Thu, Apr 18, 2024
Whatsapp

Remdesivir ਇੰਜੈਕਸ਼ਨ ਦੀ ਨਕਲੀ ਤੇ ਅਸਲੀ ਸ਼ੀਸ਼ੀ ਦੀ ਇੰਝ ਕੀਤੀ ਜਾਵੇ ਪਛਾਣ , ਪੜ੍ਹੋ ਪੂਰੀ ਖ਼ਬਰ  

Written by  Shanker Badra -- April 27th 2021 06:54 PM
Remdesivir ਇੰਜੈਕਸ਼ਨ ਦੀ ਨਕਲੀ ਤੇ ਅਸਲੀ ਸ਼ੀਸ਼ੀ ਦੀ ਇੰਝ ਕੀਤੀ ਜਾਵੇ ਪਛਾਣ , ਪੜ੍ਹੋ ਪੂਰੀ ਖ਼ਬਰ  

Remdesivir ਇੰਜੈਕਸ਼ਨ ਦੀ ਨਕਲੀ ਤੇ ਅਸਲੀ ਸ਼ੀਸ਼ੀ ਦੀ ਇੰਝ ਕੀਤੀ ਜਾਵੇ ਪਛਾਣ , ਪੜ੍ਹੋ ਪੂਰੀ ਖ਼ਬਰ  

