Advertisment

PM ਮੋਦੀ ਅੱਜ ਫਰਾਂਸ ਸਮੇਤ 3 ਦੇਸ਼ਾਂ ਦੀ ਯਾਤਰਾ 'ਤੇ ਹੋਣਗੇ ਰਵਾਨਾ

author-image
Jashan A
Updated On
New Update
PM ਮੋਦੀ ਅੱਜ ਫਰਾਂਸ ਸਮੇਤ 3 ਦੇਸ਼ਾਂ ਦੀ ਯਾਤਰਾ 'ਤੇ ਹੋਣਗੇ ਰਵਾਨਾ
Advertisment
PM ਮੋਦੀ ਅੱਜ ਫਰਾਂਸ ਸਮੇਤ 3 ਦੇਸ਼ਾਂ ਦੀ ਯਾਤਰਾ 'ਤੇ ਹੋਣਗੇ ਰਵਾਨਾ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ 26 ਅਗਸਤ ਤੱਕ ਫਰਾਂਸ, ਸੰਯੁਕਤ ਅਰਬ ਅਮੀਰਾਤ ਤੇ ਬਹਿਰੀਨ ਦੌਰੇ 'ਤੇ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਇਹਨਾਂ ਤਿੰਨਾਂ ਦੇਸ਼ਾਂ ਨੇ ਕਸ਼ਮੀਰ ਮਸਲੇ 'ਤੇ ਖੁਲ੍ਹੇਆਮ ਭਾਰਤ ਦਾ ਸਮਰਥਨ ਕੀਤਾ ਹੈ। pm modiਦੱਸਿਆ ਜਾ ਰਿਹਾ ਹੈ ਕਿ ਮੋਦੀ ਆਪਣੀ ਇਸ ਯਾਤਰਾ ਦੌਰਾਨ ਇਨ੍ਹਾਂ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨਾਲ ਦੋ-ਪੱਖੀ, ਖੇਤਰੀ ਤੇ ਆਪਸੀ ਹਿੱਤ ਦੇ ਗਲੋਬਲ ਮੁੱਦਿਆਂ 'ਤੇ ਵਿਆਪਕ ਚਰਚਾ ਕਰਨਗੇ। ਪ੍ਰਧਾਨ ਮੰਤਰੀ ਆਪਣੀ ਫਰਾਂਸ ਯਾਤਰਾ ਦੌਰਾਨ ਬਿਆਰੇਜ 'ਚ 45ਵੇਂ ਜੀ-7 ਸਿਖਰ ਸਮਾਗਮ 'ਚ ਹਿੱਸਾ ਲੈਣਗੇ। ਹੋਰ ਪੜ੍ਹੋ: ਇਸ ਬਜ਼ੁਰਗ ਔਰਤ ਨੇ ਨੌਜਵਾਨਾਂ ਲਈ ਪੇਸ਼ ਕੀਤੀ ਮਿਸਾਲ, 73 ਸਾਲਾਂ ਦੀ ਉਮਰ 'ਚ ਖੁਦ ਕਰਦੀ ਹੈ ਖੇਤੀ (ਤਸਵੀਰਾਂ) ਮਿਲੀ ਜਾਣਕਾਰੀ ਮੁਤਾਬਕ ਮੋਦੀ 22 ਅਗਸਤ ਨੂੰ ਫ਼ਰਾਂਸ ਦੇ ਦੋ ਦਿਨਾਂ ਆਧਿਕਾਰਿਕ ਦੌਰੇ ਉੱਤੇ ਹੋਣਗੇ। ਇਸ ਤੋਂ ਬਾਅਦ ਉਹ ਫ਼ਰਾਂਸ ਤੋਂ UAE ਅਤੇ ਬਹਿਰੀਨ ਜਾਣਗੇ ਅਤੇ ਉਥੋਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। pm modiਇਹ ਵੀ ਕਿਹਾ ਜਾ ਰਿਹਾ ਹੈ ਕਿ 24 - 25 ਅਗਸਤ ਨੂੰ ਬਹਿਰੀਨ ਦੇ ਦੌਰੇ ਉੱਤੇ ਹੋਣਗੇ। ਉਹ ਭਾਰਤ ਦੇ ਅਜਿਹੇ ਪਹਿਲੇ ਪ੍ਰਧਾਨਮੰਤਰੀ ਹਨਜੋ ਬਹਿਰੀਨ ਦੇ ਦੌਰੇ ਉੱਤੇ ਪਹੁੰਚਣਗੇ। -PTC News-
punjabi-news latest-punjabi-news national-news latest-national-news narendra-modi-news national-news-in-punjabi latest-narendra-modi-news narendra-modi-news-in-punjabi
Advertisment

Stay updated with the latest news headlines.

Follow us:
Advertisment