ਤ੍ਰਾਲ ’ਚ ਲੋਕ ਨਿਰਮਾਣ ਮੰਤਰੀ ਨਈਮ ਦੇ ਕਾਫ਼ਲੇ ’ਤੇ ਹਮਲਾ

By Joshi - September 22, 2017 8:09 am

ਇਹ ਕੈਸਾ ਕਹਿਰ, ਹੱਥ ਜੋੜ੍ਹ ਕੇ ਕੀਤੀਆਂ ਰੱਬ ਅੱਗੇ ਅਰਦਾਸਾਂ? Naeem Akhter convoy targeted in Tral, 2 dead many injured

ਸ੍ਰੀਨਗਰ 'ਚ ਪੁਲਵਾਮਾ ਜ਼ਿਲ੍ਹੇ 'ਚ ਪੈਂਦੇ ਤ੍ਰਾਲ ਕਸਬੇ 'ਚ ਜੰਮੂ ਤੇ ਕਸ਼ਮੀਰ ਦੇ ਲੋਕ ਨਿਰਮਾਣ ਮੰਤਰੀ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੇ ਚੱਲਦਿਆਂ ਉਹਨਾਂ ਦੇ ਕਾਫਲੇ 'ਤੇ ਗ੍ਰੇਨੇਡ ਹਮਲਾ ਕੀਤਾ ਗਿਆ ਅਤੇ ਇਸ ਹਮਲੇ ਵਿੱਚ ਦੋ ਆਮ ਨਾਗਰਿਕ ਹਲਾਕ ਹੋ ਗਏ ਜਦਕਿ ਕੁਲ ੩੪ ਜਣੇ ਜ਼ਖ਼ਮੀ ਹੋ ਗਏ।
Naeem Akhter convoy targeted in Tral, 2 dead many injuredਜ਼ਖਮੀਆਂ 'ਚ ਦੋ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ।

ਦੱਸਣਯੋਗ ਹੈ ਕਿ ਇਸ ਹਮਲੇ ਵਿੱਚ ਲੋਕ ਨਿਰਮਾਣ ਮੰਤਰੀ ਨਈਮ ਅਖ਼ਤਰ ਵਾਲ ਵਾਲ ਬਚ ਗਏ ਹਨ।

ਸੂਤਰਾਂ ਮੁਤਾਬਕ ਇਹ ਹਮਲਾ ਸਵੇਰੇ ੧੧:੪੫ ਵਜੇ ਦੇ ਕਰੀਬ ਹੋਇਆ। ਦੋਹਾਂ ਮ੍ਰਿਤਕਾਂ ਦੀ ਪਛਾਣ ਗ਼ੁਲਾਮ ਨਬੀ ਤਰਾਗ ਤੇ ਪਿੰਕੀ ਕੌਰ ਵਜੋਂ ਹੋਈ ਹੈ।
Naeem Akhter convoy targeted in Tral, 2 dead many injuredਐਸਐਸਪੀ ਰਾਮਬਨ ਮੋਹਨ ਲਾਲ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ ਜਿਸ ਨੂੰ ਤਿੰਨ ਜਣਿਆਂ ਨੇ ਅੰਜਾਮ ਦਿੱਤਾ।

ਗ੍ਰੇਨੇਡ ਹਮਲੇ ਬਾਰੇ ਗੱਲਬਾਤ ਕਰਦਿਆਂ ਨਈਮ ਨੇ ਕਿਹਾ,'ਹਮਲੇ ਵਿੱਚ ਮੇਰਾ ਤਾਂ ਬਚਾਅ ਰਿਹਾ, ਪਰ ਮੈਨੂੰ ਦੋ ਜਾਨਾਂ ਜਾਣ ਦਾ ਬੇਹੱਦ ਦੁਖ਼ ਹੈ।' ਦੱਸ ਦੇਈਏ ਕਿ ਇਸ ਹਮਲੇ 'ਚ ਨਈਮ ਦੇ ਕਾਫ਼ਲੇ ਦੀ ਇਕ ਕਾਰ ਦਾ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ ਹੈ।

ਮੰਤਰੀ ਨੇ ਅੱਗੇ ਗੱਲ ਕਰਦਿਆਂ ਕਿਹਾ,'ਮੈਨੂੰ ਇਸ ਗੱਲ ਤੋਂ ਝਟਕਾ ਲੱਗਾ ਹੈ ਕਿ ਹੁਣ ਜਦੋਂ ਅਸੀਂ ਤ੍ਰਾਲ ਹਲਕੇ ਦੇ ਵਿਕਾਸ ਲਈ ਯਤਨ ਤੇਜ਼ ਕੀਤੇ ਹਨ ਤਾਂ ਉਹ (ਅਤਿਵਾਦੀ) ਸਾਨੂੰ ਨਿਸ਼ਾਨਾ ਬਣਾਉਣ ਲੱਗੇ ਹਨ। ਹਮਲਾ ਲੋਕਾਂ ਤਕ ਸਾਡੀ ਪਹੁੰਚ ਨੂੰ ਵਿਗਾੜਨ ਦਾ ਯਤਨ ਹੈ।'
Naeem Akhter convoy targeted in Tral, 2 dead many injured
—PTC News

adv-img
adv-img