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹਾਲ ਦੇ ਦਿਨਾਂ 'ਚਦੇਸ਼ ‘ਚ ਰੀਮਡੇਸਿਵਿਰ ਇੰਜੈਕਸ਼ਨ ਦੀ ਕਮੀ ਹੈ। ਜਿੱਥੇ ਇਕ ਪਾਸੇ ਰੈਮਡੇਸਿਵਿਰ ਦੀ ਕਾਲਾਬਜ਼ਾਰੀ ਵੱਧ ਗਈ ਹੈ ,ਓਥੇ ਹੀ ਕਈ ਸ਼ਹਿਰਾਂ ਤੋਂ ਨਕਲੀ ਰੈਮਡੇਸਿਵਿਰ ਮਿਲਣ ਦੀਆਂ ਖ਼ਬਰਾਂ ਵੀ ਆਉਣ ਲੱਗੀਆਂ ਹਨ। ਕੋਵਿਡ-19 ਵਿਰੁੱਧ ਲੜਾਈ ’ਚ ਰੈਮਡੇਸਿਵਰ ਨੂੰ ਇਕ ਵਾਇਰਸ ਵਿਰੋਧੀ ਵਾਇਰਸ ਮੰਨਿਆ ਜਾਂਦਾ ਹੈ। ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਵੈਕਸੀਨ Covaxin ਅਤੇ Covishield [caption id="attachment_492953" align="aligncenter" width="300"]nakli ate Asli Remdesivir di injh kro pehchan , marej lay janlweva fake Remdesivir Remdesivir ਇੰਜੈਕਸ਼ਨ ਦੀ ਨਕਲੀ ਤੇ ਅਸਲੀ ਸ਼ੀਸ਼ੀ ਦੀ ਇੰਝ ਕੀਤੀ ਜਾਵੇ ਪਛਾਣ , ਪੜ੍ਹੋ ਪੂਰੀ ਖ਼ਬਰ[/caption] ਜਿਵੇਂ-ਜਿਵੇਂ ਰੀਮਡੇਸਿਵਿਰ ਦੀ ਡਿਮਾਂਡ ਵਧਣ ਲੱਗੀ ਹੈ ,ਠੱਗਾਂ ਨੇ ਇਸ ਨੂੰ ਮੁਨਾਫ਼ਾ ਕਮਾਉਣ ਦਾ ਜ਼ਰੀਆ ਬਣਾ ਲਿਆ ਹੈ। ਬੀਤੇ ਦਿਨੀਂ ਦਿੱਲੀ ,ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਿਚ ਕੁਝ ਲੋਕਾਂ ਨੂੰ ਨਕਲੀ ਰੈਮਡੇਸਿਵਿਰ ਇੰਜੈਕਸ਼ਨ ਵੇਚਣ ਦੇ ਦੋਸ਼ ਵਿਚ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਅਜਿਹੇ ਵਿਚ ਇਕ ਮਰੀਜ਼ ਲਈ ਅਸਲੀ ਤੇ ਨਕਲੀ ਰੈਮਡੇਸਿਵਿਰ ਦਾ ਅੰਤਰ ਜਾਨਲੇਵਾ ਸਾਬਿਤ ਹੋ ਸਕਦਾ ਹੈ। [caption id="attachment_492952" align="aligncenter" width="271"]nakli ate Asli Remdesivir di injh kro pehchan , marej lay janlweva fake Remdesivir Remdesivir ਇੰਜੈਕਸ਼ਨ ਦੀ ਨਕਲੀ ਤੇ ਅਸਲੀ ਸ਼ੀਸ਼ੀ ਦੀ ਇੰਝ ਕੀਤੀ ਜਾਵੇ ਪਛਾਣ , ਪੜ੍ਹੋ ਪੂਰੀ ਖ਼ਬਰ[/caption] ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਦੀ DCP ਤੇ IAS ਅਫਸਰ ਮੋਨਿਕਾ ਭਾਰਦਵਾਜ ਨੇ ਲੋਕਾਂ ਨੂੰ ਸਾਵਧਾਨ ਕਰਨ ਲਈ ਆਪਣੇ ਟਵਿੱਟਰ ਹੈਂਡਲ 'ਤੇ ਇਕ ਸ਼ੇਅਰ ਪੋਸਟ ਕੀਤੀ ਹੈ ,ਜਿਸ ਵਿਚ ਦੱਸਿਆ ਗਿਆ ਹੈ ਕਿ ਰੈਮਡੇਸਿਵਿਰ ਦੀ ਨਕਲੀ ਤੇ ਅਸਲੀ ਸ਼ੀਸ਼ੀ (Genuine and Fake Remedesivir) ਦੀ ਪਛਾਣ ਕਿਵੇਂ ਕੀਤੀ ਜਾਵੇ। ਉਨ੍ਹਾਂ ਨਕਲੀ ਪੈਕੇਟ 'ਤੇ ਮੌਜੂਦ ਕੁਝ ਗ਼ਲਤੀਆਂ ਵੱਲ ਇਸ਼ਾਰਾ ਕੀਤਾ ਹੈ, ਜੋ ਇਸ ਨੂੰ ਅਸਲੀ ਪੈਕੇਟ ਨਾਲੋਂ ਵੱਖ ਕਰਨ ਵਿਚ ਮਦਦ ਕਰ ਸਕਦੀਆਂ ਹਨ। [caption id="attachment_492951" align="aligncenter" width="300"]nakli ate Asli Remdesivir di injh kro pehchan , marej lay janlweva fake Remdesivir Remdesivir ਇੰਜੈਕਸ਼ਨ ਦੀ ਨਕਲੀ ਤੇ ਅਸਲੀ ਸ਼ੀਸ਼ੀ ਦੀ ਇੰਝ ਕੀਤੀ ਜਾਵੇ ਪਛਾਣ , ਪੜ੍ਹੋ ਪੂਰੀ ਖ਼ਬਰ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਅੱਜ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ - ਕਿੱਥੇ ਰਹਿਣਗੀਆਂ ਪਾਬੰਦੀਆਂ  -ਨਕਲੀ ਰੈਮਡੇਸਿਵਿਰ ਦੇ ਪੈਕਟ 'ਤੇ ਇੰਜੈਕਸ਼ਨ ਦੇ ਨਾਂ ਤੋਂ ਠੀਕ ਪਹਿਲਾਂ 'Rx' ਨਹੀਂ ਲਿਖਿਆ ਹੋਇਆ ਹੈ। . ਅਸਲੀ ਪੈਕੇਟ 'ਤੇ 100 mg/Vial ਲਿਖਿਆ ਹੋਇਆ ਹੈ ,ਜਦਕਿ ਨਕਲੀ ਪੈਕੇਟ 'ਤੇ 100 mg/vial  ਲਿਖਿਆ ਹੋਇਆ ਹੈ ਯਾਨੀ ਸਿਰਫ਼ Capital V ਦਾ ਫ਼ਰਕ ਹੈ। . ਅਸਲੀ ਪੈਕੇਟ 'ਤੇ For use in ਲਿਖਿਆ ਹੋਇਆ ਹੈ ਤੇ ਨਕਲੀ ਪੈਕਟ 'ਤੇ for use in ਲਿਖਿਆ ਹੋਇਆ ਹੈ। ਯਾਨਿ Capital F ਦਾ ਫ਼ਰਕ ਹੈ। . ਅਸਲੀ ਪੈਕੇਟ ਪਿੱਛੇ ਚਿਤਵਾਨੀ ਲੇਬਲ (Warning Label) ਲਾਲ ਰੰਗ ਵਿਚ ਹੈ ਜਦਕਿ ਨਕਲੀ ਪੈਕੇਟ 'ਚ ਇਹ ਕਾਲੇ ਰੰਗ 'ਚ ਹੈ। . ਨਕਲੀ ਰੈਮਡੇਸਿਵਿਰ ਦੇ ਪੈਕੇਟ 'ਤੇ 'Warning' ਲੈਬਲ ਦੇ ਠੀਕ ਥੱਲੇ ਮੁੱਖ ਸੂਚਨਾ 'Covifir (ਬ੍ਰਾਂਡ ਨਾਮ) is manufactured under the licence from Gilead Sciences, Inc' ਨਹੀਂ ਲਿਖਿਆ ਹੋਇਆ ਹੈ। . ਨਕਲੀ ਰੈਮਡੇਸਿਵਿਰ ਇੰਜੈਕਸ਼ਨ ਵਾਲੇ ਪੈਕੇਟ 'ਤੇ ਪੂਰੇ ਪਤੇ (Address) 'ਚ ਸਪੈਲਿੰਗ ਦੀਆਂ ਗ਼ਲਤੀਆਂ ਹਨ ਜਿਵੇਂ ਨਕਲੀ ਪੈਕੇਟ 'ਤੇ Telangana ਦੀ ਜਗ੍ਹਾ Telagana ਲਿਖਿਆ ਹੋਇਆ ਹੈ। . ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਅਸਲੀ ਤੇ ਨਕਲੀ ਪੈਕੇਟਸ 'ਚ ਕਿਵੇਂ ਬਰੀਕ ਅੰਤਰ ਲੁਕੇ ਹੁੰਦੇ ਹਨ ਪਰ ਜੇਕਰ ਬਰੀਕੀ ਨਾਲ ਦੇਖੋ ਤਾਂ ਤੁਸੀਂ ਅਸਲੀ ਤੇ ਨਕਲੀ ਰੈਮਡੇਸਿਵਿਰ ਇੰਜੈਕਸ਼ਨ ਦੀ ਪਛਾਣ ਕਰ ਸਕਦੇ ਹੋ। -PTCNews


Top News view more...

Latest News view more...