Wed, Apr 24, 2024
Whatsapp

ਪਿਸਤੌਲ ਦੀ ਨੋਕ 'ਤੇ ਪੂਜਾ ਕਰ ਰਹੇ ਵਿਅਕਤੀ ਨੂੰ ਡਰਾ ਕੇ ਖੋਹੀ ਸਵਿੱਫਟ ਕਾਰ ਤੇ ਨਕਦੀ

Written by  Shanker Badra -- December 04th 2019 09:15 AM
ਪਿਸਤੌਲ ਦੀ ਨੋਕ 'ਤੇ ਪੂਜਾ ਕਰ ਰਹੇ ਵਿਅਕਤੀ ਨੂੰ ਡਰਾ ਕੇ ਖੋਹੀ ਸਵਿੱਫਟ ਕਾਰ ਤੇ ਨਕਦੀ

ਪਿਸਤੌਲ ਦੀ ਨੋਕ 'ਤੇ ਪੂਜਾ ਕਰ ਰਹੇ ਵਿਅਕਤੀ ਨੂੰ ਡਰਾ ਕੇ ਖੋਹੀ ਸਵਿੱਫਟ ਕਾਰ ਤੇ ਨਕਦੀ

ਪਿਸਤੌਲ ਦੀ ਨੋਕ 'ਤੇ ਪੂਜਾ ਕਰ ਰਹੇ ਵਿਅਕਤੀ ਨੂੰ ਡਰਾ ਕੇ ਖੋਹੀ ਸਵਿੱਫਟ ਕਾਰ ਤੇ ਨਕਦੀ:ਨੰਗਲ : ਨੰਗਲ -ਚੰਡੀਗੜ੍ਹ ਮੁੱਖ ਮਾਰਗ 'ਤੇ ਸਥਿਤ ਪਿੰਡ ਬੰਦਲੈਹੜੀ ਦੇ ਇੱਕ ਮੰਦਰ ਵਿਖੇਬੀਤੀ ਸ਼ਾਮ ਨਕਾਬਪੋਸ਼ਾਂ ਵੱਲੋਂ ਪਿਸਤੌਲ ਦੀ ਨੋਕ 'ਤੇ ਪੂਜਾ ਕਰਨ ਆਏ ਵਿਆਕਤੀ ਨੂੰ ਬੰਨ੍ਹ ਕੇ ਨਗਦੀ ਅਤੇ ਉਸਦੀ ਖੜੀ  ਕਾਰ ਖੋਹ ਕੇ ਰਫੂ ਚੱਕਰ ਹੋਣ ਦੀ ਖ਼ਬਰ ਮਿਲੀ ਹੈ। ਇਸ ਦੌਰਾਨ ਲੁੱਟਖੋਹ ਦੀ ਘਟਨਾ ਦਾ ਸ਼ਿਕਾਰ ਗੁਰਚਰਨ ਸਿੰਘ ਉਰਫ ਲਾਡੀ ਪੁੱਤਰ ਹਰਜੀ ਰਾਮ ਪਿੰਡ ਬੰਦਲੈਹੜੀ ਬੀਬੀਐਮਬੀ ਵਿੱਚ ਮੁਲਾਜ਼ਮ ਹੈ। [caption id="attachment_365925" align="aligncenter" width="300"]Nangal-Chandigarh highway Village Bandleri Cash And Swift Car Robbery ਪਿਸਤੌਲ ਦੀ ਨੋਕ 'ਤੇ ਪੂਜਾ ਕਰ ਰਹੇ ਵਿਅਕਤੀ ਨੂੰ ਡਰਾ ਕੇ ਖੋਹੀ ਸਵਿੱਫਟ ਕਾਰ ਤੇ ਨਕਦੀ[/caption] ਇਸ ਸੰਬੰਧੀ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਕਰੀਬ ਸਾਢੇ ਕੁ ਛੇ ਵਜੇ ਮੰਦਰ ਵਿੱਚ ਪੂਜਾ ਕਰਨ ਲਈ ਆਪਣੀ ਕਾਰ ਵਿੱਚ ਆਏ ਸਨ। ਜਦੋਂ ਉਹ ਕਾਰ ਦੀਆਂ ਲਾਈਟਾਂ ਲਾ ਕੇ ਮੱਥਾ ਟੇਕ ਕੇ ਪੂਜਾ ਕਰਨ ਲੱਗਾ ਤਾਂ ਦੋ ਨਕਾਬਪੋਸ਼ਾਂ ਵੱਲੋਂ ਪਿਸਤੌਲ ਵਿਖਾ ਕੇ ਬੰਨ੍ਹ ਕੇ ਅਤੇ ਡਰਾ ਕੇ ਨਗਦੀ ਅਤੇ ਸਟਾਰਟ ਖੜ੍ਹੀ ਸਵਿੱਫਟ ਕਾਰ ਲੈ ਕੇ ਰਫੂ ਚੱਕਰ ਹੋ ਗਏ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਅੰਦਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ। [caption id="attachment_365923" align="aligncenter" width="300"]Nangal-Chandigarh highway Village Bandleri Cash And Swift Car Robbery ਪਿਸਤੌਲ ਦੀ ਨੋਕ 'ਤੇ ਪੂਜਾ ਕਰ ਰਹੇ ਵਿਅਕਤੀ ਨੂੰ ਡਰਾ ਕੇ ਖੋਹੀ ਸਵਿੱਫਟ ਕਾਰ ਤੇ ਨਕਦੀ[/caption] ਓਧਰ ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਥਾਣਾ ਮੁਖੀ ਨੰਗਲ ਚੌਧਰੀ ਪਵਨ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ ਦਾ ਦੌਰਾ ਕੀਤਾ ਹੈ। ਉਨ੍ਹਾਂ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਲੁੱਟਖੋਹ ਦਾ ਸ਼ਿਕਾਰ ਹੋਏ ਗੁਰਚਰਨ ਸਿੰਘ ਉਰਫ ਲਾਡੀ ਦੇ ਬਿਆਨ ਦਰਜ ਕਰਕੇ ਕਾਰ ਦੀ ਭਾਲ ਵਿੱਚ ਵੱਖ -ਵੱਖ ਮੁੱਖ ਥਾਵਾਂ 'ਤੇ ਨਾਕਾਬੰਦੀ ਗਈ ਹੈ। -PTCNews


Top News view more...

Latest News view more...