G-7 ਸੰਮੇਲਨ ਦੀ ਮੇਜ਼ਬਾਨੀ ਕਰੇਗਾ ਯੂਕੇ, ਬੋਰਿਸ ਜਾਨਸਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਸੱਦਾ

United Kingdom, Narendra Modi, Narendra Modi G7 Summit, G7 Summit 2021, Boris Johnson

ਇਸ ਸਾਲ ਜੂਨ ਮਹੀਨੇ ‘ਚ ਹੋਣ ਵਾਲੇ ਜੀ-7 ਸੰਮੇਲਨ ਦੀ ਮੇਜ਼ਬਾਨੀ ਯੂਕੇ ਵੱਲੋਂ ਕੀਤੀ ਜਾਵੇਗੀ । ਇਸ ਮਹੱਤਵਪੂਰਨ ਸੰਮੇਲਨ ਲਈ ਕੋਰਨਵਾਲ ਵਿੱਚ ਕਾਰਬਿਸ ਬੇਅ ਦੇ ਛੋਟੇ ਸਮੁੰਦਰੀ ਕੰਢੇ ਨੂੰ ਚੁਣਿਆ ਗਿਆ ਹੈ। ਯੁਨਾਈਟਡ ਕਿੰਗਡਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੂਨ ਵਿਚ ਦੇਸ਼ ਦੇ ਕੋਰਨਵਾਲ ਖੇਤਰ ਵਿਚ ਹੋਣ ਵਾਲੇ ਜੀ-7 ਸੰਮੇਲਨ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।

File photo of Prime Minister Narendra Modi with British counterpart Boris Johnson. (Reuters)G-7, ਜਿਸ ਵਿੱਚ ਵਿਸ਼ਵ ਦੀਆਂ ਸੱਤ ਪ੍ਰਮੁੱਖ ਲੋਕਤੰਤਰੀ ਆਰਥਿਕਤਾ- ਯੂਕੇ, ਜਰਮਨੀ, ਕਨੇਡਾ, ਫਰਾਂਸ, ਜਾਪਾਨ, ਇਟਲੀ, ਯੂਐਸਏ – ਅਤੇ ਯੂਰਪੀਅਨ ਯੂਨੀਅਨ ਸ਼ਾਮਲ ਹਨ, ਕੋਰੋਨਾਵਾਇਰਸ ਮਹਾਂਮਾਰੀ, ‘ਚ ਮੌਸਮ ਤਬਦੀਲੀ, ਤਕਨੀਕੀ ਤਬਦੀਲੀਆਂ, ਵਿਗਿਆਨਕ ਵਰਗੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨਗੇ। France: PM Modi meets Boris Johnson on sidelines of G7 in Biarritz

ਸੰਮੇਲਨ ਵਾਲੀ ਥਾਂ 125 ਏਕੜ ਦੇ ਕਾਰਬਿਸ ਬੇਅ ਅਸਟੇਟ ਵਿੱਚ ਲਗਜ਼ਰੀ ਹੋਟਲ, ਇੱਕ ਅਵਾਰਡ ਜੇਤੂ ਰੈਸਟੋਰੈਂਟ ਅਤੇ ਇੱਕ ਸਪਾ ਵੀ ਸ਼ਾਮਿਲ ਹੈ, ਜੋ ਇਸ ਸੰਮੇਲਨ ਦਾ ਮੁੱਖ ਸਥਾਨ ਹੋਵੇਗਾ ਅਤੇ ਫਲਮਥ ਵਿੱਚ ਰਾਸ਼ਟਰੀ ਮੈਰੀਟਾਈਮ ਅਜਾਇਬ ਘਰ ਕੋਰਨਵਾਲ ਅੰਤਰਰਾਸ਼ਟਰੀ ਮੀਡੀਆ ਦੀ ਮੇਜ਼ਬਾਨੀ ਕਰੇਗਾ। ਇਹ ਸੰਮੇਲਨ 11 ਤੋਂ 13 ਜੂਨ ਤੱਕ ਚੱਲੇਗਾ।

