Tue, Apr 23, 2024
Whatsapp

ਨੈਣਾ ਦੇਵੀ ਤੋਂ ਨੰਗਲ ਜਾ ਰਹੀ ਕਾਰ ਨਾਲ ਵਾਪਰਿਆ ਦਰਦਨਾਕ ਹਾਦਸਾ , ਮਾਂ - ਪੁੱਤ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ

Written by  Shanker Badra -- July 12th 2019 10:56 PM -- Updated: July 12th 2019 10:57 PM
ਨੈਣਾ ਦੇਵੀ ਤੋਂ ਨੰਗਲ ਜਾ ਰਹੀ ਕਾਰ ਨਾਲ ਵਾਪਰਿਆ ਦਰਦਨਾਕ ਹਾਦਸਾ , ਮਾਂ - ਪੁੱਤ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ

ਨੈਣਾ ਦੇਵੀ ਤੋਂ ਨੰਗਲ ਜਾ ਰਹੀ ਕਾਰ ਨਾਲ ਵਾਪਰਿਆ ਦਰਦਨਾਕ ਹਾਦਸਾ , ਮਾਂ - ਪੁੱਤ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ

ਨੈਣਾ ਦੇਵੀ ਤੋਂ ਨੰਗਲ ਜਾ ਰਹੀ ਕਾਰ ਨਾਲ ਵਾਪਰਿਆ ਦਰਦਨਾਕ ਹਾਦਸਾ , ਮਾਂ - ਪੁੱਤ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ:ਸ੍ਰੀ ਆਨੰਦਪੁਰ ਸਾਹਿਬ : ਹਿਮਾਚਲ ਪ੍ਰਦੇਸ਼ ਦੇ ਨੈਣਾ ਦੇਵੀ ਨਜ਼ਦੀਕ ਅੱਜ ਸ਼ਾਮ ਇੱਕ ਕਾਰ ਦੇ ਡੂੰਘੀ ਖੱਡ ਵਿੱਚ ਡਿੱਗਣ ਕਰਕੇ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ 26 ਸਾਲਾ ਮਾਂ ਅਤੇ ਉਸਦੇ ਇੱਕ ਸਾਲ ਦੇ ਪੁੱਤ ਦੀ ਮੌਤ ਹੋ ਗਈ ,ਜਦਕਿ ਕਾਰ ਵਿੱਚ ਸਵਾਰ ਬਾਕੀ ਤਿੰਨ ਜਾਣੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। [caption id="attachment_317719" align="aligncenter" width="300"]nayana-devi-to-nangal-going-car-accident-death-mother-and-son ਨੈਣਾ ਦੇਵੀ ਤੋਂ ਨੰਗਲ ਜਾ ਰਹੀ ਕਾਰ ਨਾਲ ਵਾਪਰਿਆ ਦਰਦਨਾਕ ਹਾਦਸਾ , ਮਾਂ - ਪੁੱਤ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ[/caption] ਇਸ ਸੜਕ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਨੈਣਾ ਦੇਵੀ ਨੀਲਮ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਨੈਣਾ ਦੇਵੀ ਦੇ ਨਜ਼ਦੀਕ ਘਵਾਂਡਲ ਨੇੜੇ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇੱਕ ਕਾਰ ਘਵਾਂਡਲ ਤੋਂ ਨੰਗਲ ਵਾਲੇ ਪਾਸੇ ਜਾ ਰਹੀ ਸੀ ਤੇ ਬੇਕਾਬੂ ਹੋ ਕੇ ਸੜਕ ਤੋਂ ਕਾਫੀ ਹੇਠਾਂ ਜਾ ਡਿੱਗੀ। [caption id="attachment_317721" align="aligncenter" width="300"]nayana-devi-to-nangal-going-car-accident-death-mother-and-son ਨੈਣਾ ਦੇਵੀ ਤੋਂ ਨੰਗਲ ਜਾ ਰਹੀ ਕਾਰ ਨਾਲ ਵਾਪਰਿਆ ਦਰਦਨਾਕ ਹਾਦਸਾ , ਮਾਂ - ਪੁੱਤ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ[/caption] ਜਿਸ ਦੌਰਾਨ ਕਾਰ ਵਿੱਚ ਸਵਾਰ ਸ਼ਿਵਾਨੀ (26) ਪਤਨੀ ਸੰਦੀਪ ਅਤੇ ਆਵਿਸ਼ (1) ਪੁੱਤਰ ਸੰਦੀਪ ਦੀ ਮੌਤ ਹੋ ਗਈ ਹੈ, ਜਦਕਿ ਕਾਰ ਵਿੱਚ ਦੋ ਔਰਤਾਂ , ਦੋ ਬੱਚੇ ਅਤੇ ਇੱਕ ਪੁਰਸ਼ ਚਾਲਕ ਸਵਾਰ ਸੀ। ਜਿਨ੍ਹਾਂ ਵਿੱਚੋਂ ਇੱਕ ਬੱਚਾ, ਔਰਤ ਅਤੇ ਕਾਰ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ। [caption id="attachment_317720" align="aligncenter" width="300"]nayana-devi-to-nangal-going-car-accident-death-mother-and-son ਨੈਣਾ ਦੇਵੀ ਤੋਂ ਨੰਗਲ ਜਾ ਰਹੀ ਕਾਰ ਨਾਲ ਵਾਪਰਿਆ ਦਰਦਨਾਕ ਹਾਦਸਾ , ਮਾਂ - ਪੁੱਤ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਵਿਸ਼ਵ ਕੱਪ 2019 ਦੀਆਂ ਯਾਦਾਂ ਨੂੰ ਸਾਂਭਣ ‘ਚ ਲੱਗੇ ਖੇਡ ਪ੍ਰੇਮੀ , ਭਾਰਤ-ਪਾਕਿ ਮੈਚ ‘ਚ ਵਰਤੀ ਗੇਂਦ ਦੀ ਲੱਗੀ ਵੱਡੀ ਕੀਮਤ ਉਨ੍ਹਾਂ ਦੱਸਿਆ ਕਿ ਧਾਰਾ 279, 337 ਦੇ ਤਹਿਤ ਨੈਣਾ ਦੇਵੀ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ ਜਦਕਿ ਮਾਂ-ਪੁੱਤ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਦੇ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। -PTCNews


Top News view more...

Latest News view more...