ਲੋਕ ਸਭਾ ਸਪੀਕਰ ਓਮ ਬਿਰਲਾ ਦੀ ਤਾਰੀਫ ‘ਚ ਬੋਲੇ PM ਮੋਦੀ, ਕਹੀ ਇਹ ਵੱਡੀ ਗੱਲ !

ਲੋਕ ਸਭਾ ਸਪੀਕਰ ਓਮ ਬਿਰਲਾ ਦੀ ਤਾਰੀਫ ‘ਚ ਬੋਲੇ PM ਮੋਦੀ, ਕਹੀ ਇਹ ਵੱਡੀ ਗੱਲ !,ਨਵੀਂ ਦਿੱਲੀ: ਭਾਜਪਾ ਨੇਤਾ ਅਤੇ ਰਾਜਸਥਾਨ ਦੇ ਕੋਟਾ ਤੋਂ ਸੰਸਦ ਮੈਂਬਰ ਓਮ ਬਿਰਲਾ ਦੀ ਅੱਜ 17 ਵੀਂ ਲੋਕ ਸਭਾ ਦੇ ਨਵੇਂ ਸਪੀਕਰ ਵਜੋਂ ਚੋਣ ਕੀਤੀ ਗਈ ਹੈ।ਇਸ ਦੌਰਾਨ ਓਮ ਬਿਰਲਾ ਨੂੰ ਸਰਬਸੰਮਤੀ ਨਾਲ 17 ਵੀਂ ਲੋਕ ਸਭਾ ਦਾ ਸਪੀਕਰ ਬਣਾਇਆ ਗਿਆ ਹੈ। ਬਿਰਲਾ ਦੇ ਸਪੀਕਰ ਬਣਨ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਤੇ ਇੱਕ ਵੱਡੀ ਗੱਲ ਕਹਿ ਦਿੱਤੀ। ਮੋਦੀ ਨੇ ਕਿਹਾ ਕਿ ਇਨ੍ਹਾਂ ਦੇ ਸਿੱਧੇਪਨ ਨੂੰ ਦੇਖ ਕੇ ਤਾਂ ਕਦੇ-ਕਦੇ ਮੈਨੂੰ ਡਰ ਲੱਗਦਾ ਹੈ।

ਮੋਦੀ ਨੇ ਓਮ ਬਿਰਲਾ ਦੇ ਸੰਵੇਦਨਸ਼ੀਲ ਵਿਅਕਤੀਤੱਵ ਦੀ ਸ਼ਲਾਘਾ ਕਰਦੇ ਹੋਏ ਕਿਹਾ,”ਇਨ੍ਹਾਂ ਵਰਗੇ ਸੰਵੇਦਨਸ਼ੀਲ ਵਿਅਕਤੀਤੱਵ ਨੂੰ ਇਹ ਅਹੁਦਾ ਮਿਲਿਆ ਹੈ।

ਹੋਰ ਪੜ੍ਹੋ: ਮਲੋਟ ਰੈਲੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਟਵੀਟ,ਜਾਣੋ ਕੀ ਕਿਹਾ

ਸਾਨੂੰ ਅਨੁਸ਼ਾਸਨ ਦੀ ਦਿਸ਼ਾ ਦਿਖਾਉਣ ਨਾਲ ਮੈਨੂੰ ਭਰੋਸਾ ਹੈ ਕਿ ਕਿ ਉੱਤਮ ਤਰੀਕੇ ਨਾਲ ਸਦਨ ਨੂੰ ਚਲਾਉਣਗੇ। ਮੁਸਕੁਰਾਉਂਦੇ ਹਨ ਤਾਂ ਹਲਕੇ ਜਿਹਾ, ਕਦੇ-ਕਦੇ ਡਰ ਲੱਗਦਾ ਹੈ ਕਿ ਉਨ੍ਹਾਂ ਦੀ ਨਿਮਰਤਾ ਦੀ ਕੋਈ ਗਲਤ ਵਰਤੋਂ ਨਾ ਕਰ ਲੈਣ।

ਜ਼ਿਕਰ ਏ ਖਾਸ ਹੈ ਕਿ ਓਮ ਬਿਰਲਾ ਨੇ ਮੰਗਲਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਸੀ। 2 ਵਾਰ ਐੱਮ.ਪੀ. ਰਹਿ ਚੁੱਕੇ ਓਮ ਬਿਰਲਾ 3 ਵਾਰ ਕੋਟਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ।

-PTC News