਬੰਧਕ ਮਾਮ ਰਾਜ ਜਿੰਦਲ ਨੇ ਦੱਸਿਆ ਕਿ ਇਹ ਉਡਾਣ ਹਫਤੇ 'ਚ ਸੋਮਵਾਰ ਅਤੇ ਵੀਰਵਾਰ ਚੱਲੇਗੀ। ਨਾਲ ਹੀ ਉਹਨਾਂ ਨੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਇਸ ਉਡਾਣ ਦਾ ਇੱਕ ਪਾਸੇ ਦਾ ਕਿਰਾਇਆ 5447 ਅਤੇ ਆਉਣ-ਜਾਣ ਦਾ 9693 ਰੁਪਏ ਹੋਵੇਗਾ। —PTC News


Top News view more...

Latest News view more...