ਨਕੋਦਰ: ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਚੱਲੀ ਗੋਲੀ, 2 ਗ੍ਰਿਫਤਾਰ

By Jashan A - September 29, 2019 11:09 am

ਨਕੋਦਰ: ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਚੱਲੀ ਗੋਲੀ, 2 ਗ੍ਰਿਫਤਾਰ,ਨਕੋਦਰ: ਜਲੰਧਰ ਦੇ ਨਕੋਦਰ 'ਚ ਅੱਜ ਬਾਬਾ ਮੁਰਾਦ ਸ਼ਾਹ ਰੋਡ 'ਤੇ ਪੁਲਿਸ ਅਤੇ ਡਰੱਗ ਸਮੱਗਲਰਾਂ ਵਿਚਾਲੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਦਬੋਚ ਲਿਆ ਹੈ।

2 Arrestedਜਿਨ੍ਹਾਂ ਦੇ ਸਬੰਧ ਪਟਿਆਲਾ ਅਤੇ ਸਰਹੱਦੀ ਜਿਲ੍ਹੇ ਫਿਰੋਜ਼ਪੁਰ ਨਾਲ ਹੈ। ਇਹਨਾਂ ਫੜ੍ਹੇ ਗਏ ਡਰੱਗ ਸਮਗਲਰਾਂ ਤੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।ਮਿਲੀ ਜਾਣਕਾਰੀ ਮੁਤਾਬਕ ਸੂਚਨਾ ਦੇ ਅਧਾਰ 'ਤੇ ਜਗਰਾਓਂ ਪੁਲਿਸ ਨਕੋਦਰ 'ਚ ਕੁਝ ਮੁਲਜ਼ਮਾਂ ਦੀ ਭਾਲ 'ਚ ਆਈ ਸੀ।

ਹੋਰ ਪੜ੍ਹੋ: ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰ ਦੀ ਗੋਲੀ ਮਾਰ ਕੇ ਹੱਤਿਆ

2 Arrestedਬਾਬਾ ਮੁਰਾਦ ਸ਼ਾਹ ਪਾਰਕਿੰਗ 'ਚ ਦੋਸ਼ੀਆਂ ਨੂੰ ਵੇਖਣ 'ਤੇ ਪੁਲਿਸ ਨੇ ਉਨ੍ਹਾਂ ਨੂੰ ਫੜਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗੱਡੀ ਭਜਾ ਕੇ ਲੈ ਗਏ। ਦੋਸ਼ੀਆਂ ਨੂੰ ਰੋਕਣ ਲਈ ਪੁਲਿਸ ਨੇ ਉਨ੍ਹਾਂ ਦੀ ਗੱਡੀ ਦੇ ਟਾਇਰ 'ਤੇ ਗੋਲੀ ਚਲਾਈ ਪਰ ਦੋਸ਼ੀ ਫਰਾਰ ਹੋ ਗਏ, ਜਿਨ੍ਹਾਂ ਨੂੰ ਸ਼ਹਿਰ 'ਚ ਦਾਖਲ ਹੋਣ ਉਪਰੰਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਫਿਲਹਾਲ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

adv-img
adv-img