ਮੁੱਖ ਖਬਰਾਂ

ਰਾਜੀਵ ਗਾਂਧੀ ਨੂੰ ਨਾਨਾਵਤੀ ਕਮਿਸ਼ਨ ਨੇ 1984 ਸਿੱਖ ਕਤਲੇਆਮ ਕਰਵਾਉਣ ਦਾ ਦੋਸ਼ੀ ਪਾਇਆ ਸੀ : ਸਿਰਸਾ

By Shanker Badra -- May 09, 2019 9:11 pm -- Updated:May 09, 2019 9:17 pm

ਰਾਜੀਵ ਗਾਂਧੀ ਨੂੰ ਨਾਨਾਵਤੀ ਕਮਿਸ਼ਨ ਨੇ 1984 ਸਿੱਖ ਕਤਲੇਆਮ ਕਰਵਾਉਣ ਦਾ ਦੋਸ਼ੀ ਪਾਇਆ ਸੀ : ਸਿਰਸਾ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਵਾਜਪਾਈ ਸਰਕਾਰ ਵੱਲੋਂ ਬਣਾਏ ਨਾਨਾਵਤੀ ਕਮਿਸ਼ਨ ਨੇ ਆਪਣੀ ਜਾਂਚ ਦੌਰਾਨ ਪਾਇਆ ਸੀ ਕਿ 1984 ਵਿਚ ਸਿੱਖ ਕਤਲੇਆਮ ਕਰਵਾਉਣ ਦੀਆਂ ਹਦਾਇਤਾਂ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦਫਤਰ ਤੋਂ ਜਾਰੀ ਹੋਈਆਂ ਸਨ ਤੇ ਇਹ ਗੱਲ ਸਰਕਾਰੀ ਰਿਕਾਰਡ ਦਾ ਹਿੱਸਾ ਹੈ।ਇਥੇ ਜਾਰੀ ਕੀਤੇ ਇੱਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਨਾਨਾਵਤੀ ਕਮਿਸ਼ਨ ਦੀ ਜਾਂਚ ਦੌਰਾਨ ਸਿੱਖ ਕਤਲੇਆਮ ਦਾ ਅਸਲ ਦੋਸ਼ੀ ਤੇ ਮੁੱਖ ਯੋਜਨਾਕਾਰ ਤੇ ਇਸ ਕਤਲੇਆਮ ਦਾ ਆਯੋਜਕ ਬੇਨਕਾਬ ਕਰ ਦਿੱਤਾ ਸੀ ਜਿਸਨੇ ਆਪਣੇ ਹੀ ਦੇਸ਼ ਦੇ ਸਿੱਖ ਭਾਈਚਾਰੇ ਦੇ ਨਾਗਰਿਕਾਂ ਦਾ ਕਤਲ ਕਰਵਾਇਆ।

Nanavati Commission Rajiv Gandhi 1984 Sikh Genocide Found guilty: Sirsa ਰਾਜੀਵ ਗਾਂਧੀ ਨੂੰ ਨਾਨਾਵਤੀ ਕਮਿਸ਼ਨ ਨੇ 1984 ਸਿੱਖ ਕਤਲੇਆਮ ਕਰਵਾਉਣ ਦਾ ਦੋਸ਼ੀ ਪਾਇਆ ਸੀ : ਸਿਰਸਾ

ਉਹਨਾਂ ਕਿਹਾ ਕਿ ਇੰਦਰਾ ਗਾਂਧੀ ਦੀ ਮੌਤ 31 ਅਕਤੂਬਰ ਨੂੰ ਹੋਈ ਸੀ ਪਰ ਉਸ ਦਿਨ ਕੋਈ ਹਿੰਸਾ ਨਹੀਂ ਹੋਈ ਤੇ ਨਾ ਹੀ ਉਸ ਤੋਂ ਅਗਲੇ ਦਿਨ ਯਾਨੀ 1 ਨਵੰਬਰ ਨੂੰ ਵੀ ਕੋਈ ਹਿੰਸਾ ਨਹੀਂ ਹੋਈ।ਉਹਨਾਂ ਕਿਹਾ ਕਿ ਜਦੋਂ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕ ਲਈ ਤਾਂ ਉਸਨੇ ਆਪਣੇ ਵਫਾਦਾਰਾਂ ਸੱਜਣ ਕੁਮਾਰ, ਐਚ ਕੇ ਐਲ ਭਗਤ, ਜਗਦੀਸ਼ ਟਾਈਟਲਰ, ਕਮਲਨਾਥ ਤੇ ਹੋਰਨਾਂ ਨੂੰ ਆਪਣੀ ਮਾਂ ਦੀ ਮੌਤ ਦਾ ਬਦਲਾ ਲੈਣ ਦੀ ਜ਼ਿੰਮੇਵਾਰੀ ਸੌਂਪੀ।ਇਹਨਾਂ ਨੂੰ ਰਸਾਇਣ ਤੇ ਹਥਿਆਰ ਉਪਲੱਬਧ ਕਰਵਾਏ ਗਏ ਤੇ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰ ਕੇ ਦਿੱਤੀ ਗਈ।ਉਹਨਾਂ ਕਿਹਾ ਕਿ ਨਾਨਾਵਤੀ ਕਮਿਸ਼ਨ ਵੱਲੋਂ ਕੀਤੀ ਪੜਤਾਲ ਦੇ ਮੱਦੇਨਜ਼ਰ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲਿਆ ਜਾਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਇਕ ਵਿਅਕਤੀ ਜਿਸਨੇ ਸਿੱਖ ਭਾਈਚਾਰੇ ਦਾ ਕਤਲੇਆਮ ਕਰਵਾਇਆ ਉਹ ਵੀ ਪ੍ਰਧਾਨ ਮੰਤਰੀ ਦੇ ਸੰਵਿਧਾਨਕ ਅਹੁਦੇ 'ਤੇ ਬਿਰਾਜਮਾਨ ਹੁੰਦਿਆਂ, ਉਹ ਕਦੇ ਵੀ ਭਾਰਤ ਰਤਨ ਨਹੀਂ ਹੋ ਸਕਦਾ।