UK Invites PM Modi For G7, Says Boris Johnson To Visit India "Ahead" Of Summitਹੋਰ ਪੜ੍ਹੋ : 26 ਜਨਵਰੀ ਦੇ ਟਰੈਕਟਰ ਮਾਰਚ ਨੂੰ ਲੈਕੇ ਕਿਸਾਨ ਕਰ ਸਕਦੇ ਹਨ ਕੇਂਦਰ ਤੋਂ ਅਹਿਮ ਮੰਗ

ਇਸ ਦੇ ਇਲਾਵਾ ਆਸਟ੍ਰੇਲੀਆ, ਭਾਰਤ, ਦੱਖਣੀ ਕੋਰੀਆ ਅਤੇ ਯੂਰਪੀ ਸੰਘ ਦੇ ਨੇਤਾ ਵੀ ਇਸ ਸਮਾਰੋਹ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਨੁਸਾਰ ਕੋਰਨਵਾਲ ਇਸ ਸਿਖਰ ਸੰਮੇਲਨ ਲਈ ਸੰਪੂਰਨ ਸਥਾਨ ਹੈ ਜਿਸ ਵਿੱਚ ਉਦਯੋਗਿਕ ਕ੍ਰਾਂਤੀ, ਕਰਜ਼ੇ, ਮੌਸਮ ਵਿੱਚ ਤਬਦੀਲੀ ਅਤੇ ਕੋਵਿਡ ਆਦਿ ਮਸਲਿਆਂ ਉੱਤੇ ਵਿਚਾਰ ਵਟਾਂਦਰਾ ਹਵੇਗਾ।

15m Carbis Bay Hotel & Estate development funded by HSBC • Hotel Designs

ਇਸ ਦੇ ਨਾਲ ਹੀ ਇਹ ਬੈਠਕ ਕੋਰਨਵਾਲ ਵਿੱਚ ਇੱਕ ਅਨੁਮਾਨ ਅਨੁਸਾਰ ਸੈਰ ਸਪਾਟੇ ਨੂੰ ਪ੍ਰਫੁਲਿਤ ਕਰਕੇ ਅਨੁਮਾਨਿਤ 50 ਮਿਲੀਅਨ ਪੌਂਡ ਤੱਕ ਦਾ ਆਰਥਿਕ ਵਾਧਾ ਦੇ ਸਕਦੀ ਹੈ। ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਜੀ-7 ਦੀ ਆਹਮੋ ਸਾਹਮਣੇ ਹੋਣ ਵਾਲੀ ਇਹ ਪਹਿਲੀ ਬੈਠਕ ਹੋਵੇਗੀ ਹੋਵੇਗੀ ਜਦਕਿ ਪਿਛਲੇ ਸਾਲ ਮੈਰੀਲੈਂਡ ਦੇ ਕੈਂਪ ਡੇਵਿਡ ਵਿੱਚ ਹੋਣ ਵਾਲਾ ਇਹ ਸੰਮੇਲਨ ਆਨਲਾਈਨ ਹੋਇਆ ਸੀ।

ਇੱਕ ਪ੍ਰੈਸ ਬਿਆਨ ਵਿੱਚ ਲਿਖਿਆ ਗਿਆ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ, ਜਿਨ੍ਹਾਂ ਨੇ ਇਸ ਸਾਲ ਦੇ ਗਣਤੰਤਰ ਦਿਵਸ ਸਮਾਰੋਹ ਲਈ ਆਪਣੇ ਭਾਰਤ ਦੌਰੇ ਨੂੰ ਆਪਣੇ ਦੇਸ਼ ਵਿੱਚ ਪਰਿਵਰਤਨਸ਼ੀਲ ਵਾਇਰਸ ਦੇ ਦਬਾਅ ਦਾ ਪਤਾ ਲਗਾਉਣ ਕਾਰਨ ਰੱਦ ਕਰ ਦਿੱਤਾ ਸੀ, ਉੱਮੀਦ ਹੈ ਕਿ ਜੀ 7 ਤੋਂ ਪਹਿਲਾਂ ਇਸ ਦੇਸ਼ ਦਾ ਦੌਰਾ ਕੀਤਾ ਜਾਵੇ।