ਪ੍ਰਮੋਦ ਕੁਮਾਰ ਮਿਸ਼ਰਾ PM ਮੋਦੀ ਦੇ ਨਵੇਂ ਪ੍ਰਧਾਨ ਸਕੱਤਰ ਨਿਯੁਕਤ

mishra

ਪ੍ਰਮੋਦ ਕੁਮਾਰ ਮਿਸ਼ਰਾ PM ਮੋਦੀ ਦੇ ਨਵੇਂ ਪ੍ਰਧਾਨ ਸਕੱਤਰ ਨਿਯੁਕਤ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਨਵਾਂ ਪ੍ਰਧਾਨ ਸਕੱਤਰ ਪ੍ਰਮੋਦ ਕੁਮਾਰ ਮਿਸ਼ਰਾ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ। ਜਿਸ ਦੀ ਜਾਣਕਾਰੀ ਅੱਜ ਇਕ ਅਧਿਕਾਰਤ ਬਿਆਨ ‘ਚ ਤੀ ਗਈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸਨੇ ਬੁੱਧਵਾਰ ਨੂੰ ਆਪਣੀ ਨਵੀਂ ਜ਼ਿੰਮੇਵਾਰੀ ਸੰਭਾਲ ਲਈ।

ਤੁਹਾਨੂੰ ਦੱਸ ਦਈਏ ਕਿ ਪ੍ਰਮੋਦ ਕੁਮਾਰ ਮਿਸ਼ਰਾ ਗੁਜਰਾਤ ਕੈਡਰ ਨਾਲ ਸਬੰਧ ਰੱਖਦੇ ਹਨ ਅਤੇ 1972 ਬੈਚ ਦੇ ਆਈ.ਪੀ ਐੱਸ ਅਫ਼ਸਰ ਹਨ।

ਹੋਰ ਪੜ੍ਹੋ: ਕੈਨੇਡਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ ,ਪੰਜਾਬੀ ਨੌਜਵਾਨ ਦੀ ਹੋਈ ਮੌਤ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਾਲ ਹੀ ਵਿੱਚ, ਨ੍ਰਿਪੇਂਦਰ ਮਿਸ਼ਰਾ ਨੇ ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

-PTC News