Nanavati Commission Rajiv Gandhi 1984 Sikh Genocide Found guilty: Sirsa ਰਾਜੀਵ ਗਾਂਧੀ ਨੂੰ ਨਾਨਾਵਤੀ ਕਮਿਸ਼ਨ ਨੇ 1984 ਸਿੱਖ ਕਤਲੇਆਮ ਕਰਵਾਉਣ ਦਾ ਦੋਸ਼ੀ ਪਾਇਆ ਸੀ : ਸਿਰਸਾ

ਡੀਐਸਜੀਐਮਸੀ ਦੇ ਪ੍ਰਧਾਨ ਨੇ ਕਿਹਾ ਕਿ ਇਸ ਕਤਲੇਆਮ ਤੋਂ ਬਾਅਦ ਰਾਜੀਵ ਗਾਂਧੀ ਨੇ ਆਪਣੇ ਜਨਤਕ ਭਾਸ਼ਣ ਰਾਹੀਂ ਪੁਲਿਸ ਤੇ ਨਿਆਂਪਾਲਿਕਾ ਨੂੰ ਧਮਕੀ ਦਿੱਤੀ ਕਿ ਉਹ ਦੋਸ਼ੀਆਂ ਨੂੰ ਹੱਥ ਪਾਉਣ ਤੋਂ ਦੂਰ ਰਹਿਣ।ਉਹਨਾਂ ਕਿਹਾ ਕਿ ਕਿਸੇ ਨੇ ਵੀ ਕਦੇ ਕਲਪਨਾ ਨਹੀਂ ਕੀਤੀ ਸੀ ਕਿ ਕਤਲੇਆਮ ਦੇ 34 ਸਾਲ ਤੋਂ ਬਾਅਦ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਜੇਲ ਜਾਣਾ ਪਵੇਗਾ।ਉਹਨਾਂ ਕਿਹਾ ਕਿ ਇਹ ਵਿਅਕਤੀ ਜੋ ਗਾਂਧੀ ਪਰਿਵਾਰ ਲਈ ਹੀਰੇ ਸਨ ਅਤੇ ਕਦ ਵੀ ਹਵਾਲਾਤ ਤੱਕ ਨਹੀਂ ਗਏ ਸਨ ਪਰ ਹੁਣ ਇਹਨਾਂ ਨੂੰ ਸਾਰੀ ਉਮਰ ਜੇਲ ਵਿਚ ਗੁਜਾਰਨੀ ਪਵੇਗੀ।ਉਹਨਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋਇਆ ਹੈ ਜਦੋਂ ਐਨਡੀਏ ਸਰਕਾਰ ਨੇ ਕਾਰਵਾਈ ਕੀਤੀ।

Nanavati Commission Rajiv Gandhi 1984 Sikh Genocide Found guilty: Sirsa ਰਾਜੀਵ ਗਾਂਧੀ ਨੂੰ ਨਾਨਾਵਤੀ ਕਮਿਸ਼ਨ ਨੇ 1984 ਸਿੱਖ ਕਤਲੇਆਮ ਕਰਵਾਉਣ ਦਾ ਦੋਸ਼ੀ ਪਾਇਆ ਸੀ : ਸਿਰਸਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਆਮ ਆਦਮੀ ਪਾਰਟੀ ਦਾ ਹੋਇਆ ਸਟਿੰਗ ਆਪਰੇਸ਼ਨ , ਹੋਇਆ ਵੱਡਾ ਖੁਲਾਸਾ ,ਦੇਖੋ ਵੀਡੀਓ

ਸਿਰਸਾ ਨੇ ਕਿਹਾ ਕਿ ਉਹਨਾਂ ਨੇ ਕਮਨਲਾਥ ਜਿਸਨੂੰ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਹੈ, ਦੇ ਖਿਲਾਫ ਵੀ ਉਹਨਾਂ ਨੇ ਸ਼ਿਕਾਇਤ ਦਿੱਤੀ ਹੈ ਤੇ ਉਹਨਾਂ ਨੂੰ ਆਸ ਹੈ ਕਿ ਐਸਆਈਟੀ ਦੀ ਜਾਂਚ ਮਗਰੋਂ ਕਮਲਨਾਥ ਨੂੰ ਵੀ ਸੱਜਣ ਕੁਮਾਰ ਦੇ ਕੋਲ ਜੇਲ ਭੇਜਿਆ ਜਾਵੇਗਾ।ਉਹਨਾਂ ਕਿਹਾ ਕਿ ਅਸੀਂ ਮਾਮਲੇ 'ਤੇ ਕੰਮ ਕਰਨ ਰਹੇ ਹਨ ਅਤੇ ਦੋਸ਼ੀਆਂ ਨੂੰ ਜੇਲ ਭੇਜਣ ਲਈ ਕਾਨੂੰਨੀ ਤੌਰ 'ਤੇ ਜੋ ਵੀ ਕਰਨਾ ਪਿਆ ਕਰਨਗੇ।
-PTCNews

  • Share