Fri, Apr 19, 2024
Whatsapp

ਹੁਣ ਦੁਨੀਆ ਨੂੰ ਕੰਮ ਕਰਕੇ ਦਿਖਾਉਣਾ ਹੋਵੇਗਾ , ਗੱਲਾਂ ਕਰਨ ਦਾ ਸਮਾਂ ਖ਼ਤਮ : ਪੀਐੱਮ ਮੋਦੀ

Written by  Shanker Badra -- September 24th 2019 09:55 AM -- Updated: September 24th 2019 09:58 AM
ਹੁਣ ਦੁਨੀਆ ਨੂੰ ਕੰਮ ਕਰਕੇ ਦਿਖਾਉਣਾ ਹੋਵੇਗਾ , ਗੱਲਾਂ ਕਰਨ ਦਾ ਸਮਾਂ ਖ਼ਤਮ : ਪੀਐੱਮ ਮੋਦੀ

ਹੁਣ ਦੁਨੀਆ ਨੂੰ ਕੰਮ ਕਰਕੇ ਦਿਖਾਉਣਾ ਹੋਵੇਗਾ , ਗੱਲਾਂ ਕਰਨ ਦਾ ਸਮਾਂ ਖ਼ਤਮ : ਪੀਐੱਮ ਮੋਦੀ

ਹੁਣ ਦੁਨੀਆ ਨੂੰ ਕੰਮ ਕਰਕੇ ਦਿਖਾਉਣਾ ਹੋਵੇਗਾ , ਗੱਲਾਂ ਕਰਨ ਦਾ ਸਮਾਂ ਖ਼ਤਮ : ਪੀਐੱਮ ਮੋਦੀ:ਨਿਊਯਾਰਕ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਯਾਰਕ 'ਚ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਕਾਨਫ਼ਰੰਸ ਵਿੱਚ ਇੱਕ ਸੈਸ਼ਨ ਨੂੰ ਸੰਬੋਧਨ ਕੀਤਾ ਹੈ। ਮੋਦੀ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਨਿਓ ਗੁਤਰਸ ਵੱਲੋਂ ਕਰਵਾਏ ਇਸ ਸੰਮੇਲਨ 'ਚ ਸ਼ੁਰੂਆਤੀ ਬੁਲਾਰਿਆਂ 'ਚ ਸ਼ਾਮਲ ਹਨ। [caption id="attachment_342911" align="aligncenter" width="300"]Narendra Modi New York UN climate summit Session addressed ਹੁਣ ਦੁਨੀਆ ਨੂੰ ਕੰਮ ਕਰਕੇ ਦਿਖਾਉਣਾ ਹੋਵੇਗਾ , ਗੱਲਾਂ ਕਰਨ ਦਾ ਸਮਾਂਖ਼ਤਮ : ਪੀਐੱਮ ਮੋਦੀ[/caption] ਪ੍ਰਧਾਨ ਮੰਤਰੀ ਮੋਦੀ ਨੇ ਸੰਯੁਕਤ ਰਾਸ਼ਟਰ ਵਿੱਚ ਮੌਸਮ ਵਿੱਚ ਤਬਦੀਲੀ ਬਾਰੇ ਕਿਹਾ ਕਿ ਅਸੀਂ ਵਾਤਾਵਰਣ ਦੀ ਰੱਖਿਆ ਲਈ ਕਦਮ ਚੁੱਕ ਰਹੇ ਹਾਂ। ਅਸੀਂ ਪਾਣੀ ਦੀ ਸੰਭਾਲ ਲਈ 'ਜਲ ਜੀਵਨ ਮਿਸ਼ਨ' ਸ਼ੁਰੂ ਕੀਤਾ ਹੈ। ਮੀਂਹ ਦਾ ਪਾਣੀ ਇਕੱਠਾ ਕਰਨ 'ਤੇ ਵੀ ਕੰਮ ਕੀਤਾ ਹੈ। ਅਗਲੇ ਕੁਝ ਸਾਲਾਂ ਵਿੱਚ ਭਾਰਤ ਪਾਣੀ ਦੀ ਸੰਭਾਲ ਦੇ ਕੰਮਾਂ ਉੱਤੇ 50 ਮਿਲੀਅਨ ਡਾਲਰ ਖ਼ਰਚ ਕਰੇਗਾ। [caption id="attachment_342913" align="aligncenter" width="300"]Narendra Modi New York UN climate summit Session addressed ਹੁਣ ਦੁਨੀਆ ਨੂੰ ਕੰਮ ਕਰਕੇ ਦਿਖਾਉਣਾ ਹੋਵੇਗਾ , ਗੱਲਾਂ ਕਰਨ ਦਾ ਸਮਾਂਖ਼ਤਮ : ਪੀਐੱਮ ਮੋਦੀ[/caption] ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਮੋਦੀ ਦਾ ਭਾਸ਼ਣ ਸੁਣਨ ਲਈ ਇੱਕ ਵਾਰ ਫ਼ਿਰ ਅਚਾਨਕ ਸੰਯੁਕਤ ਰਾਸ਼ਟਰ ਪਹੁੰਚੇ ,ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਹਿਊਸਟਨ ਵਿਚ ਹਾਓਡੀ ਮੋਦੀ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੁਣਿਆ ਸੀ। ਇਥੇ ਟਰੰਪ ਨੇ ਮੋਦੀ ਅਤੇ ਜਰਮਨ ਚਾਂਸਲਰ ਅੰਗੇਲਾ ਮਾਰਕਲ ਦਾ ਭਾਸ਼ਣ ਸੁਣਿਆ ਤੇ ਫਿਰ ਚਲੇ ਗਏ। [caption id="attachment_342912" align="aligncenter" width="300"]Narendra Modi New York UN climate summit Session addressed ਹੁਣ ਦੁਨੀਆ ਨੂੰ ਕੰਮ ਕਰਕੇ ਦਿਖਾਉਣਾ ਹੋਵੇਗਾ , ਗੱਲਾਂ ਕਰਨ ਦਾ ਸਮਾਂਖ਼ਤਮ : ਪੀਐੱਮ ਮੋਦੀ[/caption] ਇਸ ਮੌਕੇ ਪੀਐਮ ਮੋਦੀ ਨੇ ਅੱਗੇ ਕਿਹਾ ਕਿ ਜੇਕਰ ਅਸੀਂ ਅੰਤਰਰਾਸ਼ਟਰੀ ਪੱਧਰ ਦੀ ਗੱਲ ਕਰੀਏ ਤਾਂ ਵਿਸ਼ਵ ਦੇ 80 ਦੇਸ਼ ਅੰਤਰਰਾਸ਼ਟਰੀ ਸੋਲਰ ਗੱਠਜੋੜ ਵਿੱਚ ਸਾਡੇ ਨਾਲ ਆਏ ਹਨ। ਸਾਨੂੰ ਵਿਸ਼ਵਾਸ ਹੈ ਕਿ ਸਹੀ ਗੱਲਾਂ ਦਾ ਅਭਿਆਸ ਕਰਨਾ ਪ੍ਰਚਾਰ ਨਾਲੋਂ ਵਧੀਆ ਹੈ। ਅਸੀਂ ਭਾਰਤ ਵਿੱਚ 2022 ਤੱਕ ਨਵਿਆਉਣਯੋਗ ਊਰਜਾ ਦੇ 175 ਮੈਗਾ ਵਾਟ ਉਤਪਾਦਨ ਦਾ ਟੀਚਾ ਮਿੱਥਿਆ ਹੈ। ਪੀਐਮ ਮੋਦੀ ਨੇ ਅੱਗੇ ਕਿਹਾ ਕਿ ਗੱਲ ਕਰਨ ਦਾ ਸਮਾਂ ਹੁਣ ਖ਼ਤਮ ਹੋ ਗਿਆ ਹੈ, ਵਿਸ਼ਵ ਨੂੰ ਕੰਮ ਕਰਕੇ ਦਿਖਾਉਣਾ ਹੋਵੇਗਾ। -PTCNews


Top News view more...

Latest News view more...