PM ਮੋਦੀ ਦੀ ਜਾਨ ਨੂੰ ਖਤਰਾ, ਕੱਲ੍ਹ ਦੀ ਰੈਲੀ ‘ਚ ਅੱਤਵਾਦੀ ਕਰ ਸਕਦੇ ਨੇ ਹਮਲਾ !!!

PM ਮੋਦੀ ਦੀ ਜਾਨ ਨੂੰ ਖਤਰਾ, ਕੱਲ੍ਹ ਦੀ ਰੈਲੀ ‘ਚ ਅੱਤਵਾਦੀ ਕਰ ਸਕਦੇ ਨੇ ਹਮਲਾ !!!,ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਦੇਸ਼ ‘ਚ ਲਏ ਗਏ ਤਾਜ਼ਾ ਫੈਸਲਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਤਵਾਦੀਆਂ ਦੇ ਨਿਸ਼ਾਨੇ ਹੇਠ ਆ ਗਏ ਹਨ। ਖੁਫੀਆ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਅੱਤਵਾਦੀ ਸਮੂਹ ਪੀਐਮ ਮੋਦੀ ਤੇ ਹਮਲਾ ਕਰ ਸਕਦੇ ਹਨ। ਹਮਲੇ ਦੇ ਇੰਨਪੁੱਟ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ‘ਚ ਲੱਗੀਆਂ ਸਾਰੀਆਂ ਏਜੰਸੀਆਂ ਸਰਗਰਮ ਹੋ ਗਈਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਕੱਲ੍ਹ 22 ਦਸੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਬੀਜੇਪੀ ਦੀ ਮਹਾਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ‘ਚ ਪ੍ਰਧਾਨ ਮੰਤਰੀ ਮੋਦੀ ਕੇਂਦਰ ਸਰਕਾਰ ਵੱਲੋਂ ਅਣਅਧਿਕਾਰਤ ਕਲੋਨੀਆਂ ਨੂੰ ਰੈਗੂਲਰ ਕਰਨ ਦੇ ਮੁੱਦੇ ‘ਤੇ ਬੋਲਣਗੇ।

ਹੋਰ ਪੜ੍ਹੋ: ਪਟਿਆਲਾ: ਕਿੰਨਰਾਂ ਤੇ ਪੁਲਿਸ ਵਿਚਾਲੇ ਝੜਪ ਦਾ ਮਾਮਲਾ, ਅਦਾਲਤ ਨੇ ਸਾਰੇ ਕਿੰਨਰਾਂ ਨੂੰ 15 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ ਭੇਜਿਆ

ਇੰਟੈਲੀਜੈਂਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਰੈਲੀ ‘ਚ ਪਾਕਿਸਤਾਨ ਅੱਤਵਾਦੀ ਸਮੂਹ ਪੀਐਮ ਮੋਦੀ ‘ਤੇ ਹਮਲਾ ਕਰ ਸਕਦੇ ਹਨ। ਖੁਫੀਆ ਏਜੰਸੀਆਂ ਨੂੰ ਮਿਲੇ ਇਨਪੁਟ ਦੇ ਅਨੁਸਾਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੂੰ ਪਾਕਿਸਤਾਨ ਤੋਂ ਭਾਰਤ ਭੇਜਿਆ ਗਿਆ ਹੈ।

-PTC News