Thu, Apr 25, 2024
Whatsapp

ਸਿਟੀ ਥਾਣਾ ਨਕੋਦਰ ਵਿਖੇ ਤਾਇਨਾਤ ASI ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ

Written by  Shanker Badra -- August 06th 2020 03:56 PM
ਸਿਟੀ ਥਾਣਾ ਨਕੋਦਰ ਵਿਖੇ ਤਾਇਨਾਤ ASI ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ

ਸਿਟੀ ਥਾਣਾ ਨਕੋਦਰ ਵਿਖੇ ਤਾਇਨਾਤ ASI ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ

ਸਿਟੀ ਥਾਣਾ ਨਕੋਦਰ ਵਿਖੇ ਤਾਇਨਾਤ ASI ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ:ਜਲੰਧਰ : ਵਿਜੀਲੈਂਸ ਬਿਊਰੋ ਜਲੰਧਰ ਦੀ ਟੀਮ ਨੇ ਸਿਟੀ ਥਾਣਾ ਨਕੋਦਰ ਵਿਖੇ ਤਾਇਨਾਤ ਏਐੱਸਆਈ ਅਮੀਰ ਸਿੰਘ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਘਰੇਲੂ ਹਿੰਸਾ ਤੇ ਦਾਜ ਦੇ ਮਾਮਲੇ 'ਚ ਰਾਜੀਨਾਮੇ ਲਈ 5 ਹਜ਼ਾਰ ਰੁਪਏ ਮੰਗ ਰਿਹਾ ਸੀ। [caption id="attachment_422773" align="aligncenter" width="225"] ਸਿਟੀ ਥਾਣਾ ਨਕੋਦਰ ਵਿਖੇ ਤਾਇਨਾਤ ASI ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ[/caption] ਜਾਣਕਾਰੀ ਅਨੁਸਾਰ ਅੱਜ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਚੇਅਰਮੈਨ ਸੰਦੀਪ ਕੁਮਾਰ ਦੀ ਸ਼ਿਕਾਇਤ 'ਤੇ ਵਿਜੀਲੈਂਸ ਟੀਮ ਨੇ ਏਐੱਸਆਈ ਅਮੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਵੀ ਕਲੱਬ ਦੇ ਪ੍ਰਧਾਨ ਗੌਰਵ ਨਾਗਰਾਜ ਵੱਲੋਂ ਸਿਟੀ ਥਾਣੇ ਦੇ ਇੱਕ ਏਐੱਸਆਈ ਨੂੰ ਇਕ ਰਿਕਸ਼ਾ ਚਾਲਕ ਕੋਲੋਂ ਰਿਸ਼ਵਤ ਲੈਂਦਿਆਂ ਵਿਜੀਲੈਂਸ ਟੀਮ ਨੂੰ ਰੰਗੇ ਹੱਥੀਂ ਫੜਾਇਆ ਸੀ। ਇਸ ਦੌਰਾਨ ਡੀਐੱਸਪੀ ਵਿਜੀਲੈਂਸ ਦਲਬੀਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸ਼ਰਕਪੁਰ ਵਾਸੀ ਪੂਜਾ ਗਿੱਲ ਵੱਲੋਂ ਆਪਣੇ ਪਤੀ, ਸੱਸ ਤੇ ਦਿਓਰ ਖਿਲਾਫ਼ ਦਾਜ ਮੰਗਣ ਤੇ ਘਰੇਲੂ ਹਿੰਸਾ ਦਾ ਦੋਸ਼ ਲਗਾ ਕੇ ਦਰਖਾਸਤ ਦਿੱਤੀ ਗਈ ਸੀ ,ਜਿਸ ਦੇ ਜਾਂਚ ਅਧਿਕਾਰੀ ਸਿਟੀ ਥਾਣਾ ਨਕੋਦਰ ਵਿਖੇ ਤਾਇਨਾਤ ਅਮੀਰ ਸਿੰਘ ਏਐੱਸਆਈ ਸਨ। [caption id="attachment_422772" align="aligncenter" width="300"] ਸਿਟੀ ਥਾਣਾ ਨਕੋਦਰ ਵਿਖੇ ਤਾਇਨਾਤ ASI ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ[/caption] ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਸੰਦੀਪ ਕੁਮਾਰ ਮੁਤਾਬਿਕ ਏਐੱਸਆਈ ਅਮੀਰ ਸਿੰਘ ਵੱਲੋਂ ਲੜਕੀ ਨੂੰ ਉਸ ਦੇ ਸਹੁਰੇ ਘਰ ਭੇਜਣ ਦੇ ਬਦਲੇ 5 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਜੋ ਕਿ ਅੱਜ ਦੇਣੇ ਤੈਅ ਹੋਏ ਸਨI ਉਨ੍ਹਾਂ ਦੱਸਿਆ ਕਿ ਵਿਜੀਲੈਂਸ ਟੀਮ ਨੇ ਸ਼ਿਕਾਇਤਕਰਤਾ ਸੰਦੀਪ ਕੁਮਾਰ ਕੋਲੋਂ ਏਐਸਆਈ ਅਮੀਰ ਸਿੰਘ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਕੇ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...